skip to content

Last Updated: October 7, 2026

Dainik Savera Times Logo

PUNJAB : ਖਰੜ ‘ਚ ਵਾਪਰੀ ਮੰਦਭਾਗੀ ਘਟਨਾ, ਘਰ ‘ਚ ਭਰੇ ਮੀਂਹ ਦੇ ਪਾਣੀ ‘ਚ ਡੁੱਬੀ ਮਾਸੂਮ ਬੱਚੀ, ਪਰਿਵਾਰਕ ਨੇ ਲਾਏ ਦੋਸ਼

3 weeks ਪਹਿਲਾ

PUNJAB : ਖਰੜ ‘ਚ ਵਾਪਰੀ ਮੰਦਭਾਗੀ ਘਟਨਾ, ਘਰ ‘ਚ ਭਰੇ ਮੀਂਹ ਦੇ ਪਾਣੀ ‘ਚ ਡੁੱਬੀ ਮਾਸੂਮ ਬੱਚੀ, ਪਰਿਵਾਰਕ ਨੇ ਲਾਏ ਦੋਸ਼

Kharar Rainwater Accident : ਖਰੜ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬੀਤੇ ਦਿਨੀਂ ਮੀਂਹ ਦਾ ਪਾਣੀ ਘਰ ਵਿਚ ਭਰਨ ਨਾਲ ਬੈੱਡ ‘ਤੇ ਸੁੱਤਾ ਜਵਾਕ ਅਚਾਨਕ ਹੇਠਾਂ ਡਿੱਗ ਗਿਆ ਤੇ ਮੀਂਹ ਦੇ ਪਾਣੀ ਵਿਚ ਡੁੱਬਣ ਨਾਲ ਉਸ ਦੀ ਜਾਨ ਚਲੀ ਗਈ ਹੈ। ਮ੍ਰਿਤਕ ਬੱਚੀ ਦੀ ਪਛਾਣ ਦੇਵਾ ਵਜੋਂ ਹੋਈ ਹੈ। ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਘਰ ਵਿਚ ਮੀਂਹ ਦਾ ਪਾਣੀ ਭਰ ਗਿਆ ਸੀ ਜਿਸ ਕਰਕੇ ਉਹ ਸਾਮਾਨ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਘਰ ਦੀ ਛੱਤ ‘ਤੇ ਰੱਖ ਰਹੀ ਸੀ। ਪਰ ਜਦੋਂ ਕੁਝ ਦੇਰ ਬਾਅਦ ਉਸ ਨੇ ਆ ਕੇ ਦੇਖਿਆ ਤਾਂ ਉਸਦੀ ਬੱਚੀ ਮੀਂਹ ਦੇ ਪਾਣੀ ਵਿਚ ਡਿੱਗੀ ਪਈ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ।

ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਗਲੀ ਵਿਚ ਅਕਸਰ ਹੀ ਮੀਂਹ ਪੈਣ ਕਰਕੇ ਪਾਣੀ ਖੜ੍ਹਾ ਹੋ ਜਾਂਦਾ ਹੈ ਤੇ ਪਾਣੀ ਦੀ ਨਿਕਾਸੀ ਦਾ ਕੋਈ ਸਹੀ ਪ੍ਰਬੰਧ ਨਹੀਂ ਹੈ ਤੇ ਜੇਕਰ ਇਸਦਾ ਹੱਲ ਹੋ ਗਿਆ ਹੁੰਦਾ ਤਾਂ ਸ਼ਾਇਦ ਇਹ ਹਾਦਸਾ ਨਾ ਵਾਪਰਦਾ। ਪਰਿਵਾਰ ਵਾਲਿਆਂ ਨੇ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.