Site icon Dainik Savera Punjab

CUET PG ਨਤੀਜਾ 2026 ਅੱਜ ਜਾਰੀ: ਇੱਥੇ ਦੇਖੋ ਕਿਵੇਂ ਚੈੱਕ ਕਰਨਾ ਹੈ

CUET PG Result 2026 Released Today: See Here How to Check

ਨਵੀਂ ਦਿੱਲੀ ਨਿਊਜ਼ : National Testing Agency (NTA) ਅੱਜ CUET PG ਨਤੀਜਾ 2026 ਜਾਰੀ ਕਰਨ ਜਾ ਰਹੀ ਹੈ। ਜੋ ਉਮੀਦਵਾਰ ਇਸ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਨ, ਉਹ ਆਪਣਾ ਨਤੀਜਾ ਅਧਿਕਾਰਤ ਵੈੱਬਸਾਈਟ exams.nta.nic.in/cuet-pg/ ‘ਤੇ ਚੈੱਕ ਕਰ ਸਕਦੇ ਹਨ।

ਕਿੱਥੇ ਅਤੇ ਕਿਵੇਂ ਦੇਖਣਾ ਨਤੀਜਾ?

ਉਮੀਦਵਾਰਾਂ ਨੂੰ ਆਪਣਾ ਸਕੋਰਕਾਰਡ ਵੇਖਣ ਲਈ ਆਪਣਾ ਐਪਲੀਕੇਸ਼ਨ ਨੰਬਰ ,ਪਾਸਵਰਡ ਤਿਆਰ ਰੱਖਣਾ ਲਾਜ਼ਮੀ ਹੈ। ਨਤੀਜਾ ਸਿਰਫ਼ ਅਧਿਕਾਰਤ ਵੈੱਬਸਾਈਟ ਰਾਹੀਂ ਹੀ ਉਪਲਬਧ ਹੋਵੇਗਾ।

ਵਾਰਾਣਸੀ, ਪ੍ਰਯਾਗਰਾਜ ਤੇ ਅਯੁੱਧਿਆ ਲਈ ਵੱਡਾ ਤੋਹਫ਼ਾ: ਮੁੰਬਈ–ਪੁਣੇ ਲਈ ਨਵੀਆਂ ਅੰਮ੍ਰਿਤ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ

CUET PG 2026 ਨਤੀਜਾ ਚੈੱਕ ਕਰਨ ਦੇ ਕਦਮ
ਅਧਿਕਾਰਤ ਵੈੱਬਸਾਈਟ exams.nta.nic.in ‘ਤੇ ਜਾਓ
“CUET PG ਨਤੀਜਾ 2026” ਲਿੰਕ ‘ਤੇ ਕਲਿੱਕ ਕਰੋ
ਆਪਣਾ ਐਪਲੀਕੇਸ਼ਨ ਨੰਬਰ ਅਤੇ ਪਾਸਵਰਡ ਦਰਜ ਕਰੋ
“Submit” ‘ਤੇ ਕਲਿੱਕ ਕਰੋ
ਤੁਹਾਡਾ ਸਕੋਰਕਾਰਡ ਸਕ੍ਰੀਨ ‘ਤੇ ਦਿਖਾਈ ਦੇਵੇਗਾ
ਇਸਨੂੰ ਡਾਊਨਲੋਡ ਕਰਕੇ ਸੇਵ ਕਰ ਲਓ

ਕਿੱਥੇ ਮਿਲੇਗਾ ਦਾਖਲਾ?

CUET PG ਸਕੋਰ ਦੇ ਆਧਾਰ ‘ਤੇ ਉਮੀਦਵਾਰ ਕਈ ਪ੍ਰਸਿੱਧ ਯੂਨੀਵਰਸਿਟੀਆਂ ਵਿੱਚ ਦਾਖਲਾ ਲੈ ਸਕਦੇ ਹਨ, ਜਿਵੇਂ ਕਿ

University of Delhi
Jawaharlal Nehru University
Banaras Hindu University

ਕੁੱਲ 198 ਯੂਨੀਵਰਸਿਟੀਆਂ ਇਸ ਸਕੋਰ ਨੂੰ ਮੰਨਦੀਆਂ ਹਨ, ਜਿਸ ਵਿੱਚ ਕੇਂਦਰੀ, ਰਾਜ, ਡੀਮਡ ਅਤੇ ਪ੍ਰਾਈਵੇਟ ਸੰਸਥਾਵਾਂ ਸ਼ਾਮਲ ਹਨ।

ਕਾਉਂਸਲਿੰਗ ਕਦੋਂ ਅਤੇ ਕਿੱਥੇ?

ਨਤੀਜੇ ਤੋਂ ਬਾਅਦ ਹਰ ਯੂਨੀਵਰਸਿਟੀ ਆਪਣੀ ਕਾਉਂਸਲਿੰਗ ਸ਼ਡਿਊਲ ਜਾਰੀ ਕਰੇਗੀ । ਦਾਖਲਾ ਪ੍ਰਕਿਰਿਆ ਵੱਖ-ਵੱਖ ਯੂਨੀਵਰਸਿਟੀ ਦੀ ਵੈੱਬਸਾਈਟ ‘ਤੇ ਹੋਵੇਗੀ । ਇਸ ਲਈ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਪਸੰਦ ਦੀ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ ਨਿਯਮਿਤ ਤੌਰ ‘ਤੇ ਚੈੱਕ ਕਰਦੇ ਰਹਿਣ।

CUET PG 2026 ਦਾ ਨਤੀਜਾ ਉੱਚ ਸਿੱਖਿਆ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਦੇਸ਼ ਭਰ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਦਾਖਲੇ ਦੇ ਦਰਵਾਜ਼ੇ ਖੁੱਲਣਗੇ।

Exit mobile version