Last Updated: November 7, 2026

Dainik Savera Times Logo

Breaking: ਦਿੱਲੀ ਵਿੱਚ LPG ਸਿਲੰਡਰ ਧਮਾਕਾ, ਮਕਾਨ ਢਹਿ ਗਿਆ; ਮਲਬੇ ਹੇਠ ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ

2 June 2026 ਅੱਪਡੇਟ ਕੀਤਾ ਗਿਆ

Breaking: ਦਿੱਲੀ ਵਿੱਚ LPG ਸਿਲੰਡਰ ਧਮਾਕਾ, ਮਕਾਨ ਢਹਿ ਗਿਆ; ਮਲਬੇ ਹੇਠ ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ

ਰਾਜਧਾਨੀ ਦਿੱਲੀ ਦੇ ਮੁਕੁੰਦਪੁਰ ਇਲਾਕੇ ਵਿੱਚ ਇੱਕ ਭਿਆਨਕ LPG ਸਿਲੰਡਰ ਧਮਾਕੇ ਕਾਰਨ ਇੱਕ ਮੰਜ਼ਿਲਾ ਮਕਾਨ ਢਹਿ ਗਿਆ। ਇਹ ਹਾਦਸਾ ਈਸ਼ੂ ਵਿਹਾਰ ਦੀ ਗਲੀ ਨੰਬਰ 1 ਵਿੱਚ ਵਾਪਰਿਆ, ਜਿੱਥੇ ਧਮਾਕੇ ਤੋਂ ਬਾਅਦ ਪੂਰਾ ਘਰ ਮਲਬੇ ਵਿੱਚ ਤਬਦੀਲ ਹੋ ਗਿਆ।

ਦਿੱਲੀ ਫਾਇਰ ਸਰਵਿਸ ਨੂੰ ਸਵੇਰੇ ਕਰੀਬ 9:37 ਵਜੇ ਘਟਨਾ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਤੁਰੰਤ 5 ਫਾਇਰ ਟੈਂਡਰ ਮੌਕੇ ‘ਤੇ ਭੇਜੇ ਗਏ। ਪੁਲਿਸ ਅਤੇ ਰਾਹਤ ਟੀਮਾਂ ਵੱਲੋਂ ਯੁੱਧ ਪੱਧਰ ’ਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ।

ਸ਼ੁਰੂਆਤੀ ਜਾਣਕਾਰੀ ਅਨੁਸਾਰ, ਧਮਾਕਾ ਇੰਨਾ ਜ਼ੋਰਦਾਰ ਸੀ ਕਿ ਕਰੀਬ 250 ਵਰਗ ਗਜ਼ ਵਿੱਚ ਬਣਿਆ ਮਕਾਨ ਪਲਾਂ ਵਿੱਚ ਢਹਿ ਗਿਆ। ਅਧਿਕਾਰੀਆਂ ਨੂੰ ਖ਼ਦਸ਼ਾ ਹੈ ਕਿ ਘਰ ਅੰਦਰ ਮੌਜੂਦ ਕੁਝ ਲੋਕ ਮਲਬੇ ਹੇਠ ਫਸੇ ਹੋ ਸਕਦੇ ਹਨ।

ਫਿਲਹਾਲ ਰੈਸਕਿਊ ਟੀਮਾਂ ਮਲਬਾ ਹਟਾ ਕੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹਾਦਸੇ ਵਿੱਚ ਹੋਏ ਜਾਨੀ ਅਤੇ ਮਾਲੀ ਨੁਕਸਾਨ ਬਾਰੇ ਅਧਿਕਾਰਤ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।

ਪ੍ਰਸ਼ਾਸਨ ਨੇ ਇਲਾਕੇ ਨੂੰ ਘੇਰ ਕੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ ਅਤੇ ਘਟਨਾ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.