Last Updated: November 26, 2026

Dainik Savera Times Logo

ਹੁਣ ਸੰਭਲ ਕੇ ਚਲਾਓ ਵਾਹਨ! ਜਲੰਧਰ ਦੇ 9 ਹੋਰ ਚੌਰਾਹਿਆਂ ‘ਤੇ 1 ਜੂਨ ਤੋਂ ਈ-ਚਲਾਨ ਸਿਸਟਮ ਹੋਵੇਗਾ ਸਖ਼ਤ

28 May 2026 ਅੱਪਡੇਟ ਕੀਤਾ ਗਿਆ

ਹੁਣ ਸੰਭਲ ਕੇ ਚਲਾਓ ਵਾਹਨ! ਜਲੰਧਰ ਦੇ 9 ਹੋਰ ਚੌਰਾਹਿਆਂ ‘ਤੇ 1 ਜੂਨ ਤੋਂ ਈ-ਚਲਾਨ ਸਿਸਟਮ ਹੋਵੇਗਾ ਸਖ਼ਤ

ਜਲੰਧਰ ਨਿਊਜ਼ : ਸ਼ਹਿਰ ਦੇ ਵਾਹਨ ਚਾਲਕਾਂ ਲਈ ਇੱਕ ਮਹੱਤਵਪੂਰਨ ਟ੍ਰੈਫਿਕ ਅਪਡੇਟ ਸਾਹਮਣੇ ਆਈ ਹੈ। 1 ਜੂਨ ਤੋਂ ਜਲੰਧਰ ਵਿੱਚ ਹੋਰ 9 ਚੌਰਾਹਿਆਂ ‘ਤੇ e-challan system India ਲਾਗੂ ਕਰ ਦਿੱਤਾ ਜਾਵੇਗਾ।

ਨਵੇਂ ਸਿਸਟਮ ਅਧੀਨ ਜੇਕਰ ਕੋਈ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦਾ ਚਲਾਨ ਆਟੋਮੈਟਿਕ ਜਾਰੀ ਹੋਵੇਗਾ ਅਤੇ ਮੋਬਾਈਲ ‘ਤੇ ਤੁਰੰਤ SMS ਅਲਰਟ ਭੇਜਿਆ ਜਾਵੇਗਾ।

ਇਨ੍ਹਾਂ 9 ਨਵੇਂ ਚੌਰਾਹਿਆਂ ਵਿੱਚ ਮਾਡਲ ਟਾਊਨ ਚੌਕ, ਫੁੱਟਬਾਲ ਚੌਕ, ਸ਼੍ਰੀ ਗੁਰੂ ਰਵਿਦਾਸ ਚੌਕ, ਭਗਵਾਨ ਵਾਲਮੀਕਿ ਚੌਕ, ਚੁਨਮੁਨ ਚੌਕ, ਡਾ. ਬੀ.ਆਰ. ਅੰਬੇਡਕਰ ਚੌਕ, ਗੁਰੂ ਅਮਰਦਾਸ ਚੌਕ, ਵਰਕਸ਼ਾਪ ਚੌਕ ਅਤੇ ਕਪੂਰਥਲਾ ਚੌਕ ਸ਼ਾਮਲ ਹਨ।

ਇਸ ਤੋਂ ਪਹਿਲਾਂ ਸ਼ਹਿਰ ਦੇ ਬੀਐਸਐਫ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਪੀਏਪੀ ਚੌਕ ਅਤੇ ਬੀਐਸਸੀ ਚੌਕ ‘ਤੇ ਵੀ ਇਹ ਸਿਸਟਮ ਚਾਲੂ ਕੀਤਾ ਜਾ ਚੁੱਕਾ ਹੈ।ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਕਦਮ ਸ਼ਹਿਰ ਵਿੱਚ ਟ੍ਰੈਫਿਕ ਸਿਸਟਮ ਨੂੰ ਸੁਧਾਰਨ ਅਤੇ ਸੜਕ ਹਾਦਸਿਆਂ ਨੂੰ ਘਟਾਉਣ ਲਈ ਲਿਆ ਗਿਆ ਹੈ।

ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ, ਨਹੀਂ ਤਾਂ ਈ-ਚਲਾਨ ਸਿੱਧਾ ਘਰ ਪਹੁੰਚੇਗਾ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.