Last Updated: November 6, 2026

Dainik Savera Times Logo

ਦਿੱਲੀ ਸਰਹੱਦਾਂ ‘ਤੇ ਵੱਡਾ ਬਦਲਾਅ: 154 ਐਂਟਰੀ ਪੁਆਇੰਟਾਂ ਤੋਂ ਟੋਲ ਬੈਰੀਅਰ ਹਟਾਉਣ ਦੀ ਤਿਆਰੀ

9 June 2026 ਅੱਪਡੇਟ ਕੀਤਾ ਗਿਆ

ਦਿੱਲੀ ਸਰਹੱਦਾਂ ‘ਤੇ ਵੱਡਾ ਬਦਲਾਅ: 154 ਐਂਟਰੀ ਪੁਆਇੰਟਾਂ ਤੋਂ ਟੋਲ ਬੈਰੀਅਰ ਹਟਾਉਣ ਦੀ ਤਿਆਰੀ

ਦਿੱਲੀ ਵਿੱਚ ਵਪਾਰਕ ਵਾਹਨਾਂ ਦੀ ਆਵਾਜਾਈ ਨੂੰ ਤੇਜ਼ ਅਤੇ ਸੁਚਾਰੂ ਬਣਾਉਣ ਲਈ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ। ਦਿੱਲੀ ਨਗਰ ਨਿਗਮ (MCD) ਸ਼ਹਿਰ ਦੇ ਸਾਰੇ 154 ਸਰਹੱਦੀ ਐਂਟਰੀ ਪੁਆਇੰਟਾਂ ‘ਤੇ ਟੋਲ ਬੈਰੀਅਰ ਹਟਾ ਕੇ ਪੂਰੀ ਤਰ੍ਹਾਂ ਆਟੋਮੈਟਿਕ ਸਿਸਟਮ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ।

ਇਸ ਨਵੇਂ ਸਿਸਟਮ ਨਾਲ ਵਾਹਨਾਂ ਨੂੰ ਰੁਕਣਾ ਨਹੀਂ ਪਵੇਗਾ ਅਤੇ ਟੋਲ ਰਕਮ ਆਪਣੇ ਆਪ ਕੱਟੀ ਜਾਵੇਗੀ, ਜਿਸ ਨਾਲ ਟ੍ਰੈਫਿਕ ਜਾਮ ਅਤੇ ਸਮੇਂ ਦੀ ਬਚਤ ਹੋਵੇਗੀ।ਨਵਾਂ ਸਿਸਟਮ ਮਲਟੀ-ਲੇਨ ਫ੍ਰੀ ਫਲੋ (MLFF) ਤਕਨੀਕ ‘ਤੇ ਆਧਾਰਿਤ ਹੋਵੇਗਾ, ਜਿਸ ਵਿੱਚ AI ਕੈਮਰੇ, RFID ਰੀਡਰ ਅਤੇ ਆਟੋਮੈਟਿਕ ਨੰਬਰ ਪਲੇਟ ਰਿਕਗਨਿਸ਼ਨ (ANPR) ਕੈਮਰੇ ਵਰਤੇ ਜਾਣਗੇ। ਇਹ ਸਿਸਟਮ ਵਾਹਨ ਦੇ ਗੁਜ਼ਰਦੇ ਹੀ ਟੋਲ ਆਪਣੇ ਆਪ ਕੱਟੇਗਾ।

ਸਿਮਰਨਜੀਤ ਸਿੰਘ ਕਤਲ ਕੇਸ ਵਿੱਚ ਜਾਂਚ ਨੇ ਫੜੀ ਰਫ਼ਤਾਰ,ਪੁਰਾਣੇ ਬਿਆਨ ਖੋਲ੍ਹ ਸਕਦੇ ਨੇ ਕਈ ਰਾਜ਼

ਇਹ ਬਦਲਾਅ ਖਾਸ ਕਰਕੇ ਗਾਜ਼ੀਪੁਰ, ਰਾਜੋਕਰੀ, ਬਦਰਪੁਰ ਅਤੇ ਗੁਰੂਗ੍ਰਾਮ ਸਰਹੱਦਾਂ ‘ਤੇ ਹੋਣ ਵਾਲੀ ਭਾਰੀ ਭੀੜ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਕੀਤਾ ਜਾ ਰਿਹਾ ਹੈ।ਐਮਸੀਡੀ ਅਨੁਸਾਰ ਪਿਛਲੇ ਸਾਲ ਹੀ ਕਰੋੜਾਂ ਵਪਾਰਕ ਵਾਹਨ ਦਿੱਲੀ ਵਿੱਚ ਦਾਖਲ ਹੋਏ ਸਨ, ਜਿਸ ਕਾਰਨ ਇਹ ਪ੍ਰਣਾਲੀ ਲਾਜ਼ਮੀ ਬਣ ਗਈ ਸੀ।ਜਿਨ੍ਹਾਂ ਵਾਹਨਾਂ ਕੋਲ RFID ਟੈਗ ਨਹੀਂ ਹੋਵੇਗਾ, ਉਨ੍ਹਾਂ ਖ਼ਿਲਾਫ਼ ਆਟੋਮੈਟਿਕ ਨੰਬਰ ਪਲੇਟ ਰਾਹੀਂ ਜੁਰਮਾਨਾ ਲਗਾਇਆ ਜਾਵੇਗਾ। ਇਹ ਪ੍ਰੋਜੈਕਟ ਟੈਂਡਰ ਰਾਹੀਂ ਅਗਲੇ ਪੰਜ ਸਾਲਾਂ ਲਈ ਲਾਗੂ ਕੀਤਾ ਜਾਵੇਗਾ ਅਤੇ ਇਸ ਨਾਲ ਐਮਸੀਡੀ ਨੂੰ ਸਾਲਾਨਾ ਵੱਡੀ ਆਮਦਨ ਦੀ ਉਮੀਦ ਹੈ।

12 ਸਾਲਾਂ ਬਾਅਦ ਦੁਰਲੱਭ ਜੁਪੀਟਰ–ਸ਼ੁੱਕਰ ਯੋਗ: ਸਾਰੀਆਂ ਰਾਸ਼ੀਆਂ ‘ਤੇ ਪ੍ਰਭਾਵ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.