skip to content

Dainik Savera Times Logo

ਲੁਧਿਆਣਾ ‘ਚ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ, 27 ਸਾਲ ਦਾ ਸੀ ਨੌਜਵਾਨ

6 months पहले

ਲੁਧਿਆਣਾ ‘ਚ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ, 27 ਸਾਲ ਦਾ ਸੀ ਨੌਜਵਾਨ

Kabbadi Player Murder : ਪੰਜਾਬ ‘ਚ ਦਿਨ-ਦਿਹਾੜੇ ਵਾਪਰ ਰਹੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਕੱਲ੍ਹ ਲੁਧਿਆਣਾ (Ludhiana Kabbadi Player Murder) ਦੇ ਜਗਰਾਉਂ ਅਧੀਨ ਪਿੰਡ ਗਿੱਦੜਵਿੰਡੀ ‘ਚ ਇੱਕ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ। ਕਬੱਡੀ ਖਿਡਾਰੀ ਦੀ ਪਛਾਣ ਤੇਜਪਾਲ ਸਿੰਘ ਵੱਜੋਂ ਹੋਈ ਹੈ, ਜੋ ਕਿ 27 ਸਾਲ ਦਾ ਸੀ। ਜਾਣਕਾਰੀ ਅਨੁਸਾਰ, ਕਬੱਡੀ ਖਿਡਾਰੀ ਨੂੰ ਜਗਰਾਉਂ ਦੇ ਡਾਕਟਰ ਹਰੀ ਸਿੰਘ ਰੋਡ ‘ਤੇ ਗੋਲੀਆਂ ਮਾਰੀਆਂ ਗਈਆਂ। ਗੋਲੀ ਚਲਾਉਣ ਵਾਲਿਆਂ ‘ਚ 8-10 ਨੌਜਵਾਨ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਤੇਜਪਾਲ ਸਿੰਘ ਆਪਣੇ ਦੋ ਹੋਰ ਸਾਥੀਆਂ ਨਾਲ ਖਲ ਲੈਣ ਲਈ ਜਗਰਾਉਂ ਆਇਆ ਸੀ, ਜਿਥੇ ਉਸ ਦਾ ਪੁਰਾਣੀ ਰੰਜਿਸ਼ ਨੂੰ ਲੈ ਕੇ ਪਿੰਡ ਰੂੰਮੀ ਦੇ ਨੌਜਵਾਨਾਂ ਨਾਲ ਟਾਕਰਾ ਹੋ ਗਿਆ।https://www.facebook.com/watch/?v=1136452652015860

ਰਿਪੋਰਟਾਂ ਅਨੁਸਾਰ, ਅਪਰਾਧੀ ਇੱਕ ਕਾਰ ਵਿੱਚ ਆਏ ਅਤੇ ਤੇਜਪਾਲ ਨੂੰ ਜਨਤਕ ਤੌਰ ‘ਤੇ ਗੋਲੀ ਮਾਰ ਦਿੱਤੀ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਡੀਐਸਪੀ ਸਮੇਤ ਸਿਟੀ ਪੁਲਿਸ ਸਟੇਸ਼ਨ ਦੀ ਇੱਕ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦੇ ਹੋਏ ਐਸਐਸਪੀ ਜਗਰਾਓਂ ਡਾਕਟਰ ਅੰਕੁਰ ਗੁਪਤਾ ਨੇ ਦੱਸਿਆ ਕਿ ਮਰਨ ਵਾਲੇ ਨੌਜਵਾਨ ਦੀ ਕੁਝ ਨੌਜਵਾਨਾਂ ਨਾਲ ਪੁਰਾਣੀ ਰੰਜਿਸ਼ ਸੀ ਤੇ ਇਹ ਨੌਜਵਾਨ ਨੇੜਲੇ ਪਿੰਡ ਰੂਮੀ ਦੇ ਰਹਿਣ ਵਾਲੇ ਹਨੀ ਰੂਮੀ ਤੇ ਉਸਦੇ ਤਿੰਨ ਚਾਰ ਸਾਥੀ ਸਨ। ਪੁਲਿਸ ਜਲਦੀ ਹੀ ਇਨ੍ਹਾਂ ਨੌਜਵਾਨਾਂ ਨੂੰ ਕਾਬੂ ਕਰਕੇ ਬਣਦੀ ਕਾਰਵਾਈ ਕਰੇਗੀ।

खबरें और भी हैं...

Copyright © 2026 Dainik Savera Times. All rights reserved.