Mann Ki Baat Quiz: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਮੋ ਐਪ ‘ਤੇ ਕਰਵਾਏ ਗਏ ‘ਮਨ ਕੀ ਬਾਤ’ ਕੁਇਜ਼ ਦੇ 139ਵੇਂ ਐਡੀਸ਼ਨ ਦੇ ਟਾਪ 10 ਲੱਕੀ ਜੇਤੂਆਂ ਦੇ ਨਾਂ ਜਨਤਕ ਕਰ ਦਿੱਤੇ ਹਨ। ਇਹ ਕੁਇਜ਼ ਅਕਤੂਬਰ 2026 ਦੇ ਐਪੀਸੋਡ ‘ਤੇ ਆਧਾਰਿਤ ਸੀ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਜੇਤੂਆਂ ਨੂੰ ਵਧਾਈ ਦਿੱਤੀ।
ਆਪਣੀ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਜੇਤੂਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਨਮੋ ਐਪ ‘ਤੇ ਹੋਏ ਇਸ ਕੁਇਜ਼ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਭਾਗੀਦਾਰਾਂ ਦੇ ਨਾਂ ਸਾਂਝੇ ਕਰਦਿਆਂ ਖੁਸ਼ੀ ਹੋ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੁਇਜ਼ ਦਾ ਅਗਲਾ ਐਡੀਸ਼ਨ 29 ਨਵੰਬਰ ਨੂੰ ਉਨ੍ਹਾਂ ਦੇ ਅਗਲੇ ਸੰਬੋਧਨ ਤੋਂ ਬਾਅਦ ਸ਼ੁਰੂ ਹੋਵੇਗਾ।
ਟਾਪ 10 ਜੇਤੂਆਂ ਵਿੱਚ ਗੁਜਰਾਤ ਤੋਂ ਭਵਾਨੀ ਸਿੰਘ, ਅਮੇਸ਼ਚੰਦਰ ਪ੍ਰਿੰਸ, ਦੀਪਕ ਬਾਰੋਟ, ਭਾਵਿਨ ਪਟੇਲ, ਚਿਰਾਗ ਮਹਿਤਾ ਅਤੇ ਸੋਨਲ ਸ਼ਾਹ ਸ਼ਾਮਲ ਹਨ। ਇਸ ਤੋਂ ਇਲਾਵਾ ਉੱਤਰਾਖੰਡ ਦੇ ਮਹਿੰਦਰ ਭੱਟ, ਰਾਜਸਥਾਨ ਦੇ ਅਸ਼ੋਕ ਰਾਵਤਾਨੀ ਅਤੇ ਸ਼ਿਵਕਾਂਤ ਪਾਂਡੇ, ਕਰਨਾਟਕ ਦੀ ਵਨੀਤਾ ਸੀ. ਪਟਨਾਇਕਰ ਅਤੇ ਆਂਧਰਾ ਪ੍ਰਦੇਸ਼ ਦੇ ਮਹੇਸ਼ ਵੇਮੁਰੂ ਨੂੰ ਵੀ ਜੇਤੂ ਐਲਾਨਿਆ ਗਿਆ ਹੈ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਟਾਪ 20 ਜੇਤੂਆਂ ਦੀ ਸੂਚੀ ਵੀ ਸਾਂਝੀ ਕੀਤੀ ਹੈ। ਇਸ ਸੂਚੀ ਵਿੱਚ ਗੁਜਰਾਤ ਦੇ ਮਹੇਸ਼ ਵਾਲੀਆ, ਤੇਲੰਗਾਨਾ ਦੇ ਪੁੱਪੱਲਾ ਅਰਵਿੰਦ ਰਾਓ, ਉੱਤਰ ਪ੍ਰਦੇਸ਼ ਦੀ ਸੰਜਨਾ ਸ਼ਰਮਾ, ਓਡੀਸ਼ਾ ਦੇ ਡਾ. ਸੁਭਾਸ਼ ਸਾਹੂ, ਮਹਾਰਾਸ਼ਟਰ ਦੀ ਸੁਰੇਖਾ ਠੋਕੇ, ਪੱਛਮੀ ਬੰਗਾਲ ਦੇ ਸੰਦੀਪ ਮੁਖਰਜੀ, ਤੇਲੰਗਾਨਾ ਦੇ ਜੀ. ਪ੍ਰਦੀਪ ਕੁਮਾਰ, ਕਰਨਾਟਕ ਦੇ ਮੰਜੂਨਾਥ ਕੇ.ਟੀ. ਅਤੇ ਹਿਮਾਚਲ ਪ੍ਰਦੇਸ਼ ਦੇ ਅਰੁਣ ਮਹਿਰਾ ਦੇ ਨਾਂ ਸ਼ਾਮਲ ਹਨ।
ਟਾਪ 20 ਦੀ ਸੂਚੀ ਵਿੱਚ ਹੋਰ ਜੇਤੂਆਂ ਵਜੋਂ ਮਹਾਰਾਸ਼ਟਰ ਦੀ ਸ਼ਵੇਤਾ ਕੋਰੰਗਾਵਕਰ, ਗੁਜਰਾਤ ਦੇ ਨੀਲੇਸ਼ ਕੇ. ਮਣੀਆ ਅਤੇ ਅਨਿਰੁੱਧ ਜੀ. ਪਾਂਡੇ, ਮਹਾਰਾਸ਼ਟਰ ਦੇ ਆਸ਼ੀਸ਼ ਸ਼ਾਂਡਿਲਿਆ, ਦਿੱਲੀ ਦੇ ਮਨੀਸ਼ ਚੰਦੇਲਾ, ਤਾਮਿਲਨਾਡੂ ਦੇ ਡਾ. ਐੱਸ. ਸ਼ੇਲਵੰਗਾਨੇਸ, ਕੇਰਲ ਦੇ ਸ਼ਾਜੀ ਪੁਲਿੱਕਲ ਕੋਚੈਮੋਨ, ਕਰਨਾਟਕ ਦੇ ਹਰੀ ਪ੍ਰਸਾਦ ਐੱਮ.ਐੱਸ., ਗੁਜਰਾਤ ਦੀ ਉਮਾ ਮਹੇਸ਼ਵਰੀ, ਰਾਜਸਥਾਨ ਦੇ ਰਾਜੇਂਦਰ ਮਿਸ਼ਰਾ ਅਤੇ ਤੇਲੰਗਾਨਾ ਦੇ ਮਨਮੀਤ ਸਿੰਘ ਮਦਾਨ ਨੂੰ ਜਗ੍ਹਾ ਮਿਲੀ ਹੈ।
‘ਮਨ ਕੀ ਬਾਤ’ ਕੁਇਜ਼ ਕਰਵਾਉਣ ਦਾ ਮੁੱਖ ਉਦੇਸ਼ ਨਾਗਰਿਕਾਂ, ਖਾਸ ਕਰਕੇ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਦੇ ਰੇਡੀਓ ਪ੍ਰੋਗਰਾਮ ਨਾਲ ਜੋੜਨਾ ਅਤੇ ਦੇਸ਼ ਵਿੱਚ ਹੋ ਰਹੀਆਂ ਸਕਾਰਾਤਮਕ ਤਬਦੀਲੀਆਂ ਬਾਰੇ ਜਾਗਰੂਕਤਾ ਵਧਾਉਣਾ ਹੈ। ਕੁਇਜ਼ ਦੇ ਅਗਲੇ ਐਡੀਸ਼ਨ ਦੀ ਸ਼ੁਰੂਆਤ 29 ਨਵੰਬਰ ਨੂੰ ਪ੍ਰਧਾਨ ਮੰਤਰੀ ਦੇ ਅਗਲੇ ਸੰਬੋਧਨ ਤੋਂ ਬਾਅਦ ਹੋਵੇਗੀ।
मेष: दिन शुभ रहेगा...