
Pathankot Police News: ਹੁਸਿਆਰਪੁਰ ਵਿੱਚ ਮਾਸੂਮ ਨਾਲ ਹੋਈ ਹੈਵਾਨੀਅਤ ਕਾਰਨ ਲੋਕਾਂ ਦਾ ਗੁੱਸਾ ਪ੍ਰਵਾਸੀਆਂ ਖਿਲਾਫ ਤੇਜ਼ੀ ਨਾਲ ਵੱਧ ਰਿਹਾ ਹੈ। ਵੱਖ-ਵੱਖ ਥਾਵਾਂ ‘ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਮਾਹੌਲ ਨੂੰ ਕਾਬੂ ‘ਚ ਰੱਖਣ ਲਈ, ਪਠਾਨਕੋਟ ਪੁਲਿਸ ਨੇ ਸ਼ਹਿਰ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਫਲੈਗ ਮਾਰਚ ਕੀਤਾ, ਤਾਂ ਜੋ ਲੋਕਾਂ ਵਿੱਚ ਦਹਿਸ਼ਤ ਨਾ ਪੈਵੇ ਅਤੇ ਮਾਹੌਲ ਸੁਰੱਖਿਅਤ ਰਹੇ।