
ਨੈਸ਼ਨਲ ਡੈਸਕ(ਦੈਨਿਕ ਸਵੇਰਾ): ਮਾਰਚ 2026 ਤੋਂ ਕਈ ਨਵੇਂ ਆਰਥਿਕ ਅਤੇ ਦਿਨਚਰੀ ਨਾਲ ਜੁੜੇ ਨਿਯਮ ਲਾਗੂ ਹੋਣ ਵਾਲੇ ਹਨ, ਜੋ ਲੋਕਾਂ ਦੇ ਮਹੀਨਾਵਾਰ ਖਰਚੇ ਅਤੇ ਸਹੂਲਤਾਂ ’ਤੇ ਸਿੱਧਾ ਅਸਰ ਪਾਉਣਗੇ। ਇਹ ਤਬਦੀਲੀਆਂ LPG, ਸਿਮ ਕਾਰਡ, ਰੇਲਵੇ ਟਿਕਟਾਂ, UPI ਭੁਗਤਾਨ ਅਤੇ ਬੈਂਕਿੰਗ ਨਿਯਮਾਂ ਨਾਲ ਸੰਬੰਧਿਤ ਹਨ।
LPG ਸਿਲੈਂਡਰ ਦੀ ਕੀਮਤ
ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ LPG ਸਿਲੈਂਡਰਾਂ ਦੀ ਕੀਮਤ ਅਪਡੇਟ ਹੁੰਦੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਘਰੇਲੂ ਸਿਲੈਂਡਰ ਦੇ ਰੇਟ ਨਹੀਂ ਬਦਲੇ, ਪਰ ਕਮਰਸ਼ੀਅਲ ਸਿਲੈਂਡਰ ਮਹਿੰਗੇ ਹੋ ਰਹੇ ਹਨ। ਪਿਛਲੇ ਮਹੀਨੇ 19 ਕਿਲੋ ਵਾਲੇ ਕਮਰਸ਼ੀਅਲ ਸਿਲੈਂਡਰ ਦੀ ਕੀਮਤ ਵਿੱਚ ਕਰੀਬ 49 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਮਹੀਨੇ ਵੀ ਰੇਟਾਂ ਵਿੱਚ ਤਬਦੀਲੀ ਦੀ ਸੰਭਾਵਨਾ ਹੈ।
ਤਲਾਕ ਦੇ ਦੋਸ਼ਾਂ ਵਿਚਕਾਰ ਤ੍ਰਿਸ਼ਾ ਕ੍ਰਿਸ਼ਨਨ ਦਾ ਨਾਮ ਕਿਵੇਂ ਆਇਆ? ਸੱਚ ਕੀ ਹੈ?
ਰੇਲਵੇ ਟਿਕਟ
1 ਮਾਰਚ 2026 ਤੋਂ ਜਨਰਲ ਅਤੇ ਪਲੇਟਫਾਰਮ ਟਿਕਟਾਂ ਦੀ ਬੁਕਿੰਗ ਦਾ ਤਰੀਕਾ ਬਦਲਣ ਵਾਲਾ ਹੈ। ਪੁਰਾਣਾ UTS ਐਪ ਬੰਦ ਕੀਤਾ ਜਾ ਸਕਦਾ ਹੈ ਅਤੇ ਇਸ ਦੀ ਜਗ੍ਹਾ RailOne ਐਪ ਪੂਰੀ ਤਰ੍ਹਾਂ ਵਰਤੋਂ ਵਿੱਚ ਆ ਜਾਵੇਗਾ। ਇਸ ਨਵੇਂ ਐਪ ਰਾਹੀਂ ਜਨਰਲ ਟਿਕਟ, ਪਲੇਟਫਾਰਮ ਟਿਕਟ ਅਤੇ ਲੋਕਲ ਯਾਤਰਾ ਨਾਲ ਜੁੜੀਆਂ ਸਾਰੀਆਂ ਸੇਵਾਵਾਂ ਮਿਲਣਗੀਆਂ।
ਸਿਮ ਨਾਲ ਜੁੜਿਆ ਨਵਾਂ ਸੁਰੱਖਿਆ ਨਿਯਮ
ਸਰਕਾਰ 1 ਮਾਰਚ ਤੋਂ ਡਿਜ਼ਿਟਲ ਧੋਖਾਧੜੀ ਨੂੰ ਰੋਕਣ ਲਈ ਸਿਮ ਬਾਈਂਡਿੰਗ ਦਾ ਨਵਾਂ ਨਿਯਮ ਲਾਗੂ ਕਰ ਰਹੀ ਹੈ। ਇਸ ਨਿਯਮ ਦੇ ਤਹਿਤ WhatsApp, Telegram ਅਤੇ Signal ਵਰਗੇ ਐਪ ਸਿੱਧੇ ਤੁਹਾਡੇ ਸਿਮ ਨਾਲ ਜੁੜੇ ਰਹਿਣਗੇ। ਜੇ ਤੁਸੀਂ ਫੋਨ ਵਿੱਚੋਂ ਸਿਮ ਕੱਢ ਦਿੰਦੇ ਹੋ, ਤਾਂ ਇਹ ਐਪ ਤੁਰੰਤ ਬੰਦ ਹੋ ਜਾਣਗੇ ਅਤੇ ਵਾਈ-ਫਾਈ ਨਾਲ ਵੀ ਬਿਨਾਂ ਸਿਮ ਦੇ ਨਹੀਂ ਚੱਲਣਗੇ।
ਰਾਹੁਲ ਗਾਂਧੀ ਦੀ ਪੰਜਾਬ ਵਿੱਚ ਵਾਪਸੀ: ਖੜਗੇ ਦੀ ਸਾਂਝੀ ਰਣਨੀਤੀ, ਮਿਸ਼ਨ 2027 ਦੀ ਸ਼ੁਰੂਆਤ ਬਰਨਾਲਾ ਤੋਂ
UPI ਰਾਹੀਂ ਡਿਜ਼ਿਟਲ ਲੈਣ-ਦੇਣ
1 ਮਾਰਚ ਤੋਂ ਵੱਡੀ ਰਕਮ ਦੇ UPI ਲੈਣ-ਦੇਣ ਲਈ ਕੇਵਲ UPI PIN ਕਾਫੀ ਨਹੀਂ ਰਹੇਗਾ। ਬੈਂਕ ਹੁਣ ਇਸ ਲਈ ਵਾਧੂ ਬਾਇਓਮੈਟ੍ਰਿਕ ਜਾਂ ਹੋਰ ਸੁਰੱਖਿਆ ਤਸਦੀਕ ਲਾਜ਼ਮੀ ਕਰਨਗੇ।
ਮਿਨੀਮਮ ਬੈਲੈਂਸ ਨਿਯਮ
ਕਈ ਸਰਕਾਰੀ ਬੈਂਕ 1 ਮਾਰਚ 2026 ਤੋਂ ਮਿਨੀਮਮ ਬੈਲੈਂਸ ਦੇ ਨਿਯਮ ਬਦਲ ਰਹੇ ਹਨ। ਪਹਿਲਾਂ ਇੱਕ ਦਿਨ ਬੈਲੈਂਸ ਘੱਟ ਹੋਣ ’ਤੇ ਪੈਨਲਟੀ ਲੱਗਦੀ ਸੀ, ਪਰ ਹੁਣ ਪੈਨਲਟੀ ਮਹੀਨਾਵਾਰ ਔਸਤ ਬੈਲੈਂਸ ਦੇ ਆਧਾਰ ’ਤੇ ਲੱਗੇਗੀ।
CNG, PNG ਅਤੇ ATF ਦੇ ਰੇਟ
ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ATF (ਹਵਾਈ ਇੰਧਨ), CNG ਅਤੇ PNG ਦੇ ਰੇਟ ਬਦਲਦੇ ਹਨ। 1 ਮਾਰਚ ਤੋਂ ਵੀ ਇਨ੍ਹਾਂ ਦੇ ਰੇਟਾਂ ਵਿੱਚ ਤਬਦੀਲੀ ਹੋ ਸਕਦੀ ਹੈ।