skip to content

Last Updated: November 22, 2026

Dainik Savera Times Logo

ਵਾਸਤੂ ਅਨੁਸਾਰ ਦੱਖਣ ਵੱਲ ਮੁੱਖ ਦਰਵਾਜ਼ਾ: ਕੀ ਇਹ ਸਹੀ ਚੋਣ ਹੈ ਜਾਂ ਨਹੀਂ ਪੜੋਂ ਪੂਰਾ।

3 February 2026 ਅੱਪਡੇਟ ਕੀਤਾ ਗਿਆ

ਵਾਸਤੂ ਅਨੁਸਾਰ ਦੱਖਣ ਵੱਲ ਮੁੱਖ ਦਰਵਾਜ਼ਾ: ਕੀ ਇਹ ਸਹੀ ਚੋਣ ਹੈ ਜਾਂ ਨਹੀਂ ਪੜੋਂ ਪੂਰਾ।

ਨੈਸ਼ਨਲ ਡੈਸਕ:  ਘਰ ਦਾ ਮੁੱਖ ਦਰਵਾਜ਼ਾ ਸਿਰਫ਼ ਦਾਖਲ ਹੋਣ ਦਾ ਰਸਤਾ ਨਹੀਂ ਹੁੰਦਾ, ਇਹ ਘਰ ਦੀ ਖੁਸ਼ਹਾਲੀ, ਤੰਦਰੁਸਤੀ ਅਤੇ ਆਤਮਿਕ ਸ਼ਾਂਤੀ ਨਾਲ ਵੀ ਗਹਿਰੀ ਤਰ੍ਹਾਂ ਜੁੜਿਆ ਹੋਇਆ ਹੁੰਦਾ ਹੈ।

 

ਦੱਖਣ ਵੱਲ ਦਰਵਾਜ਼ਾ

ਦੱਖਣ ਵੱਲ ਦਰਵਾਜ਼ੇ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਭਰਮ ਹੈ। ਕਈ ਲੋਕ ਇਸਨੂੰ ਮੌਤ ਜਾਂ ਅਸ਼ੁਭਤਾ ਨਾਲ ਜੋੜਦੇ ਹਨ, ਪਰ ਵਾਸਤੂ ਅਨੁਸਾਰ ਇਹ ਦਿਸ਼ਾ ਨਾ ਤਾਂ ਪੂਰੀ ਤਰ੍ਹਾਂ ਅਸ਼ੁਭ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਸ਼ੁਭ। ਜੇ ਦਰਵਾਜ਼ਾ ਦੱਖਣ ਦਿਸ਼ਾ ਵਿੱਚ ਸਹੀ ਗ੍ਰਿਡ ਤੇ ਲਾਇਆ ਗਿਆ ਹੋਵੇ ਤਾਂ ਇਹ ਘਰ ਵਿੱਚ ਧਨ, ਇੱਜ਼ਤ ਅਤੇ ਤਰੱਕੀ ਲਿਆਉਂਦਾ ਹੈ। ਪਰ ਜੇ ਇਹ ਗਲਤ ਥਾਂ ਤੇ ਹੋਵੇ ਤਾਂ ਇਹ ਘਰ ਵਿੱਚ ਆਰਥਿਕ ਤੰਗੀ, ਰਿਸ਼ਤਿਆਂ ਵਿੱਚ ਤਣਾਅ ਅਤੇ ਅਚਾਨਕ ਹਾਦਸਿਆਂ ਦਾ ਕਾਰਨ ਬਣ ਸਕਦਾ ਹੈ।

ਮੰਗਲਵਾਰ ਅਤੇ ਸ਼ਨੀਚਰਵਾਰ ਨੂੰ ਕਿਉਂ ਮੰਨਿਆ ਜਾਂਦਾ ਹੈ ਵਿਸ਼ੇਸ਼: Sundarkand Path ਨੂੰ ਜਾਣੋਂ ਪੂਰੀ ਵਿਧੀ ਤੇ ਆਸਥਾ।

 

ਪੂਰਬ ਅਤੇ ਉੱਤਰ ਵੱਲ ਦਰਵਾਜ਼ੇ

ਪੂਰਬ ਦਿਸ਼ਾ ਸੂਰਜ ਦੀ ਦਿਸ਼ਾ ਮੰਨੀ ਜਾਂਦੀ ਹੈ। ਇੱਥੇ ਸਹੀ ਥਾਂ ਤੇ ਦਰਵਾਜ਼ਾ ਹੋਣ ਨਾਲ ਘਰ ਵਿੱਚ ਉਰਜਾ ਅਤੇ ਚੰਗੀ ਸਿਹਤ ਬਣੀ ਰਹਿੰਦੀ ਹੈ। ਉੱਤਰ ਦਿਸ਼ਾ ਨੂੰ ਧਨ ਦੇ ਦੇਵਤਾ ਕੁਬੇਰ ਨਾਲ ਜੋੜਿਆ ਜਾਂਦਾ ਹੈ ਅਤੇ ਇੱਥੇ ਦਰਵਾਜ਼ਾ ਹੋਣ ਨਾਲ ਆਰਥਿਕ ਮੌਕੇ ਵਧਦੇ ਹਨ।

ਮੁੱਖ ਦਰਵਾਜ਼ਾ ਮਜ਼ਬੂਤ ਅਤੇ ਸਾਫ ਹੋਣਾ ਚਾਹੀਦਾ ਹੈ। ਟੁੱਟੇ ਜਾਂ ਗੰਦੇ ਦਰਵਾਜ਼ੇ ਨਕਾਰਾਤਮਕ ਉਰਜਾ ਲਿਆਉਂਦੇ ਹਨ। ਦਰਵਾਜ਼ੇ ਦੇ ਸਾਹਮਣੇ ਰੁਕਾਵਟਾਂ ਜਾਂ ਗੰਦਗੀ ਨਹੀਂ ਹੋਣੀ ਚਾਹੀਦੀ। ਚੰਗੀ ਰੋਸ਼ਨੀ ਅਤੇ ਸ਼ੁਭ ਚਿੰਨ੍ਹ ਵੀ ਲਾਭਕਾਰੀ ਮੰਨੇ ਜਾਂਦੇ ਹਨ।

ਮੋਬਾਈਲ ਨਾ ਮਿਲਣ ‘ਤੇ ਮਾਂ ਨੇ ਪੁੱਤਰ ਨਾਲ ਕੀਤੀ ਆਤਮਹਤਿਆ

ਸਭ ਤੋਂ ਅਸ਼ੁਭ ਦਿਸ਼ਾਵਾਂ

ਵਾਸਤੂ ਅਨੁਸਾਰ ਦੱਖਣ-ਦੱਖਣ-ਪੱਛਮ ਅਤੇ ਦੱਖਣ-ਪੱਛਮ ਦੀਆਂ ਗਲਤ ਥਾਵਾਂ (S-6 ਤੋਂ W-1 ਗ੍ਰਿਡ) ਵਿੱਚ ਦਰਵਾਜ਼ਾ ਹੋਣਾ ਘਰ ਲਈ ਨੁਕਸਾਨਦਾਇਕ ਹੋ ਸਕਦਾ ਹੈ। ਇਹ ਸੋਚਣ ਦੀ ਸਮਰਥਾ ਘਟਾ ਸਕਦਾ ਹੈ, ਕਰਜ਼ਾ ਵਧਾ ਸਕਦਾ ਹੈ, ਰਿਸ਼ਤਿਆਂ ਵਿੱਚ ਦੂਰੀ ਪੈ ਸਕਦੀ ਹੈ ਅਤੇ ਅਚਾਨਕ ਬੀਮਾਰੀ ਜਾਂ ਹਾਦਸੇ ਵੀ ਹੋ ਸਕਦੇ ਹਨ।

ਇਸ ਲਈ ਜੇ ਤੁਹਾਡਾ ਮੁੱਖ ਦਰਵਾਜ਼ਾ ਦੱਖਣ ਵੱਲ ਹੈ ਤਾਂ ਘਬਰਾਉਣ ਦੀ ਲੋੜ ਨਹੀਂ, ਸਿਰਫ਼ ਇਹ ਯਕੀਨੀ ਬਣਾਓ ਕਿ ਉਹ ਸਹੀ ਗ੍ਰਿਡ ਤੇ ਹੋਵੇ। ਵਾਸਤੂ ਅਨੁਸਾਰ ਦਰਵਾਜ਼ੇ ਦੀ ਸਥਿਤੀ ਅਤੇ ਉਸ ਦੀ ਸੰਭਾਲ ਘਰ ਦੀ ਖੁਸ਼ਹਾਲੀ ਵਿੱਚ  ਭੂਮਿਕਾ ਨਿਭਾਉਂਦੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.