Site icon Dainik Savera Punjab

‘Lawrence of Punjab series’ ਡਾਕੂਮੈਂਟਰੀ ‘ਤੇ ਵਿਵਾਦ: ਪਰਿਵਾਰ ਵੱਲੋਂ ਸਖ਼ਤ ਇਤਰਾਜ਼, ਬਲੌਕ ਕਰਨ ਦੇ ਨਿਰਦੇਸ਼

ਪੰਜਾਬ ਡੈਸਕ (ਦੈਨਿਕ ਸਵੇਰਾ): ਲਾਰੈਂਸ ਬਿਸ਼ਨੋਈ ਦੇ ਕਜ਼ਨ ਰਮੇਸ਼ ਬਿਸ਼ਨੋਈ ਨੇ ਆਉਣ ਵਾਲੀ ਡਾਕੂਸੀਰੀਜ਼ ‘ਲਾਰੈਂਸ ਆਫ ਪੰਜਾਬ’ ਦੀ ਰਿਲੀਜ਼ ਦੀ ਨਿੰਦਾ ਕੀਤੀ ਹੈ ਅਤੇ ਇਸ ਸੀਰੀਜ਼ ‘ਤੇ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

ANI ਨਾਲ ਗੱਲਬਾਤ ਦੌਰਾਨ ਰਮੇਸ਼ ਬਿਸ਼ਨੋਈ ਨੇ ਡਾਇਰੈਕਟਰ ਰਾਘਵ ਦਰ ‘ਤੇ ਗੰਭੀਰ ਇਲਜ਼ਾਮ ਲਗਾਇਆ ਕਿ ਉਸਨੇ ਇਹ ਸੀਰੀਜ਼ ਪਰਿਵਾਰ ਜਾਂ ਸਰਕਾਰ ਤੋਂ ਕੋਈ ਇਜਾਜ਼ਤ ਲਏ ਬਿਨਾਂ ਹੀ ਤਿਆਰ ਕਰ ਦਿੱਤੀ। ਉਹ ਕਹਿੰਦੇ ਹਨ, “ਪੰਜਾਬ ਗੁਰੂਆਂ ਦੀ ਧਰਤੀ ਹੈ। ਡਾਇਰੈਕਟਰ ਨੇ ਕਿਸਦੀ ਮਨਜ਼ੂਰੀ ਨਾਲ ਇਹ ਸੀਰੀਜ਼ ਬਣਾਈ ਹੈ? ਨਾ ਪਰਿਵਾਰ ਨੂੰ ਪੁੱਛਿਆ, ਨਾ ਸਰਕਾਰ ਨੂੰ। ਉਹ ਇਸ ਰਾਹੀਂ ਕੀ ਦਿਖਾਉਣਾ ਚਾਹੁੰਦਾ ਹੈ? ਕੇਸ ਅਜੇ ਵੀ ਅਦਾਲਤ ਵਿੱਚ ਲੰਬਿਤ ਹਨ। ਅਸੀਂ ਇਸ ਸੀਰੀਜ਼ ਦਾ ਸਖ਼ਤ ਵਿਰੋਧ ਕਰਦੇ ਹਾਂ ਅਤੇ ਇਹ ਬੈਨ ਹੋਣੀ ਚਾਹੀਦੀ ਹੈ।”

ਜੇਠਾਲਾਲ ਦੀ ਚੀਖਾਂ ਨਾਲ ਕੰਬਿਆ ਗੋਕੁਲਧਾਮ, ਬਾਪੂਜੀ ਲਾਪਤਾ

 

ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਜਾਣਕਾਰੀ ਅਤੇ ਪ੍ਰਸਾਰਣ ਮੰਤਰਾਲੇ (MIB) ਨੂੰ ਅਧਿਕਾਰਿਕ ਤੌਰ ‘ਤੇ ਚਿੱਠੀ ਲਿਖ ਕੇ ਬੇਨਤੀ ਕੀਤੀ ਸੀ ਕਿ 27 ਅਪ੍ਰੈਲ ਨੂੰ ZEE5 ‘ਤੇ ਰਿਲੀਜ਼ ਹੋਣ ਵਾਲੀ ਡਾਕੂਮੈਂਟਰੀ ਸੀਰੀਜ਼ ‘ਲਾਰੈਂਸ ਆਫ ਪੰਜਾਬ’ ਦੀ ਪਬਲਿਕ ਐਕਸੈੱਸ ਰੋਕੀ ਜਾਵੇ।

ਸਾਇਬਰ ਕਰਾਈਮ ਦੀ ਸਪੈਸ਼ਲ ਡੀਜੀਪੀ ਵੀ. ਨੀਰਜਾ ਵੱਲੋਂ ਭੇਜੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਸੀਰੀਜ਼ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜ਼ਿੰਦਗੀ ਅਤੇ ਉਸ ਨਾਲ ਜੁੜੀਆਂ ਅਪਰਾਧਿਕ ਘਟਨਾਵਾਂ ਨੂੰ ਦਰਸਾਉਂਦੀ ਹੈ। ਇਸ ਵਿੱਚ ਸਿੱਧੂ ਮੂਸੇ ਵਾਲਾ ਕਤਲ ਸਮੇਤ ਕਈ ਹਾਈ-ਪ੍ਰੋਫਾਈਲ ਕੇਸਾਂ ਦੀ ਡਰਾਮਾਈਜ਼ਡ ਪੇਸ਼ਕਾਰੀ ਵੀ ਸ਼ਾਮਲ ਹੈ।

CUET PG ਨਤੀਜਾ 2026 ਅੱਜ ਜਾਰੀ: ਇੱਥੇ ਦੇਖੋ ਕਿਵੇਂ ਚੈੱਕ ਕਰਨਾ ਹੈ

 

ਪੱਤਰ ਅਨੁਸਾਰ, ਅਧਿਕਾਰੀਆਂ ਨੂੰ ਚਿੰਤਾ ਹੈ ਕਿ ਇਹ ਡਾਕੂਮੈਂਟਰੀ “ਸੰਗਠਿਤ ਅਪਰਾਧ ਨੂੰ ਮਹਿਮਾ ਮੰਡਿਤ ਜਾਂ ਸਧਾਰਨ” ਦਿਖਾ ਸਕਦੀ ਹੈ, ਜਿਸ ਨਾਲ ਨੌਜਵਾਨ ਦਰਸ਼ਕਾਂ ‘ਤੇ ਗਲਤ ਪ੍ਰਭਾਵ ਪੈ ਸਕਦਾ ਹੈ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਮਾਂਟਿਕ ਬਣਾਇਆ ਜਾ ਸਕਦਾ ਹੈ। ਪੁਲਿਸ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦੀ ਸਮੱਗਰੀ ਕਾਨੂੰਨ-ਵਿਵਸਥਾ ਨੂੰ ਪ੍ਰਭਾਵਿਤ ਕਰ ਸਕਦੀ ਹੈ।

 

ਇਹ ਬੇਨਤੀ IT ਐਕਟ 2000 ਦੀ ਧਾਰਾ 69A(1) ਅਤੇ IT ਰੂਲਜ਼ 2009 ਦੇ ਤਹਿਤ ਕੀਤੀ ਗਈ ਹੈ।

ਇਹ ਕਾਨੂੰਨ ਸਰਕਾਰ ਨੂੰ ਇਹ ਅਧਿਕਾਰ ਦਿੰਦਾ ਹੈ ਕਿ ਉਹ ਕਿਸੇ ਵੀ ਵੈਬਸਾਈਟ, ਵੀਡੀਓ, ਡਾਕੂਮੈਂਟਰੀ, ਸੋਸ਼ਲ ਮੀਡੀਆ ਪੋਸਟ ਜਾਂ ਔਨਲਾਈਨ ਸਮੱਗਰੀ ਨੂੰ ਬਲੌਕ ਕਰ ਸਕਦੀ ਹੈ, ਜੇ ਉਹ ਸਮਝੇ ਕਿ ਇਸ ਨਾਲ ਜਨਤਕ ਸ਼ਾਂਤੀ ਜਾਂ ਸੁਰੱਖਿਆ ਨੂੰ ਖਤਰਾ ਹੈ।

 

ਪੰਜਾਬ ਪੁਲਿਸ ਨੇ ZEE5 ਨੂੰ ਡਾਕੂਮੈਂਟਰੀ ਸਟ੍ਰੀਮ ਨਾ ਕਰਨ ਅਤੇ ਇਸ ਦਾ ਟ੍ਰੇਲਰ ਵੀ ਗਲੋਬਲੀ ਹਟਾਉਣ ਲਈ ਕਿਹਾ ਹੈ।

 

ਅਧਿਕਾਰੀਆਂ ਨੇ ਇਹ ਵੀ ਦਰਸਾਇਆ ਕਿ ਇੰਟਰਨੈੱਟ-ਆਧਾਰਿਤ ਸਮੱਗਰੀ ਦੀ ਪਹੁੰਚ ਬਹੁਤ ਵੱਡੀ ਹੁੰਦੀ ਹੈ ਅਤੇ ਆਡੀਓ-ਵਿਜ਼ੂਅਲ ਫਾਰਮੈਟ ਕਾਰਨ ਇਸਦਾ ਪ੍ਰਭਾਵ ਵੀ ਕਾਫ਼ੀ ਵੱਧ ਹੁੰਦਾ ਹੈ, ਖ਼ਾਸ ਕਰਕੇ ਨੌਜਵਾਨ ਦਰਸ਼ਕਾਂ ‘ਤੇ।

 

 

ਨਿਰਮਾਤਾਵਾਂ ਦੇ ਪ੍ਰੈਸ ਨੋਟ ਮੁਤਾਬਕ, ‘ਲਾਰੈਂਸ ਆਫ ਪੰਜਾਬ’ ਇੱਕ ਐਸੀ ਸੀਰੀਜ਼ ਹੈ ਜੋ ਦਿਖਾਉਂਦੀ ਹੈ ਕਿ ਕਿਸ ਤਰ੍ਹਾਂ ਇੱਕ ਅਪਰਾਧਿਕ ਪਹਿਚਾਣ ਸਮੇਂ ਦੇ ਨਾਲ ਬਣਦੀ ਹੈ। ਇਹ ਵਿਦਿਆਰਥੀ ਰਾਜਨੀਤੀ, ਸੰਗੀਤ, ਵਿਚਾਰਧਾਰਾ ਅਤੇ ਮੀਡੀਆ ਦੇ ਪ੍ਰਭਾਵ ਰਾਹੀਂ ਸਮਝਾਉਂਦੀ ਹੈ ਕਿ ਕਿਵੇਂ ਤਾਕਤ, ਮਹੱਤਵਾਕਾਂਸ਼ਾ ਅਤੇ ਲੋਕਾਂ ਦੀ ਧਾਰਣਾ ਮਿਲ ਕੇ ਇੱਕ ਨਵੀਂ ਡਿਜ਼ਿਟਲ ਗੈਂਗ ਬਣਾਉਂਦੇ ਹਨ। ਲਾਰੈਂਸ ਬਿਸ਼ਨੋਈ ਨੂੰ ਇੱਕ ਉਦਾਹਰਨ ਵਜੋਂ ਵਰਤਦੇ ਹੋਏ, ਸੀਰੀਜ਼ ਸਿਰਫ਼ ਉਸਦੀ ਕਹਾਣੀ ਨਹੀਂ ਦੱਸਦੀ, ਸਗੋਂ ਵੱਡੇ ਸਮਾਜਿਕ ਅਤੇ ਸਭਿਆਚਾਰਕ ਮਾਹੌਲ ਨੂੰ ਵੀ ਸਮਝਾਉਂਦੀ ਹੈ, ਖ਼ਾਸ ਕਰਕੇ ਇਸਦੇ ਨਤੀਜਿਆਂ ‘ਤੇ ਧਿਆਨ ਦੇਂਦੀ ਹੈ।

 

lawrence docuseries removal-order

Exit mobile version