ਪੰਜਾਬ ਡੈਸਕ (ਦੈਨਿਕ ਸਵੇਰਾ): 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਵਿੱਚ ਹੋਇਆ ਨਰਸੰਘਾਰ ਭਾਰਤ ਦੇ ਇਤਿਹਾਸ ਦਾ ਉਹ ਕਾਲਾ ਪੰਨਾ ਹੈ ਜਿਸਨੂੰ ਭੁਲਾਉਣਾ ਅਸੰਭਵ ਹੈ। ਹਰ ਰੋਜ਼ ਹਜ਼ਾਰਾਂ ਲੋਕ ਇਸ ਪਵਿੱਤਰ ਸਥਾਨ ‘ਤੇ ਪਹੁੰਚਦੇ ਹਨ, ਸ਼ਹੀਦਾਂ ਨੂੰ ਨਮਨ ਕਰਦੇ ਹਨ ਅਤੇ ਵਾਪਸੀ ‘ਤੇ ਇਹ ਨਿਸ਼ਚਾ ਕਰਦੇ ਹਨ ਕਿ ਉਹ ਵੀ ਦੇਸ਼ ਲਈ ਕੁਝ ਅਜਿਹਾ ਕਰਨਗੇ ਜੋ ਉਨ੍ਹਾਂ ਨੂੰ ਅਮਰ ਕਰ ਦੇਵੇ।
ਅੱਜ ਵੀ ਜਦੋਂ ਕੋਈ ਜਲਿਆਂਵਾਲਾ ਬਾਗ ਵਿੱਚ ਕਦਮ ਰੱਖਦਾ ਹੈ, ਤਾਂ 1919 ਦਾ ਉਹ ਖੂਨੀ ਦਿਨ ਅੱਖਾਂ ਦੇ ਸਾਹਮਣੇ ਤਰ ਜਾਂਦਾ ਹੈ, ਜਦੋਂ ਜਨਰਲ ਡਾਇਰ ਨੇ ਨਿਹੱਥੇ ਭੀੜ ‘ਤੇ ਬੇਰਹਿਮੀ ਨਾਲ ਗੋਲੀਆਂ ਚਲਵਾਈਆਂ ਸਨ। ਇੱਥੇ ਦੀਆਂ ਕੰਧਾਂ ‘ਤੇ ਮੌਜੂਦ ਗੋਲੀਆਂ ਦੇ ਨਿਸ਼ਾਨ, ਖੂਨ ਨਾਲ ਰੰਗਿਆ ਕੂਆਂ ਅਤੇ ਸਮਾਰਕ, ਇਹ ਸਭ ਅਜੇ ਵੀ ਉਸ ਬੇਰਹਿਮੀ ਦੀ ਚੁੱਪ ਗਵਾਹੀ ਦਿੰਦੇ ਹਨ।
AI ਮਾਡਲਾਂ ਤੋਂ ਭਾਰਤੀ IT Job ਵਾਲਿਆਂ ਲਈ ਨਵੇਂ ਖ਼ਤਰੇ ਦੀ ਘੰਟੀ ਦੇ ਸੰਕੇਤ!
ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਜਲਿਆਂਵਾਲਾ ਬਾਗ ਆਉਂਦੇ ਹਨ, ਤਾਂ ਜੋ ਉਹ ਇਸ ਇਤਿਹਾਸਕ ਸਥਾਨ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕਣ। ਇੱਥੇ ਆ ਕੇ ਨਵੀਂ ਪੀੜ੍ਹੀ ਨੂੰ ਵੀ ਦੇਸ਼ਭਗਤੀ, ਹਿੰਮਤ ਅਤੇ ਬਲਿਦਾਨ ਦੀ ਅਸਲ ਮਹੱਤਤਾ ਦਾ ਅਹਿਸਾਸ ਹੁੰਦਾ ਹੈ। ਜਦੋਂ ਕੋਈ ਇਨ੍ਹਾਂ ਕੰਧਾਂ ‘ਤੇ ਪਏ ਗੋਲੀਆਂ ਦੇ ਨਿਸ਼ਾਨ ਜਾਂ ਖੂਨ ਨਾਲ ਰੰਗੇ ਕੂਏ ਨੂੰ ਵੇਖਦਾ ਹੈ, ਤਾਂ ਅੱਜ ਵੀ ਉਸ ਦੇ ਸਰੀਰ ਵਿੱਚ ਸਿਹਰਨ ਦੌੜ ਜਾਂਦੀ ਹੈ। ਕਿਤਾਬਾਂ ਅਤੇ ਫ਼ਿਲਮਾਂ ਇਸ ਦਰਦ ਨੂੰ ਪੂਰੀ ਤਰ੍ਹਾਂ ਨਹੀਂ ਸਮਝਾ ਸਕਦੀਆਂ, ਪਰ ਇੱਥੇ ਆ ਕੇ ਅੰਗਰੇਜ਼ੀ ਹਕੂਮਤ ਦੀ ਨਿਰਦਯਤਾ ਸਾਫ਼ ਨਜ਼ਰ ਆਉਂਦੀ ਹੈ।
ਇਸ ਇਤਿਹਾਸਕ ਦਿਨ ਨੂੰ ਯਾਦ ਕਰਦੇ ਹੋਏ ਕਈ ਲੋਕ ਅਤੇ ਸ਼ਹੀਦਾਂ ਦੇ ਪਰਿਵਾਰ ਜਲਿਆਂਵਾਲਾ ਬਾਗ ਵਿੱਚ ਸ਼ਰਧਾਂਜਲੀ ਦੇਣ ਪਹੁੰਚੇ। ਪਰਿਵਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਉਹ ਇੱਥੇ ਇਸ ਲਈ ਆਉਂਦੇ ਹਨ ਕਿ ਸ਼ਹੀਦਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਮਿਲੇ। ਪਰਿਵਾਰਕ ਮੈਂਬਰ ਸੁਨੀਲ ਕਪੂਰ ਅਤੇ ਕਮਲ ਪੋੱਦਾਰ ਨੇ ਕਿਹਾ ਕਿ ਉਹਨਾਂ ਦੇ ਮਨ ਵਿੱਚ ਅੱਜ ਵੀ ਉਹ ਭਿਆਨਕ ਦ੍ਰਿਸ਼ ਤਾਜ਼ਾ ਹੋ ਜਾਂਦਾ ਹੈ ਅਤੇ ਉਹਨਾਂ ਦੀ ਰੂਹ ਤੱਕ ਕੰਬ ਉਠਦੀ ਹੈ।
ਉਹਨਾਂ ਨੇ ਇਹ ਮੰਗ ਰੱਖੀ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਰਕਾਰੀ ਤੌਰ ‘ਤੇ ਮਾਨਤਾ ਦਿੱਤੀ ਜਾਵੇ ਅਤੇ ਬ੍ਰਿਟਿਸ਼ ਹਕੂਮਤ ਦੇ ਸਮੇਂ ਉਨ੍ਹਾਂ ‘ਤੇ ਲੱਗਿਆ ਦਾਗ ਪੂਰੀ ਤਰ੍ਹਾਂ ਮਿਟਾਇਆ ਜਾਵੇ। ਉਹਨਾਂ ਦਾ ਕਹਿਣਾ ਸੀ ਕਿ ਅੱਜ ਵੀ ਕੁਝ ਹੀ ਪਰਿਵਾਰ ਬਚੇ ਹਨ ਜੋ ਆਪਣੇ ਸ਼ਹੀਦ ਸਬੰਧੀਆਂ ਨੂੰ ਹੱਕ ਦਾ ਸਨਮਾਨ ਦਿਵਾਉਣ ਲਈ ਲਗਾਤਾਰ ਜੱਦੋਜਹਿਦ ਕਰ ਰਹੇ ਹਨ। ਇਸ ਲਈ ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੀ ਕੁਰਬਾਨੀ ਦੇ ਮੁਤਾਬਕ ਯੋਗ ਦਰਜਾ ਅਤੇ ਸਨਮਾਨ ਪ੍ਰਦਾਨ ਕੀਤਾ ਜਾਵੇ।
मेष: दिन शुभ रहेगा...