Last Updated: November 25, 2026

Dainik Savera Times Logo

ਤ੍ਰਿਕੂਟਾ ਪਹਾੜੀਆਂ ‘ਚ ਮੌਸਮ ਦੀ ਤਬਾਹੀ: ਵੈਸ਼ਣੋ ਦੇਵੀ ਯਾਤਰਾ ਰੋਕੀ, ਲੈਂਡਸਲਾਈਡ ਦਾ ਅਲਰਟ ਜਾਰੀ

23 January 2026 ਅੱਪਡੇਟ ਕੀਤਾ ਗਿਆ

ਤ੍ਰਿਕੂਟਾ ਪਹਾੜੀਆਂ ‘ਚ ਮੌਸਮ ਦੀ ਤਬਾਹੀ: ਵੈਸ਼ਣੋ ਦੇਵੀ ਯਾਤਰਾ ਰੋਕੀ, ਲੈਂਡਸਲਾਈਡ ਦਾ ਅਲਰਟ ਜਾਰੀ

ਨੈਸ਼ਨਲ ਡੈਸਕ: ਉੱਤਰੀ ਭਾਰਤ ਦੇ ਪਹਾੜੀ ਇਲਾਕਿਆਂ ਵਿੱਚ ਸ਼ੁੱਕਰਵਾਰ ਨੂੰ ਮੌਸਮ ਨੇ ਅਚਾਨਕ ਰੁਖ ਬਦਲਿਆ, ਜਿਸ ਕਾਰਨ ਠੰਢ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਅਤੇ ਕਈ ਥਾਵਾਂ ‘ਤੇ ਮੀਂਹ ਨਾਲ ਨਾਲ ਬਰਫਬਾਰੀ ਵੀ ਹੋਈ। ਜੰਮੂ ਅਤੇ ਕਸ਼ਮੀਰ ਵਿੱਚ ਪਿਛਲੀ ਰਾਤ ਤੋਂ ਲਗਾਤਾਰ ਮਾੜੇ ਮੌਸਮ ਨੇ ਆਮ ਜੀਵਨ ਦੀ ਰਫ਼ਤਾਰ ਨੂੰ ਪ੍ਰਭਾਵਿਤ ਕੀਤਾ ਹੈ। ਜੰਮੂ ਖੇਤਰ ਵਿੱਚ ਇਸ ਸਾਲ ਪਹਿਲੀ ਵਾਰ ਇੰਨੀ ਵਿਆਪਕ ਮੀਂਹ ਅਤੇ ਬਰਫਬਾਰੀ ਦੇ ਨਜ਼ਾਰੇ ਵੇਖਣ ਨੂੰ ਮਿਲੇ ਹਨ, ਜਿਸ ਨੇ ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਦੋਹਾਂ ਲਈ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਹਨ।

ਤਾਮਿਲਨਾਡੂ ‘ਚ NDA ਦੀ ਪ੍ਰਦਰਸ਼ਨ ਰੈਲੀ: ਮੋਦੀ ਦੇ ਆਉਣ ਨਾਲ ਚੋਣੀ ਹਵਾ ਬਦਲੀ…

ਸਭ ਤੋਂ ਵੱਧ ਪ੍ਰਭਾਵਿਤ ਤ੍ਰਿਕੂਟਾ ਪਹਾੜੀਆਂ ਹੋਈਆਂ ਹਨ, ਇਹ ਪਹਾੜੀਆਂ ਜੰਮੂ ਅਤੇ ਕਸ਼ਮੀਰ ਦੇ ਰੇਅਸੀ ਜ਼ਿਲ੍ਹੇ ਵਿੱਚ ਸਥਿਤ ਹਨ। ਜਿੱਥੇ ਭਾਰੀ ਮੀਂਹ ਅਤੇ ਬਰਫਬਾਰੀ ਕਾਰਨ ਪ੍ਰਸ਼ਾਸਨ ਨੇ ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਨੂੰ ਅਸਥਾਈ ਤੌਰ ‘ਤੇ ਰੋਕਣ ਦਾ ਫੈਸਲਾ ਲਿਆ ਹੈ। ਭਵਨ ਖੇਤਰ ਵਿੱਚ ਪਿਛਲੀ ਰਾਤ ਭਾਰੀ ਮੀਂਹ ਹੋਈ ਅਤੇ ਸਵੇਰੇ ਬਰਫਬਾਰੀ ਹੋਣ ਕਾਰਨ ਹਾਲਾਤ ਹੋਰ ਵੀ ਮੁਸ਼ਕਲ ਹੋ ਗਏ। ਸੁਰੱਖਿਆ ਦੇ ਮੱਦੇਨਜ਼ਰ ਨਵੇਂ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਵੀ ਰੋਕ ਦਿੱਤੀ ਗਈ ਹੈ। ਯਾਤਰਾ ਦੇ ਰਸਤੇ ਮੀਂਹ ਅਤੇ ਬਰਫ ਕਾਰਨ ਫਿਸਲਣ ਵਾਲੇ ਹੋ ਗਏ ਹਨ, ਜਿਸ ਨਾਲ ਸ਼ਰਧਾਲੂਆਂ ਲਈ ਖਤਰਾ ਵਧ ਗਿਆ ਹੈ।

ਮਾਂ ਸਰਸਵਤੀ ਦੀ Creativity ਤੋਂ ਪਤੰਗਾਂ ਦੀ ਰੀਤ ਤੱਕ: ਬਸੰਤ ਪੰਚਮੀ….

ਮੌਸਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਲਾਕੇ ਵਿੱਚ Landslide ਦਾ ਖਤਰਾ ਵੀ ਵਧ ਗਿਆ ਹੈ। ਇਨ੍ਹਾਂ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ, ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਨੇ ਯਾਤਰਾ ਨੂੰ ਅਸਥਾਈ ਤੌਰ ‘ਤੇ ਰੋਕਣ ਦਾ ਫੈਸਲਾ ਲਿਆ। ਮੌਸਮ ਵਿਭਾਗ ਦੇ ਅਨੁਸਾਰ, ਜੰਮੂ ਅਤੇ ਕਸ਼ਮੀਰ ਵਿੱਚ ਅਗਲੇ 36 ਘੰਟਿਆਂ ਤੱਕ ਇਨ੍ਹਾਂ ਹੀ ਮੌਸਮੀਆਂ ਹਾਲਾਤਾਂ ਦੇ ਜਾਰੀ ਰਹਿਣ ਦੀ ਸੰਭਾਵਨਾ ਹੈ।

ਸਿੱਖ ਨੌਜਵਾਨਾਂ ਲਈ ਸੱਦਾ: Indian Army ਵੱਲੋਂ ਰੈਜੀਮੈਂਟ ਵਿੱਚ ਸ਼ਾਮਲ ਹੋਣ ਲਈ ਅਪੀਲ…

ਜਦਕਿ ਜੰਮੂ ਦੇ ਨੀਵੀਂ ਹਿੱਸਿਆਂ ਵਿੱਚ ਮੀਂਹ ਦੀ ਲਗਾਤਾਰ ਵਰਖਾ ਜਾਰੀ ਹੈ, ਉਥੇ ਹੀ ਉੱਚਾਈ ਵਾਲੇ ਅਤੇ ਪਹਾੜੀ ਖੇਤਰ ਬਰਫ ਦੀ ਚਾਦਰ ਨਾਲ ਢੱਕੇ ਹੋਏ ਹਨ। ਪ੍ਰਸਿੱਧ ਪਰਿਟਨ ਸਥਾਨ ਪਟਨੀਟੌਪ ਵਿੱਚ ਰਾਤ ਲਗਭਗ 1:30 ਵਜੇ ਬਰਫਬਾਰੀ ਦੀ ਸ਼ੁਰੂਆਤ ਹੋਈ ਜੋ ਹੁਣ ਤੱਕ ਰੁਕੀ ਨਹੀਂ। ਇਸੇ ਤਰ੍ਹਾਂ, ਰਾਜੌਰੀ ਅਤੇ ਪੁੰਛ ਜ਼ਿਲ੍ਹਿਆਂ ਦੇ ਉੱਚੇ ਪਹਾੜੀ ਇਲਾਕਿਆਂ ਵਿੱਚ ਵੀ ਬਰਫਬਾਰੀ ਲਗਾਤਾਰ ਜਾਰੀ ਹੈ, ਜਿਸ ਕਾਰਨ ਇਲਾਕੇ ਦੀ ਰੋਜ਼ਮਰ੍ਹਾ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ।

ਮੌਸਮ ਵਿਭਾਗ ਨੇ ਅਗਲੇ ਦਿਨਾਂ ਵਿੱਚ ਕਈ ਥਾਵਾਂ ‘ਤੇ ਭਾਰੀ ਬਰਫਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।

jammu-kashmir-weather-devastation-vaishno-devi-yatra-landslide-alert

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.