Dainik Savera Times Logo

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

3 months पहले

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਅੱਜ ਕਿਸਾਨ ਪੂਰੇ ਪੰਜਾਬ ਵਿੱਚ ਰੋਸ਼ ਪ੍ਰਦਰਸ਼ਨ ਕਰ ਰਹੇ ਹਨ ਉੱਥੇ ਹੀ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇਅ ਸਥਿਤ ਟੋਲ ਪਲਾਜ਼ਾ ਕੱਥੂਨੰਗਲ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕ ਕਿ ਰੋਸ ਪ੍ਰਦਰਸ਼ਨ ਕੀਤਾ ਗਿਆ।
ਇੱਕ ਪਾਸੇ ਜਿੱਥੇ ਮੀਂਹ ਦਾ ਕਹਿਰ ਜਾਰੀ ਹੈ। ਇਸ ਦੇ ਬਾਵਜੂਦ ਵੀ ਕਿਸਾਨ ਨੇ ਰੋਸ਼ ਪ੍ਰਦਰਸ਼ਨ ਨੂੰ ਰੋਕ ਨਹੀਂ ਸਕਿਆ। ਮੀਂਹ ਕਾਰਨ ਠੰਢਾ ਮੌਸਮ ਵੀ ਕਿਸਾਨਾਂ ਦਾ ਜੋਸ਼ ਮੱਠਾ ਨਾ ਕਰ ਸਕਿਆ ਅਤੇ ਕਿਸਾਨਾਂ ਨੇ ਆਪਣੀਆਂ ਮੰਗਾਂ ਦੇ ਹੱਕ ‘ਚ ਪੂਰੀ ਗਰਮ ਜੋਸ਼ੀ ਨਾਲ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉੱਥੇ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਨੇੜਲੇ ਪਿੰਡਾਂ ਤੋਂ ਟਰਾਲੀਆਂ ਵਿੱਚ ਬੈਠ ਕੇ ਰੋਸ਼ ਪ੍ਰਦਰਸ਼ਨ ਸਥਾਨ ’ਤੇ ਪਹੁੰਚ ਰਹੇ ਹਨ। ਇੱਥੋਂ ਤੱਕ ਕਿ ਕੁੱਝ ਬਜੁਰਗ,ਅਪਾਹਜ ਮੀਂਹ ਵਿੱਚ ਵੀ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆਏ।

ਇਹ ਵੀ ਪੜ੍ਹੋਂ : ਪੰਜਾਬ ਸਰਕਾਰ ਵੱਲੋਂ ਰਿਪੋਰਟ ਪੇਸ਼ ਕਰਨ ਤੋਂ ਬਾਅਦ ਕੇਂਦਰ ਸਰਕਾਰ ਨਵਾਂ ਫੰਡ ਕਰੇਗੀ ਜਾਰੀ

ਵੱਖ-ਵੱਖ ਕਿਸਾਨ ਆਗੂਆ ਨੇ ਸਾਝੇ ਬਿਆਨ ਵਿੱਚ ਦੱਸਿਆ ਕਿ ਅੱਜ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜੋ ਕਾਲ ਆਈ ਸੀ ਭਗਵੰਤ ਮਾਨ ਤੇ ਮੋਦੀ ਸਰਕਾਰ ਦਾ ਜੋ ਕੱਥੂ ਨੰਗਲ ਟੌਲ ਪਲਾਜੇ ਤੇ ਪੁਤਲਾ ਫੂਕ ਰੋਸ ਮੁਜ਼ਾਹਰਾ ਕੀਤਾ ਜਾਵੇ ਜਿਵੇਂ ਕਿ ਹੜਾਂ ਦਾ ਮੁਆਵਜ਼ਾ ਅਜੇ ਤੱਕ ਭਗਵੰਤ ਮਾਨ ਸਰਕਾਰ ਨੇ ਜਾਰੀ ਨਹੀਂ ਕੀਤਾ ਜੋ 70 ਹਜਾਰ ਪਰ ਏਕੜ ਮੁਆਵਜਾ ਜਾਰੀ ਕਰੇ ਤੇ ਉਸ ਤੋਂ ਅੱਗੇ ਜੋ ਪਸ਼ੂ ਮਰ ਗਏ ਜਾ ਪੋਲਟਰੀ ਦਾ ਉਹਦਾ ਵੀ ਮੁਆਵਾਜ਼ਾ ਦੇਵੇ ਜੋ ਕਿਸਾਨਾਂ ਮਜ਼ਦੂਰਾਂ ਦੇ ਘਰ ਢੈਹ ਢੇਰੀ ਹੋ ਗਏ ਆ ਤੇ ਉਹਨਾਂ ਨੂੰ ਦੁਬਾਰਾ ਬਣਾਇਆ ਜਾਵੇ।


ਜੋ ਪਰਾਲੀ ਦੇ ਉੱਤੇ ਇਹਨਾਂ ਨੇ ਪਰਚੇ ਕੀਤੇ ਉਹ ਰੱਦ ਕੀਤੇ ਜਾਣ ਜੋ ਰੈਂਡ ਐਟਰੀਆਂ ਕੀਤੀਆਂ ਉਹ ਵੀ ਰੱਦ ਕੀਤੀਆਂ ਜਾਣ ਤੇ ਜੋ ਪਰਾਲੀ ਦੇ ਅੱਗ ਲੱਗਣ ਦੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਾਵੇ
ਅਸੀਂ ਕਹਿੰਦੇ ਵੀ ਇਹ ਪਰਚੇ ਕਰਕੇ ਮਸਲੇ ਦਾ ਹੱਲ ਨਹੀਂ ਹੋਣਾ ਪਰਾਲੀ ਦਾ ਕੋਈ ਠੋਸ ਹੱਲ ਲੱਭਿਆ ਜਾਵੇ ਇਸ ਤੋਂ ਅੱਗੇ ਜੋ ਮੇਨ ਮੈਡ ਹੜ ਆਏ ਉਹਨਾਂ ਦੀ ਨਿਰਪੱਖ ਜਾਂਚ ਕੀਤੀ ਜਾਵੇ ਇਸ ਕਰਕੇ ਅੱਜ ਟੌਲ ਪਲਾਜਾ ਨੇ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਦਾ ਅਰਥੀ ਲੋਕ ਮੁਜ਼ਾਹਰਾ ਕੀਤਾ ਗਿਆ।

ਵੀਡੀਓ: ਜੇਕੜ ਮੁੜ ਪਾਣੀ ਆਉਂਦਾ ਹੈ ਤਾਂ ਕਣਕ ਦੀ ਬਜਾਈ ਵਿੱਚ ਆਏਗੀ ਮੁਸ਼ਕਿਲ : MLA DhaliwalKULDEEP DHALIWAL

खबरें और भी हैं...

Copyright © 2025 Dainik Savera Times. All rights reserved.