skip to content

Last Updated: November 6, 2026

Dainik Savera Times Logo

Khanna : ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਸੀਨੀਅਰ ਆਗੂ ਜਸਵੰਤ ਚੀਮਾ ‘ਤੇ ਬਾਈਕ ਸਵਾਰਾਂ ਨੇ ਕੀਤੀ ਫਾਇਰਿੰਗ

25 January 2026 ਅੱਪਡੇਟ ਕੀਤਾ ਗਿਆ

Khanna : ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਸੀਨੀਅਰ ਆਗੂ ਜਸਵੰਤ ਚੀਮਾ ‘ਤੇ ਬਾਈਕ ਸਵਾਰਾਂ ਨੇ ਕੀਤੀ ਫਾਇਰਿੰਗ

ਖੰਨਾ : ਲੁਧਿਆਣਾ ਜ਼ਿਲ੍ਹੇ ਦੇ ਖੰਨਾ ਅਧੀਨ ਪੈਂਦੇ ਦੋਰਾਹਾ ਵਿੱਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਸੀਨੀਅਰ ਆਗੂ ਜਸਵੰਤ ਸਿੰਘ ਚੀਮਾ ਉੱਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਦੀ ਇਨੋਵਾ ਗੱਡੀ ‘ਤੇ ਗੋਲੀਆਂ ਚਲਾਈਆਂ, ਪਰ ਖ਼ੁਸ਼ਕਿਸਮਤੀ ਰਹੀ ਕਿ ਇਸ ਹਮਲੇ ਵਿੱਚ ਚੀਮਾ ਸੁਰੱਖਿਅਤ ਬਚ ਗਏ।

*Punjab Weather : ਤੇਜ਼ ਹਵਾਵਾਂ ਦੇ ਨਾਲ ਸੰਘਣੀ ਧੁੰਦ ਦੀ ਚਿਤਾਵਨੀ, 11 ਜ਼ਿਲ੍ਹਿਆਂ ‘ਚ ਸੀਤ ਲਹਿਰ ਦਾ ਆਰੇਂਜ Alert*

ਜਾਣਕਾਰੀ ਅਨੁਸਾਰ ਦੋਰਾਹਾ ਦੇ ਨੇੜੇ ਗੁਰਥਲੀ ਪੁਲ ਤੇ ਇਹ ਘਟਨਾ ਵਾਪਰੀ, ਜਦੋਂ ਜਸਵੰਤ ਸਿੰਘ ਚੀਮਾ ਲੁਧਿਆਣਾ ਤੋਂ ਆਪਣੀ ਇਨੋਵਾ ਗੱਡੀ ਵਿੱਚ ਦੋਰਾਹਾ ਵੱਲ ਆ ਰਹੇ ਸਨ। ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ, ਹਨੇਰਾ ਹੋਣ ਕਾਰਨ ਚੀਮਾ ਨੂੰ ਸ਼ੱਕ ਹੋਇਆ ਕਿ ਗੱਡੀ ਰੋਕਣ ਵਾਲੇ ਵਿਅਕਤੀ ਕੋਈ ਸ਼ਰਾਰਤੀ ਅਨਸਰ ਹੋ ਸਕਦੇ ਹਨ। ਇਸੇ ਸ਼ੱਕ ਦੇ ਚੱਲਦਿਆਂ ਉਨ੍ਹਾਂ ਨੇ ਗੱਡੀ ਰੋਕਣ ਦੀ ਬਜਾਏ ਰਫ਼ਤਾਰ ਵਧਾ ਦਿੱਤੀ। ਇਸੇ ਦੌਰਾਨ ਹਮਲਾਵਰਾਂ ਨੇ ਗੱਡੀ ‘ਤੇ ਫਾਇਰ ਕਰ ਦਿੱਤਾ।

Sangrur : ਜ਼ਮੀਨੀ ਵਿਵਾਦ ਕਾਰਨ ਵਿਧਵਾ ਔਰਤ ਦਾ ਬੇਰਹਿਮੀ ਨਾਲ ਕਤਲ, ਭਤੀਜਿਆਂ ਨੇ ਹੀ ਰਚੀ ਸੀ ਸਾਜਿਸ਼

ਗੋਲੀ ਸਿੱਧੀ ਇਨੋਵਾ ਗੱਡੀ ਦੀ ਖਿੜਕੀ ਵਿੱਚ ਜਾ ਲੱਗੀ। ਹਮਲੇ ਵਿੱਚ ਜਸਵੰਤ ਸਿੰਘ ਚੀਮਾ ਨੂੰ ਕੋਈ ਸਰੀਰਕ ਨੁਕਸਾਨ ਨਹੀਂ ਪਹੁੰਚਿਆ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਲਾਕੇ ਦੇ ਸੀਸੀਟੀਵੀ (CCTV) ਫੁਟੇਜ ਖੰਗਾਲੇ ਜਾ ਰਹੇ ਹਨ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.