Dainik Savera Times Logo

ਵਿਜੀਲੈਂਸ ਬਿਊਰੋ : Bikram Singh Majithia ਤੋਂ ਬਾਅਦ ਉਸਦੇ ਸਾਲੇ ਨੂੰ ਸੰਮਨ ਜਾਰੀ, 6 ਨਵੰਬਰ ਨੂੰ ਮੋਹਾਲੀ ਵਿਖੇ ਪੇਸ਼ ਹੋਣ ਦੇ ਹੁਕਮ

2 months पहले

ਵਿਜੀਲੈਂਸ ਬਿਊਰੋ : Bikram Singh Majithia ਤੋਂ ਬਾਅਦ ਉਸਦੇ ਸਾਲੇ ਨੂੰ ਸੰਮਨ ਜਾਰੀ, 6 ਨਵੰਬਰ ਨੂੰ ਮੋਹਾਲੀ ਵਿਖੇ ਪੇਸ਼ ਹੋਣ ਦੇ ਹੁਕਮ

ਚੰਡੀਗੜ੍ਹ ਨਿਊਜ਼ : ਪੰਜਾਬ ਵਿਜੀਲੈਂਸ ਬਿਊਰੋ ਨੇ ਬਿਕਰਮ ਸਿੰਘ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ ਪੁੱਛਗਿੱਛ ਲਈ ਨਵੇਂ ਸੰਮਨ ਜਾਰੀ ਕੀਤੇ ਹਨ। ਇਹ ਕਾਰਵਾਈ ਐਫਆਈਆਰ ਨੰਬਰ 22/2025 (ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ, ਫਲਾਇੰਗ ਸਕੁਐਡ-1, ਮੋਹਾਲੀ) ਨਾਲ ਸੰਬੰਧਤ ਹੈ।

ਮਜੀਠੀਆ ਨਾਲ ਜੁੜੀਆਂ ਕੰਪਨੀਆਂ ਦੀ ਜਾਂਚ

ਵਿਜੀਲੈਂਸ ਬਿਊਰੋ ਵੱਲੋਂ ਗਰੇਵਾਲ ਤੋਂ ਬਿਕਰਮ ਸਿੰਘ ਮਜੀਠੀਆ ਨਾਲ ਜੁੜੀਆਂ ਕੰਪਨੀਆਂ ਅਤੇ ਭਾਈਵਾਲੀ ਫਰਮਾਂ ਵਿੱਚ ਉਸਦੀ ਭੂਮਿਕਾ ਬਾਰੇ ਵਿਸਥਾਰਿਤ ਜਾਣਕਾਰੀ ਮੰਗੀ ਗਈ ਹੈ। ਬਿਊਰੋ ਦੇ ਅਧਿਕਾਰਕ ਦਸਤਾਵੇਜ਼ਾਂ ਅਨੁਸਾਰ, ਗਰੇਵਾਲ ਨੂੰ ਪਹਿਲਾਂ ਵੀ ਕਈ ਵਾਰ ਪੁੱਛਗਿੱਛ ਲਈ ਸੰਮਨ ਜਾਰੀ ਕੀਤੇ ਗਏ ਸਨ, ਪਰ ਉਸ ਨੇ ਜਾਂਚ ਵਿੱਚ ਪੂਰਾ ਸਹਿਯੋਗ ਨਹੀਂ ਦਿੱਤਾ।

READ ALSO : ਹਾਰਦਿਕ ਪੰਡਯਾ ਦੀ Love Life ਫਿਰ ਸੁਰਖੀਆਂ ਵਿੱਚ, ਨਵੀਂ ਪ੍ਰੇਮਿਕਾ ਨਾਲ ਰੋਮਾਂਟਿਕ ਫੋਟੋਆਂ ਹੋਈਆਂ ਵਾਇਰਲ

ਜਾਂਚ ਵਿੱਚ ਸਹਿਯੋਗ ਨਾ ਕਰਨ ਦੇ ਦੋਸ਼

ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਗਰੇਵਾਲ ਨੇ ਸੰਮਨ ਪ੍ਰਾਪਤ ਕਰਨ ਦੇ ਬਾਵਜੂਦ ਨਿਰਧਾਰਤ ਤਰੀਕਾਂ ‘ਤੇ ਪੇਸ਼ ਹੋਣ ਤੋਂ ਗੁਰੇਜ਼ ਕੀਤਾ। ਬਿਊਰੋ ਨੇ ਉਸਦਾ ਰਵੱਈਆ “ਜਾਂਚ ਵਿੱਚ ਰੁਕਾਵਟ ਪਾਉਣ ਵਾਲਾ” ਕਹਿੰਦਿਆਂ ਇਸਨੂੰ ਗੈਰ-ਸਹਿਯੋਗੀ ਵਰਤਾਅ ਕਰਾਰ ਦਿੱਤਾ ਹੈ।

6 ਨਵੰਬਰ ਨੂੰ ਹਾਜ਼ਰੀ ਲਗਾਉਣ ਦੇ ਹੁਕਮ

ਤਾਜ਼ਾ ਸੰਮਨ ਦੇ ਤਹਿਤ ਗਜਪਤ ਸਿੰਘ ਗਰੇਵਾਲ ਨੂੰ ਹੁਣ 6 ਨਵੰਬਰ, 2025 ਨੂੰ ਸਵੇਰੇ 11 ਵਜੇ ਮੋਹਾਲੀ ਵਿਖੇ ਵਿਜੀਲੈਂਸ ਦਫ਼ਤਰ ‘ਚ ਨਿੱਜੀ ਤੌਰ ‘ਤੇ ਪੇਸ਼ ਹੋਣ ਅਤੇ ਸਬੰਧਤ ਦਸਤਾਵੇਜ਼ ਲਿਆਉਣ ਲਈ ਕਿਹਾ ਗਿਆ ਹੈ।

ਨਾ ਪੇਸ਼ ਹੋਣ ‘ਤੇ ਸਖ਼ਤ ਕਾਰਵਾਈ ਦੀ ਚੇਤਾਵਨੀ

ਵਿਜੀਲੈਂਸ ਬਿਊਰੋ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਗਰੇਵਾਲ ਨਿਰਧਾਰਤ ਮਿਤੀ ‘ਤੇ ਪੇਸ਼ ਨਹੀਂ ਹੁੰਦਾ, ਤਾਂ ਉਸਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

VD : Raja Warring ਦੇ ਦਲਿਤਾਂ ‘ਤੇ ਦਿੱਤੇ ਬਿਆਨ ‘ਤੇ ਭੜਕੇ ਮੰਤਰੀ Harpal Cheema, ਕਹੀ ਕਰਾਰੀ ਗੱਲ

खबरें और भी हैं...

Copyright © 2025 Dainik Savera Times. All rights reserved.