skip to content

Last Updated: October 4, 2026

Dainik Savera Times Logo

Accident : ਮਹਾਰਾਸ਼ਟਰ ‘ਚ ਵਾਪਰਿਆ ਵੱਡਾ ਹਾਦਸਾ : ਟਰੱਕ ਨੇ ਪਿਕਅੱਪ ਵੈਨ ਨੂੰ ਮਾਰੀ ਟੱਕਰ ; 5 ਲੋਕਾਂ ਦੀ ਦਰਦਨਾਕ ਮੌਤ

2 days ਪਹਿਲਾ

Accident : ਮਹਾਰਾਸ਼ਟਰ ‘ਚ ਵਾਪਰਿਆ ਵੱਡਾ ਹਾਦਸਾ : ਟਰੱਕ ਨੇ ਪਿਕਅੱਪ ਵੈਨ ਨੂੰ ਮਾਰੀ ਟੱਕਰ ; 5 ਲੋਕਾਂ ਦੀ ਦਰਦਨਾਕ ਮੌਤ

Maharashtra Road Accident : ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਵਿੱਚ ਸਮਰੁੱਧੀ ਐਕਸਪ੍ਰੈਸਵੇਅ ‘ਤੇ ਅੱਧੀ ਰਾਤ ਨੂੰ ਭਿਆਨਕ ਸੜਕ ਹਾਦਸਾ ਵਾਪਰਿਆ। ਧਾਮਨਗਾਓਂ ਰੇਲਵੇ ਨੇੜੇ ਐਕਸਪ੍ਰੈਸਵੇਅ ਦੇ ‘ਚੈਨਲ 97’ ‘ਤੇ ਇੱਕ ਟਰੱਕ ਨੇ ਬੋਲੇਰੋ ਪਿਕਅੱਪ ਵੈਨ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸਾ ਰਾਤ ਕਰੀਬ 12:45 ਵਜੇ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿਕਅੱਪ ਵੈਨ ਵਿੱਚ ਸਵਾਰ 5 ਲੋਕਾਂ ਦੀ ਮੌਤ ਹੋ ਗਈ, ਜਦਕਿ 21 ਲੋਕ ਜ਼ਖ਼ਮੀ ਹੋ ਗਏ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਧਾਮਨਗਾਓਂ ਦੇ ਰੂਰਲ ਹਸਪਤਾਲ ਪਹੁੰਚਾਇਆ ਗਿਆ। ਗੰਭੀਰ ਜ਼ਖ਼ਮੀਆਂ ਨੂੰ ਅੱਗੇ ਵਰਧਾ ਮੈਡੀਕਲ ਕਾਲਜ ਰੈਫਰ ਕੀਤਾ ਗਿਆ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਐਕਸਪ੍ਰੈਸਵੇਅ ‘ਤੇ ਕੁਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਹੋਈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.