Last Updated: November 24, 2026

Dainik Savera Times Logo

1 ਜੂਨ 2026 ਤੋਂ ਵੱਡੇ ਨਿਯਮ ਬਦਲਾਅ: LPG, ATM, PAN ਕਾਰਡ ਸਮੇਤ 7 ਨਵੇਂ ਨਿਯਮਾਂ ਦਾ ਸਿੱਧਾ ਅਸਰ ਤੁਹਾਡੀ ਜੇਬ ‘ਤੇ ਜਾਣੋ ਪੂਰੀ ਡਿਟੇਲ

1 June 2026 ਅੱਪਡੇਟ ਕੀਤਾ ਗਿਆ

1 ਜੂਨ 2026 ਤੋਂ ਵੱਡੇ ਨਿਯਮ ਬਦਲਾਅ: LPG, ATM, PAN ਕਾਰਡ ਸਮੇਤ 7 ਨਵੇਂ ਨਿਯਮਾਂ ਦਾ ਸਿੱਧਾ ਅਸਰ ਤੁਹਾਡੀ ਜੇਬ ‘ਤੇ ਜਾਣੋ ਪੂਰੀ ਡਿਟੇਲ

1 ਜੂਨ 2026 ਤੋਂ ਦੇਸ਼ ਭਰ ਵਿੱਚ ਕਈ ਵੱਡੇ ਵਿੱਤੀ ਅਤੇ ਰੋਜ਼ਾਨਾ ਜੀਵਨ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਹੋਣ ਜਾ ਰਹੇ ਹਨ। ਇਹ ਬਦਲਾਅ LPG ਕਨੈਕਸ਼ਨ, UPI ਭੁਗਤਾਨ, ATM ਲੈਣ-ਦੇਣ, PAN ਕਾਰਡ ਨਿਯਮ, ਆਧਾਰ ਅਪਡੇਟ, ਸੋਲਰ ਸਿਸਟਮ ਅਤੇ ਹਵਾਈ ਯਾਤਰਾ ਤੱਕ ਪ੍ਰਭਾਵਿਤ ਕਰਨ ਵਾਲੇ ਹਨ। ਇਨ੍ਹਾਂ ਨਵੇਂ ਨਿਯਮਾਂ ਦਾ ਸਿੱਧਾ ਅਸਰ ਆਮ ਖਪਤਕਾਰ ਦੀ ਜੇਬ ਅਤੇ ਖਰਚ ਕਰਨ ਦੀ ਆਦਤਾਂ ‘ਤੇ ਪੈ ਸਕਦਾ ਹੈ।

ਹਾਲਾਂਕਿ ਕਈ ਦਾਅਵੇ ਅਜੇ ਸਰਕਾਰੀ ਨੋਟੀਫਿਕੇਸ਼ਨ ਦੇ ਪੱਧਰ ‘ਤੇ ਸਪਸ਼ਟ ਨਹੀਂ ਹਨ, ਪਰ ਚਰਚਾ ਵਿੱਚ ਆਏ ਇਹ ਬਦਲਾਅ ਲੋਕਾਂ ਲਈ ਮਹੱਤਵਪੂਰਨ ਮੰਨੇ ਜਾ ਰਹੇ ਹਨ।

  1. LPG ਅਤੇ PNG ਕਨੈਕਸ਼ਨ ਲਈ ਨਵੇਂ ਨਿਯਮ

ਨਵੇਂ ਪ੍ਰਸਤਾਵਾਂ ਅਨੁਸਾਰ ਘਰੇਲੂ ਗੈਸ ਕਨੈਕਸ਼ਨਾਂ ਲਈ ਸਖ਼ਤ ਨਿਯਮ ਲਾਗੂ ਹੋ ਸਕਦੇ ਹਨ। ਇੱਕ ਪਤੇ ‘ਤੇ ਸਿਰਫ਼ ਇੱਕ ਹੀ ਸਰਗਰਮ LPG ਜਾਂ PNG ਕਨੈਕਸ਼ਨ ਦੀ ਆਗਿਆ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਜੇ ਕਿਸੇ ਪਰਿਵਾਰ ਕੋਲ ਦੋਵੇਂ (LPG ਅਤੇ PNG) ਕਨੈਕਸ਼ਨ ਹਨ, ਤਾਂ ਉਨ੍ਹਾਂ ਨੂੰ ਇੱਕ ਕਨੈਕਸ਼ਨ ਰੱਖਣ ਦੀ ਸ਼ਰਤ ਹੋ ਸਕਦੀ ਹੈ। ਇਸ ਨਾਲ ਗੈਸ ਸਪਲਾਈ ਦੀ ਨਿਗਰਾਨੀ ਵਧੇਗੀ ਅਤੇ ਡੁਪਲੀਕੇਟ ਸਬਸਿਡੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।

  1. UPI ਭੁਗਤਾਨ ਵਿੱਚ ਨਵਾਂ ਸੁਰੱਖਿਆ ਨਿਯਮ

UPI ਸਿਸਟਮ ਵਿੱਚ ਹੁਣ ਇੱਕ ਵੱਡਾ ਸੁਰੱਖਿਆ ਅਪਡੇਟ ਲਾਗੂ ਹੋਵੇਗਾ। ਭੁਗਤਾਨ ਕਰਨ ਸਮੇਂ ਹੁਣ ਪ੍ਰਾਪਤਕਰਤਾ ਦਾ ਸਿਰਫ਼ ਬੈਂਕ ਵਿੱਚ ਰਜਿਸਟਰਡ ਅਸਲੀ ਨਾਮ ਹੀ ਦਿਖਾਈ ਦੇਵੇਗਾ।ਇਸ ਨਾਲ ਨਕਲੀ ਪ੍ਰੋਫਾਈਲਾਂ, ਫਰਜ਼ੀ QR ਕੋਡ ਅਤੇ ਧੋਖਾਧੜੀ ਵਾਲੀਆਂ ਪਹਿਚਾਣਾਂ ਦੀ ਸੰਭਾਵਨਾ ਘੱਟ ਹੋਵੇਗੀ। ਯੂਜ਼ਰ ਪੈਸਾ ਭੇਜਣ ਤੋਂ ਪਹਿਲਾਂ ਸਹੀ ਨਾਮ ਦੀ ਪੁਸ਼ਟੀ ਕਰ ਸਕਣਗੇ।

  1. ATM ਅਤੇ ਬੈਂਕਿੰਗ ਨਿਯਮਾਂ ਵਿੱਚ ਬਦਲਾਅ

ਨਵੇਂ ਨਿਯਮਾਂ ਅਨੁਸਾਰ ATM ਲੈਣ-ਦੇਣ ਅਤੇ ਨਕਦੀ ਕਢਵਾਉਣ ਦੀ ਪ੍ਰਕਿਰਿਆ ਹੋਰ ਸਖ਼ਤ ਹੋ ਸਕਦੀ ਹੈ। ਕੁਝ ਰਿਪੋਰਟਾਂ ਅਨੁਸਾਰ ,ਮੁਫ਼ਤ ATM ਟ੍ਰਾਂਜ਼ੈਕਸ਼ਨ ਸੀਮਾ ਤੋਂ ਬਾਅਦ ਚਾਰਜ ਲਾਗੂ ਹੋ ਸਕਦੇ ਹਨ। UPI ਰਾਹੀਂ ਕੈਸ਼ ਕਢਵਾਉਣ ‘ਤੇ ਵੀ ਨਿਯਮ ਸਖ਼ਤ ਹੋ ਸਕਦੇ ਹਨ। ਬੈਂਕਾਂ ਵੱਲੋਂ ਲੈਣ-ਦੇਣ ਦੀ ਨਿਗਰਾਨੀ ਵਧਾਈ ਜਾ ਸਕਦੀ ਹੈ। ਇਸਦਾ ਉਦੇਸ਼ ਡਿਜੀਟਲ ਅਤੇ ਨਕਦੀ ਦੋਵਾਂ ਸਿਸਟਮਾਂ ਨੂੰ ਹੋਰ ਪਾਰਦਰਸ਼ੀ ਬਣਾਉਣਾ ਦੱਸਿਆ ਜਾ ਰਿਹਾ ਹੈ।

  1. PAN ਕਾਰਡ ਨਾਲ ਜੁੜੇ ਸਖ਼ਤ ਨਿਯਮ

ਵੱਡੇ ਵਿੱਤੀ ਲੈਣ-ਦੇਣ ‘ਤੇ ਹੁਣ PAN ਕਾਰਡ ਦੀ ਵਰਤੋਂ ਹੋਰ ਜ਼ਰੂਰੀ ਕੀਤੀ ਜਾ ਸਕਦੀ ਹੈ।ਪ੍ਰਸਤਾਵਿਤ ਨਿਯਮਾਂ ਮੁਤਾਬਕ ,ਸਾਲਾਨਾ ₹10 ਲੱਖ ਤੋਂ ਵੱਧ ਨਕਦ ਲੈਣ-ਦੇਣ ‘ਤੇ PAN ਲਾਜ਼ਮੀ। ₹20 ਲੱਖ ਤੋਂ ਵੱਧ ਜਾਇਦਾਦ ਲੈਣ-ਦੇਣ ‘ਤੇ PAN ਜ਼ਰੂਰੀ। ਉੱਚ ਕੀਮਤ ਵਾਲੇ ਵਾਹਨ ਖਰੀਦ ‘ਤੇ PAN ਲਾਜ਼ਮੀ।ਵੱਡੀਆਂ ਬੀਮਾ ਪਾਲਿਸੀਆਂ ਲਈ ਵੀ PAN ਜ਼ਰੂਰੀ ਹੋ ਸਕਦਾ ਹੈ। ਇਸ ਦਾ ਮੁੱਖ ਉਦੇਸ਼ ਕਾਲੇ ਧਨ ਅਤੇ ਗੈਰ-ਘੋਸ਼ਿਤ ਆਮਦਨ ‘ਤੇ ਨਿਗਰਾਨੀ ਵਧਾਉਣਾ ਹੈ।

  1. ਆਧਾਰ ਅਪਡੇਟ ਫੀਸ ਵਿੱਚ ਬਦਲਾਅ

ਆਧਾਰ ਕਾਰਡ ਵਿੱਚ ਨਾਮ, ਪਤਾ ਜਾਂ ਬਾਇਓਮੈਟ੍ਰਿਕ ਅਪਡੇਟ ਕਰਨ ਲਈ ਫੀਸ ਵਿੱਚ ਬਦਲਾਅ ਹੋ ਸਕਦਾ ਹੈ। ਸੇਵਾ ਕੇਂਦਰ ‘ਤੇ ਅਪਡੇਟ ਫੀਸ ₹75 ਤੋਂ ₹125 ਤੱਕ ਹੋ ਸਕਦੀ ਹੈ। ਔਨਲਾਈਨ ਅਪਡੇਟ ਕੁਝ ਸਮੇਂ ਲਈ ਮੁਫ਼ਤ ਰਹਿ ਸਕਦੇ ਹਨ, ਪਰ ਬਾਅਦ ਵਿੱਚ ਚਾਰਜ ਲਾਗੂ ਹੋ ਸਕਦਾ ਹੈ ਇਸ ਨਾਲ ਆਧਾਰ ਸਿਸਟਮ ਦੀ ਰਖ-ਰਖਾਵ ਅਤੇ ਸਹੀ ਡਾਟਾ ਅਪਡੇਟ ਕਰਨ ਵਿੱਚ ਮਦਦ ਮਿਲੇਗੀ।

  1. ਸੋਲਰ ਪੈਨਲ ਸਿਸਟਮ ਦੇ ਨਵੇਂ ਨਿਯਮ

ਸੋਲਰ ਊਰਜਾ ਖੇਤਰ ਵਿੱਚ ALMM-II ਨਿਯਮ ਲਾਗੂ ਹੋਣ ਦੀ ਚਰਚਾ ਹੈ, ਜਿਸ ਅਧੀਨ ਸਿਰਫ਼ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਸੋਲਰ ਪੈਨਲਾਂ ਦੀ ਵਰਤੋਂ ਹੋਵੇਗੀ। ਇਸ ਨਾਲ ਸਸਤੇ ਆਯਾਤੀ ਪੈਨਲਾਂ ਦੀ ਵਰਤੋਂ ਘਟੇਗੀ। ਸਿਸਟਮ ਦੀ ਲਾਗਤ ਵਿੱਚ ਵਾਧਾ ਹੋ ਸਕਦਾ ਹੈ। ਘਰੇਲੂ ਸੋਲਰ ਇੰਸਟਾਲੇਸ਼ਨ ₹3,000 ਤੋਂ ₹9,000 ਤੱਕ ਮਹਿੰਗਾ ਹੋ ਸਕਦਾ ਹੈ। ਹਾਲਾਂਕਿ ਸਰਕਾਰੀ ਸਬਸਿਡੀਆਂ ਜਾਰੀ ਰਹਿਣ ਦੀ ਉਮੀਦ ਹੈ।

  1. ਹਵਾਈ ਯਾਤਰਾ ਅਤੇ ਇੰਧਨ ਦੇ ਨਵੇਂ ਪ੍ਰਭਾਵ

ਹਵਾਈ ਇੰਧਨ (ATF) ਦੀਆਂ ਕੀਮਤਾਂ ਅਤੇ ਮੰਗ ਵਿੱਚ ਬਦਲਾਅ ਕਾਰਨ ਹਵਾਈ ਯਾਤਰਾ ‘ਤੇ ਵੀ ਅਸਰ ਪੈ ਸਕਦਾ ਹੈ। ਕੁਝ ਏਅਰਲਾਈਨਜ਼ ਵੱਲੋਂ ਕਿਰਾਏ ਵਿੱਚ ਛੂਟ ਜਾਂ ਤਬਦੀਲੀ ਦੀ ਰਣਨੀਤੀ ਮੰਗ ਦੇ ਅਨੁਸਾਰ ਟਿਕਟ ਕੀਮਤਾਂ ਵਿੱਚ ਉਤਾਰ-ਚੜ੍ਹਾਅ ਇਸ ਨਾਲ ਯਾਤਰੀਆਂ ਲਈ ਟਿਕਟ ਬੁਕਿੰਗ ਪਹਿਲਾਂ ਨਾਲੋਂ ਜ਼ਿਆਦਾ ਮਹੱਤਵਪੂਰਨ ਹੋ ਜਾਵੇਗੀ।

1 ਜੂਨ 2026 ਤੋਂ ਆਉਣ ਵਾਲੇ ਇਹ ਪ੍ਰਸਤਾਵਿਤ ਬਦਲਾਅ ਵਿੱਤੀ ਸਿਸਟਮ, ਡਿਜੀਟਲ ਭੁਗਤਾਨ, ਊਰਜਾ ਅਤੇ ਯਾਤਰਾ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਹਾਲਾਂਕਿ ਹਰ ਨਿਯਮ ਦੀ ਅੰਤਿਮ ਪੁਸ਼ਟੀ ਸਰਕਾਰੀ ਨੋਟੀਫਿਕੇਸ਼ਨ ਤੋਂ ਬਾਅਦ ਹੀ ਹੋਵੇਗੀ, ਪਰ ਜੇ ਇਹ ਲਾਗੂ ਹੁੰਦੇ ਹਨ ਤਾਂ ਆਮ ਖਪਤਕਾਰ ਦੀ ਜੇਬ ਅਤੇ ਰੋਜ਼ਾਨਾ ਜੀਵਨ ‘ਤੇ ਸਿੱਧਾ ਅਸਰ ਪੈ ਸਕਦਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.