Site icon Dainik Savera Punjab

ਲੁਧਿਆਣਾ: ਸਾਹਨੇਵਾਲ ’ਚ ਟਰੱਕ ਡਰਾਈਵਰ ਅਗਵਾ ਤੇ ਗੱਡੀ ਲੁੱਟੀ ਦੀ ਵਾਰਦਾਤ

ਨੈਸ਼ਨਲ ਡੈਸਕ: ਜਾਣਕਾਰੀ ਮੁਤਾਬਕ ਪੀੜਤ ਡਰਾਈਵਰ ਜਸਵੰਤ ਸਿੰਘ ਬੀਤੀ ਰਾਤ 12 ਫਰਵਰੀ ਨੂੰ ਅਮਲੋਹ ਰੋਡ ਮੰਡੀ ਗੋਬਿੰਦਗੜ੍ਹ ਸਥਿਤ ਜੇ ਪੀ ਜੇ ਸਟੀਲ ਐਲ ਐਲ ਪੀ ਤੋਂ ਸਕ੍ਰੈਪ ਲੋਡ ਕਰਕੇ ਲੁਧਿਆਣਾ ਦੇ ਕੰਗਨਵਾਲ ਰੋਡ ਸਥਿਤ ਵਰਿਆਮ ਸਟੀਲ ਕਾਸਟਿੰਗ ਵੱਲ ਜਾ ਰਿਹਾ ਸੀ। ਜਦੋਂ ਉਹ ਸਾਹਨੇਵਾਲ ਦੇ ਨੇੜੇ ਵਾਹਿਗੁਰੂ ਢਾਬੇ ਦੀ ਸਰਵਿਸ ਲੇਨ ’ਤੇ ਪਹੁੰਚਿਆ ਅਤੇ ਖਾਣਾ ਖਾ ਕੇ ਗੱਡੀ ਅੱਗੇ ਵਧਾਈ ਤਾਂ ਘਾਤ ਲਗਾ ਕੇ ਬੈਠੇ ਚਾਰ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ।

ਮਾਲੇਰਕੋਟਲਾ: ਖਾਲਸਾ ਕਾਲਜ ਸੰਦੌੜ ’ਚ ਐੱਸ ਸੀ ਸਕਾਲਰਸ਼ਿਪ ਦਾ ਲੱਖਾਂ ਰੁਪਏ ਦਾ ਰਿਕਾਰਡ ਗਾਇਬ — ਜਾਂਚ ਟੀਮ ਵੀ ਹੱਥ ਖੜ੍ਹੇ ਕਰ ਗਈ

ਬਦਮਾਸ਼ਾਂ ਨੇ ਡਰਾਈਵਰ ਨਾਲ ਬੇਰਹਿਮੀ ਨਾਲ ਮਾਰਪੀਟ ਕੀਤੀ ਅਤੇ ਉਸ ਨੂੰ ਜਬਰਦਸਤੀ ਗੱਡੀ ਦੇ ਅੰਦਰ ਸੁੱਟ ਦਿੱਤਾ। ਇਸ ਤੋਂ ਬਾਅਦ ਉਹ ਡਰਾਈਵਰ ਨੂੰ ਅਗਵਾ ਕਰਕੇ ਕੁਝ ਦੂਰ ਲੈ ਗਏ ਅਤੇ ਇੱਕ ਸੁੰਨਸਾਨ ਥਾਂ ’ਤੇ ਛੱਡ ਦਿੱਤਾ। ਚਾਰਾਂ ਲੁਟੇਰੇ ਸਕ੍ਰੈਪ ਨਾਲ ਭਰੀ ਗੱਡੀ ਅਤੇ ਸਾਰਾ ਸਮਾਨ ਲੈ ਕੇ ਰਫੂਚੱਕਰ ਹੋ ਗਏ। ਪੀੜਤ ਨੇ ਕਿਸੇ ਤਰ੍ਹਾਂ ਆਪਣੇ ਮਾਲਕ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ।

9 ਕਰੋੜ ਦਾ ਕਰਜ਼ਾ, ਜ਼ਮਾਨਤ ਰੱਦ… ਰਾਜਪਾਲ ਯਾਦਵ ਦਾ ਚੌਕਾਉਣ ਵਾਲਾ ਬਿਆਨ

ਮਹਾਨਗਰ ਵਿੱਚ ਅਪਰਾਧੀਆਂ ਦੀ ਕਮਰ ਤੋੜਨ ਲਈ ਪੁਲਿਸ ਕਮਿਸ਼ਨਰ ਵੱਲੋਂ ਚਲਾਇਆ ਜਾ ਰਿਹਾ ਆਪਰੇਸ਼ਨ ਪ੍ਰਹਾਰ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਪੁਲਿਸ ਦੀ ਨਾਕਾਬੰਦੀ ਅਤੇ ਗਸ਼ਤ ਦੇ ਦਾਵਿਆਂ ਦੇ ਬਾਵਜੂਦ ਬੇਖੌਫ਼ ਲੁਟੇਰਿਆਂ ਨੇ ਸਾਹਨੇਵਾਲ ਖੇਤਰ ਵਿੱਚ ਇੱਕ ਟਰੱਕ ਡਰਾਈਵਰ ਨੂੰ ਅਗਵਾ ਕਰਕੇ ਉਸ ਨਾਲ ਮਾਰਪੀਟ ਕੀਤੀ ਅਤੇ ਸਕ੍ਰੈਪ ਨਾਲ ਭਰੀ ਗੱਡੀ ਲੁੱਟ ਕੇ ਫਰਾਰ ਹੋ ਗਏ। ਇਹ ਘਟਨਾ ਸ਼ਹਿਰ ਦੀ ਕਾਨੂੰਨ ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕਰ ਰਹੀ ਹੈ।

 

ludhiana-sahnewal-truck-driver

Exit mobile version