skip to content

Last Updated: November 6, 2026

Dainik Savera Times Logo

26 ਜੂਨ ਨੂੰ ਕੈਨੇਡਾ ਜਾਣਾ ਸੀ, ਪਰ ਉਸ ਤੋਂ ਪਹਿਲਾਂ ਹੀ ਭਰਾ ਨਾਲ ਹੋ ਗਈ ਦਰਦਨਾਕ ਮੌਤ

16 June 2026 ਅੱਪਡੇਟ ਕੀਤਾ ਗਿਆ

26 ਜੂਨ ਨੂੰ ਕੈਨੇਡਾ ਜਾਣਾ ਸੀ, ਪਰ ਉਸ ਤੋਂ ਪਹਿਲਾਂ ਹੀ ਭਰਾ ਨਾਲ ਹੋ ਗਈ ਦਰਦਨਾਕ ਮੌਤ

ਪੰਜਾਬ ਡੈਸਕ: ਮੰਡੀ ਗੋਬਿੰਦਗੜ੍ਹ ਦੇ ਚੰਨਣ ਰਾਮ ਪੈਟਰੋਲ ਪੰਪ ਨੇੜੇ ਫਲਾਈਓਵਰ ‘ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਸਕੇ ਭਰਾਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦਰਦਨਾਕ ਘਟਨਾ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਦੋਵੇਂ ਭਰਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਮਪੁਰ ਦੇ ਰਹਿਣ ਵਾਲੇ ਸਨ।

ਜਾਣਕਾਰੀ ਮੁਤਾਬਕ, ਇੱਕ ਭਰਾ ਟੈਂਪੂ ਵਿੱਚ ਪਾਣੀ ਦੀ ਟੈਂਕੀ ਲੈ ਕੇ ਸਰਹਿੰਦ ਵੱਲੋਂ ਆ ਰਿਹਾ ਸੀ। ਰਸਤੇ ਵਿੱਚ ਚੰਨਣ ਰਾਮ ਪੈਟਰੋਲ ਪੰਪ ਨੇੜੇ ਉਸ ਦਾ ਵਾਹਨ ਅਚਾਨਕ ਖ਼ਰਾਬ ਹੋ ਗਿਆ। ਉਸ ਨੇ ਆਪਣੇ ਭਰਾ ਨੂੰ ਫੋਨ ਕਰਕੇ ਬੈਟਰੀ ਲੈ ਕੇ ਆਉਣ ਲਈ ਕਿਹਾ।

ਕੁਝ ਸਮੇਂ ਬਾਅਦ ਦੂਜਾ ਭਰਾ ਬ੍ਰੇਜ਼ਾ ਕਾਰ ਵਿੱਚ ਬੈਟਰੀ ਲੈ ਕੇ ਮੌਕੇ ‘ਤੇ ਪਹੁੰਚ ਗਿਆ। ਦੋਵੇਂ ਭਰਾ ਮਿਲ ਕੇ ਟੈਂਪੂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ :

ਰਾਸ਼ਟਰਮੰਡਲ ਖੇਡਾਂ ਲਈ ਜਲੰਧਰ ਦਾ ਜਲਵਾ, 3 ਐਥਲੀਟਾਂ ਨੇ ਬਣਾਈ ਟੀਮ ‘ਚ ਜਗ੍ਹਾ

ਰਾਸ਼ਟਰਮੰਡਲ ਖੇਡਾਂ ਲਈ ਜਲੰਧਰ ਦਾ ਜਲਵਾ, 3 ਐਥਲੀਟਾਂ ਨੇ ਬਣਾਈ ਟੀਮ ‘ਚ ਜਗ੍ਹਾ

 

ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਭਰਾ ਫਲਾਈਓਵਰ ਤੋਂ ਕਰੀਬ 40 ਫੁੱਟ ਹੇਠਾਂ ਡਿੱਗ ਪਏ ਅਤੇ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਜਗਜੀਤ ਸਿੰਘ ਅਤੇ ਹਰਜੀਤ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਰਜੀਤ ਸਿੰਘ ਦਾ ਪਰਿਵਾਰ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਉਹ 26 ਜੂਨ ਨੂੰ ਕੈਨੇਡਾ ਜਾਣ ਵਾਲਾ ਸੀ, ਪਰ ਇਸ ਤੋਂ ਪਹਿਲਾਂ ਹੀ ਇਹ ਦੁਖਦਾਈ ਹਾਦਸਾ ਵਾਪਰ ਗਿਆ।

ਹਾਦਸਾ ਰਾਤ ਕਰੀਬ 12 ਵਜੇ ਵਾਪਰਿਆ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

 

 

 

Mandi Gobindgarh flyover accident

Mandi Gobindgarh flyover accident

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.