skip to content

Dainik Savera Times Logo

ਕਪੂਰਥਲਾ ਵਿੱਚ ਹਥਿਆਰਾਂ ਸਮੇਤ ਗ੍ਰਿਫ਼ਤਾਰੀ—ਪੁੱਛਗਿੱਛ ‘ਚ ਹੋ ਸਕਦੇ ਵੱਡੇ ਖੁਲਾਸੇ

1 week पहले

ਕਪੂਰਥਲਾ ਵਿੱਚ ਹਥਿਆਰਾਂ ਸਮੇਤ ਗ੍ਰਿਫ਼ਤਾਰੀ—ਪੁੱਛਗਿੱਛ ‘ਚ ਹੋ ਸਕਦੇ ਵੱਡੇ ਖੁਲਾਸੇ

ਕਪੂਰਥਲਾ: ਕਪੂਰਥਲਾ ਵਿੱਚ ਸੀਆਈਏ ਸਟਾਫ ਨੇ ਵੱਡੀ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ, ਜੋ ਦੇਸੀ ਪਿਸਤੌਲ ਨਾਲ ਕੋਈ ਅਪਰਾਧ ਕਰਨ ਦੀ ਤਿਆਰੀ ਵਿੱਚ ਸੀ। ਮੁਲਜ਼ਮ ਖ਼ਿਲਾਫ਼ ਸੁਭਾਨਪੁਰ ਥਾਣੇ ਵਿੱਚ ਅਸਲਾ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਅੱਗੇ ਵਧ ਰਹੀ ਹੈ। ਸੀਆਈਏ ਇੰਚਾਰਜ ਰਮਨ ਕੁਮਾਰ ਨੇ ਪੁਸ਼ਟੀ ਕੀਤੀ ਕਿ ਦੋਸ਼ੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਪੁੱਛਗਿੱਛ ਲਈ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ।

ਪੰਜਾਬ ਦੇ ਵਿੱਤ ਮੰਤਰੀ ਨੇ ਦੱਸੇ ਚਾਰ ਸਾਲਾਂ ਦੇ ਚੌਕਾਉਣ ਵਾਲੇ GST ਅੰਕੜੇ..

ਮਿਲੀ ਜਾਣਕਾਰੀ ਮੁਤਾਬਕ, ਸੀਆਈਏ ਏਐਸਆਈ ਜਸਵੀਰ ਸਿੰਘ ਆਪਣੀ ਪੁਲਿਸ ਟੀਮ ਨਾਲ ਗਸ਼ਤ ਕਰਦੇ ਹੋਏ ਜਦੋਂ ਅੱਡਾ ਲਖਨ ਪੱਡਾ ਦੇ ਨੇੜੇ ਪਹੁੰਚੇ, ਤਾਂ ਇੱਕ ਖ਼ਾਸ ਮੁਖਬਰ ਨੇ ਸੁਚਨਾ ਦਿੱਤੀ ਕਿ ਬਾਮੂਵਾਲ ਪਿੰਡ ਦਾ ਰਹਿਣ ਵਾਲਾ ਹਰਮਨਜੀਤ ਸਿੰਘ ਉਰਫ਼ ਹਰਮਨ ਪਿੰਡ ਦੇ ਮੋੜ ‘ਤੇ ਦੇਸੀ ਪਿਸਤੌਲ ਸਮੇਤ ਮੌਜੂਦ ਹੈ ਅਤੇ ਕੋਈ ਅਪਰਾਧ ਕਰਨ ਦੀ ਤਿਆਰੀ ਵਿੱਚ ਹੈ।

 

ਪੰਜਾਬ ਦੇ 35 ਪੁਲਿਸ ਫ਼ਰਜ਼ੀ ਮਕਾਬਲੇ ਘੇਰੇ ‘ਚ: Human Rights ਨੇ NHRC ਦਾ ਦਰਵਾਜ਼ਾ ਖੜਕਾਇਆ

ਮੁਖਬਰ ਤੋਂ ਮਿਲੀ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਟੀਮ ਨੇ ਬਾਮੂਵਾਲ ਪਿੰਡ ਦੇ ਮੋੜ ‘ਤੇ ਛਾਪਾ ਮਾਰਿਆ ਅਤੇ ਹਰਮਨਜੀਤ ਸਿੰਘ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸਦੇ ਕਬਜ਼ੇ ਤੋਂ .315 ਬੋਰ ਦਾ ਦੇਸੀ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਹੋਏ। ਇਸ ਤੋਂ ਬਾਅਦ ਸੁਭਾਨਪੁਰ ਥਾਣੇ ਵਿੱਚ ਅਸਲਾ ਐਕਟ ਅਧੀਨ ਮਾਮਲਾ ਦਰਜ ਕਰਕੇ ਪੁਲਿਸ ਨੇ ਉਸਦੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਸੀਆਈਏ ਇੰਚਾਰਜ ਰਮਨ ਕੁਮਾਰ ਦੇ ਅਨੁਸਾਰ, ਜਾਂਚ ਦੌਰਾਨ ਕਈ ਮਹੱਤਵਪੂਰਨ ਜਾਣਕਾਰੀਆਂ ਸਾਹਮਣੇ ਆਉਣ ਦੀ ਸੰਭਾਵਨਾ ਹੈ।

 

kapurthala-arrest-with-weapons

kapurthala-arrest-with-weapons

खबरें और भी हैं...

Copyright © 2026 Dainik Savera Times. All rights reserved.