Last Updated: November 7, 2026

Dainik Savera Times Logo

‘ਲਾਰੈਂਸ ਆਫ ਪੰਜਾਬ’ ਡਾਕੂਮੈਂਟਰੀ ਵਿਵਾਦ : ਪੰਜਾਬ ਦੇ ਦਿੱਗਜ ਆਗੂਆਂ ਅਤੇ ਬਲਕੌਰ ਸਿੰਘ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

25 April 2026 ਅੱਪਡੇਟ ਕੀਤਾ ਗਿਆ

‘ਲਾਰੈਂਸ ਆਫ ਪੰਜਾਬ’ ਡਾਕੂਮੈਂਟਰੀ ਵਿਵਾਦ : ਪੰਜਾਬ ਦੇ ਦਿੱਗਜ ਆਗੂਆਂ ਅਤੇ ਬਲਕੌਰ ਸਿੰਘ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

‘Lawrence of Punjab’ Documentary Controversy : ਪੰਜਾਬ ਦੀ ਰਾਜਨੀਤੀ ਵਿੱਚ ਉਸ ਸਮੇਂ ਵੱਡੀ ਸਨਸਨੀ ਫੈਲ ਗਈ ਜਦੋਂ ਸੂਬੇ ਦੇ ਕਈ ਪ੍ਰਮੁੱਖ ਰਾਜਨੀਤਿਕ ਆਗੂਆਂ ਅਤੇ ਸਵ. ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਜਾਨੋਂ-ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਨ੍ਹਾਂ ਆਗੂਆਂ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਸ਼ਾਮਲ ਹਨ।

ਮਿਲੀ ਜਾਣਕਾਰੀ ਅਨੁਸਾਰ, ਇਹ ਧਮਕੀਆਂ ਕਿਸੇ ਵਿਦੇਸ਼ੀ ਮੋਬਾਈਲ ਨੰਬਰ ਤੋਂ ਵਟਸਐਪ ਰਾਹੀਂ ਭੇਜੀਆਂ ਗਈਆਂ ਹਨ। ਧਮਕੀ ਭਰੇ ਸੰਦੇਸ਼ ‘ਚ ਸਪੱਸ਼ਟ ਤੌਰ ‘ਤੇ ‘ਲਾਰੈਂਸ ਆਫ ਪੰਜਾਬ’ ਡਾਕੂਮੈਂਟਰੀ ਦਾ ਜ਼ਿਕਰ ਕੀਤਾ ਗਿਆ ਹੈ। ਸੰਦੇਸ਼ ‘ਚ ਦਾਅਵਾ ਕੀਤਾ ਗਿਆ ਹੈ ਕਿ ਇਹ ਡਾਕੂਮੈਂਟਰੀ ਚੱਲ ਕੇ ਰਹੇਗੀ ਅਤੇ ਜਿਹੜੇ ਲੋਕ ਇਸ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਨੂੰ ਗੋਲੀ ਅਤੇ ਬੰਬ ਨਾਲ ਉਡਾ ਦਿੱਤਾ ਜਾਵੇਗਾ।

BREAKING : ਪੰਜਾਬ AGTF ਦੀ ਵੱਡੀ ਕਾਰਵਾਈ ; ਗੈਂਗਸਟਰ ਆਰਜ਼ੂ ਬਿਸ਼ਨੋਈ ਦਾ ਸਾਥੀ ਗ੍ਰਿਫ਼ਤਾਰ ; ਹਥਿਆਰ ਬਰਾਮਦ

ਧਮਕੀ ਦੇਣ ਵਾਲਿਆਂ ਨੇ ਇਹ ਵੀ ਇਸ਼ਾਰਾ ਕੀਤਾ ਹੈ ਕਿ ਇਹ ਉਹੀ ਲੋਕ ਹਨ ਜੋ ਡਾਕੂਮੈਂਟਰੀ ਦਾ ਵਿਰੋਧ ਕਰਨ ਵਾਲੇ ਆਗੂਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਧਮਕੀ ਨੇ ਪੰਜਾਬ ਦੇ ਰਾਜਨੀਤਿਕ ਅਤੇ ਸਮਾਜਿਕ ਹਲਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸੁਰੱਖਿਆ ਏਜੰਸੀਆਂ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਬੰਧਤ ਆਗੂਆਂ ਦੀ ਸੁਰੱਖਿਆ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਫਿਲਹਾਲ, ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਚੌਕਸ ਹੋ ਗਿਆ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.