ਪੰਜਾਬ ਡੈਸਕ: ਸੰਤ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿੱਚ ਐੱਸ ਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਦੀ ਲੱਖਾਂ ਰੁਪਏ ਦੀ ਰਕਮ ਕਥਿਤ ਤੌਰ ’ਤੇ ਗਾਇਬ ਹੈ। ਕਾਲਜ ਪ੍ਰਬੰਧਕ ਜਾਂਚ ਟੀਮ ਨੂੰ ਰਿਕਾਰਡ ਨਹੀਂ ਦੇ ਰਹੇ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ 522 ਐੱਸ ਸੀ ਵਿਦਿਆਰਥੀਆਂ ਦੀ ਵਜ਼ੀਫ਼ਾ ਰਕਮ ਕਾਲਜ ਨੇ ਵਾਪਸ ਨਹੀਂ ਕੀਤੀ ਅਤੇ ਕਈ ਸਾਲਾਂ ਦੀ ਸਕਾਲਰਸ਼ਿਪ ਰਕਮ ਕਥਿਤ ਤੌਰ ’ਤੇ ਖੁਰਦ ਬੁਰਦ ਹੋਈ ਹੈ। ਜਾਂਚ ਟੀਮ ਨੇ ਰਿਕਾਰਡ ਨਾ ਮਿਲਣ ਕਾਰਨ ਮਾਮਲਾ ਸਕਾਲਰਸ਼ਿਪ ਵਿਭਾਗ ਨੂੰ ਭੇਜਣ ਦੀ ਸਿਫਾਰਸ਼ ਕੀਤੀ ਹੈ।
9 ਕਰੋੜ ਦਾ ਕਰਜ਼ਾ, ਜ਼ਮਾਨਤ ਰੱਦ… ਰਾਜਪਾਲ ਯਾਦਵ ਦਾ ਚੌਕਾਉਣ ਵਾਲਾ ਬਿਆਨ
ਮਾਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਬਣਾਈ ਗਈ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ਸੰਤ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿੱਚ ਐੱਸ ਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਰਕਮ ਨਾਲ ਜੁੜੇ ਕਥਿਤ ਘਪਲੇ ਦਾ ਰਿਕਾਰਡ ਪ੍ਰਾਪਤ ਕਰਨ ਵਿੱਚ ਨਾਕਾਮ ਰਹੀ ਹੈ। ਇਸ ਤੋਂ ਪਹਿਲਾਂ ਪੰਜਾਬ ਰਾਜ ਐੱਸ ਸੀ ਕਮਿਸ਼ਨ ਅਤੇ ਐੱਸ ਐੱਸ ਪੀ ਮਾਲੇਰਕੋਟਲਾ ਦੀਆਂ ਜਾਂਚਾਂ ਵੀ ਕਾਲਜ ਦੇ ਖਾਤਿਆਂ ਵਿੱਚ ਆਈ ਸਕਾਲਰਸ਼ਿਪ ਰਕਮ ਦੀ ਸਪਸ਼ਟ ਜਾਣਕਾਰੀ ਨਹੀਂ ਲੱਭ ਸਕੀਆਂ।
ਐੱਸ ਡੀ ਐੱਮ ਅਹਿਮਦਗੜ੍ਹ ਵੱਲੋਂ ਨੌ ਮਈ ਦੋ ਹਜ਼ਾਰ ਪੱਚੀ ਨੂੰ ਬਣਾਈ ਗਈ ਜਾਂਚ ਟੀਮ ਵਿੱਚ ਸਰਕਾਰੀ ਬੀ ਐਡ ਕਾਲਜ ਮਾਲੇਰਕੋਟਲਾ ਦੇ ਪ੍ਰਿੰਸੀਪਲ ਡਾ ਇਰਫਾਨ ਫਾਰੂਕੀ ਪ੍ਰੋਫੈਸਰ ਅਰਵਿੰਦਰ ਕੌਰ ਮੰਡ ਡਾ ਤੇਜਿੰਦਰ ਸਿੰਘ ਅਤੇ ਡਾ ਅਮਨਦੀਪ ਬਾਤਿਸ਼ ਸ਼ਾਮਲ ਸਨ। ਟੀਮ ਨੂੰ ਕਾਲਜ ਦੇ ਮੁਅੱਤਲ ਕਲਰਕ ਹਾਕਮ ਸਿੰਘ ਦੀ ਸ਼ਿਕਾਇਤ ਦੀ ਜਾਂਚ ਸੌਂਪੀ ਗਈ ਸੀ। ਹਾਕਮ ਸਿੰਘ ਨੇ ਦੋਸ਼ ਲਾਇਆ ਸੀ ਕਿ ਕਾਲਜ ਪ੍ਰਬੰਧਕਾਂ ਨੇ ਐੱਸ ਸੀ ਵਿਦਿਆਰਥੀਆਂ ਤੋਂ ਫੀਸ ਵਸੂਲ ਕੀਤੀ ਅਤੇ ਸਰਕਾਰ ਵੱਲੋਂ ਆਈ ਸਕਾਲਰਸ਼ਿਪ ਰਕਮ ਵੀ ਵਾਪਸ ਨਹੀਂ ਕੀਤੀ।
ਬਜਟ ਚਰਚਾ ਤੋਂ ਵੱਧ ਰਾਹੁਲ ਗਾਂਧੀ ’ਤੇ ਸਿਆਸੀ ਟਕਰਾਅ ਹਾਵੀ — ਲੋਕ ਸਭਾ ਦਿਨ ਭਰ ਲਈ ਠੱਪ, ਅਗਲੀ ਕਾਰਵਾਈ 9 ਮਾਰਚ ਨੂੰ
ਜਾਂਚ ਟੀਮ ਨੇ ਕਈ ਵਾਰ ਕਾਲਜ ਪ੍ਰਿੰਸੀਪਲ ਸਾਬਕਾ ਪ੍ਰਿੰਸੀਪਲ ਅਤੇ ਪ੍ਰਬੰਧਕਾਂ ਨੂੰ ਰਿਕਾਰਡ ਸਮੇਤ ਤਲਬ ਕੀਤਾ ਪਰ ਉਨ੍ਹਾਂ ਵੱਲੋਂ ਕੁਝ ਦਸਤਾਵੇਜ਼ਾਂ ਤੋਂ ਇਲਾਵਾ ਕੋਈ ਪੂਰਾ ਰਿਕਾਰਡ ਪੇਸ਼ ਨਹੀਂ ਕੀਤਾ ਗਿਆ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਕਾਲਜ ਪ੍ਰਬੰਧਕਾਂ ਨੇ 522 ਐੱਸ ਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਰਕਮ ਕਥਿਤ ਤੌਰ ’ਤੇ ਖੁਰਦ ਬੁਰਦ ਕੀਤੀ ਹੈ ਅਤੇ ਹੁਣ ਸਾਰੇ ਜ਼ਿੰਮੇਵਾਰ ਇੱਕ ਦੂਜੇ ’ਤੇ ਦੋਸ਼ ਮੰਢ ਰਹੇ ਹਨ।
ਮੋਦੀ ਵੱਲੋਂ ਤਾਰਿਕ ਰਹਿਮਾਨ ਨੂੰ ਜਿੱਤ ਦੀ ਵਧਾਈ, ਭਾਰਤ–ਬੰਗਲਾਦੇਸ਼ ਰਿਸ਼ਤਿਆਂ ’ਚ ਨਵੀਂ ਗਤੀ ਦੀ ਉਮੀਦ
