Last Updated: October 10, 2026

Dainik Savera Times Logo

BREAKING : ਪੰਜਾਬ ਦੇ ਨਾਮੀ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

11 months ਪਹਿਲਾ

BREAKING : ਪੰਜਾਬ ਦੇ ਨਾਮੀ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਚੰਡੀਗੜ੍ਹ/ਸੰਗਰੂਰ : ਕਬੱਡੀ ਜਗਤ ਤੋਂ ਅੱਜ ਨੂੰ ਇੱਕ ਹੋਰ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਨਾਮੀ ਕਬੱਡੀ ਖਿਡਾਰੀ ਬਿੱਟੂ ਬਲਿਆਲ ਦੀ ਫਤਿਹਗੜ੍ਹ ਸਾਹਿਬ ਦੇ ਰੂਪਾਹੇੜੀ ਪਿੰਡ ‘ਚ ਇੱਕ ਟੂਰਨਾਮੈਂਟ ਖੇਡਣ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਦੱਸ ਦਈਏ ਕਿ ਬਿੱਟੂ ਬਲਿਆਲ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੇ ਪਿੰਡ ਬਲਿਆਲ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਸਾਥੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿੱਟੂ ਕਾਫੀ ਸਮੇਂ ਤੋਂ ਦਿਲ ਦੀ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਦੇ 3 ਸਟੈਂਟ (stents) ਵੀ ਪਏ ਹੋਏ ਸਨ। ਡਾਕਟਰਾਂ ਨੇ ਉਨ੍ਹਾਂ ਨੂੰ ਨਾ ਖੇਡਣ ਦੀ ਸਖ਼ਤ ਚਿਤਾਵਨੀ ਦਿੱਤੀ ਸੀ, ਕਿਉਂਕਿ ਇਸ ਨਾਲ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਸੀ।

ਮਾਂ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਵੱਡੀ ਰਾਹਤ ! ਨਵੇਂ NH ਦਾ ਹੋਵੇਗਾ ਉਦਘਾਟਨ

ਮਜਬੂਰੀ’ ‘ਚ ਖੇਡ ਰਹੇ ਸਨ ਬਿੱਟੂ

ਸਾਥੀਆਂ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਬਿੱਟੂ ਦੇ ਘਰ ਕਮਾਈ ਦਾ ਕੋਈ ਹੋਰ ਸਾਧਨ ਨਹੀਂ ਸੀ। ਇਸੇ ਮਜਬੂਰੀ ਕਾਰਨ, ਉਨ੍ਹਾਂ ਨੂੰ ਡਾਕਟਰਾਂ ਦੀ ਚਿਤਾਵਨੀ ਦੇ ਬਾਵਜੂਦ ਆਪਣੀ ਜਾਨ ਜੋਖਮ ‘ਚ ਪਾ ਕੇ ਖੇਡਣਾ ਪੈ ਰਿਹਾ ਸੀ।

VD : ਬੁਲਗਾਰੀਆ: ਪੁਲਿਸ ਤੋਂ ਭੱਜ ਰਹੀ ਵੈਨ ਕਰੈਸ਼, 6 ਪ੍ਰਵਾਸੀਆਂ ਦੀ ਮੌਤ

ਪਰਿਵਾਰ ‘ਚ ਹੁਣ ਸਿਰਫ਼ ਪਤਨੀ ਅਤੇ ਭੈਣ

ਬਿੱਟੂ ਬਲਿਆਲ ਦੇ ਪਰਿਵਾਰ ‘ਚ ਹੁਣ ਉਨ੍ਹਾਂ ਦੀ ਧਰਮ ਪਤਨੀ ਅਤੇ ਇੱਕ ਭੈਣ ਹੀ ਰਹਿ ਗਏ ਹਨ। ਉਨ੍ਹਾਂ ਦੇ ਮਾਤਾ-ਪਿਤਾ ਅਤੇ ਭਰਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ ਹੈ। ਬਿੱਟੂ ਦੀ ਇਸ ਅਚਾਨਕ ਮੌਤ ਨਾਲ ਕਬੱਡੀ (Kabaddi) ਖੇਡ ਜਗਤ ‘ਚ ਸੋਗ ਦਾ ਮਾਹੌਲ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.