Last Updated: November 24, 2026

Dainik Savera Times Logo

83 ਕਰੋੜ ਰੁਪਏ ਦੇ ਨਸ਼ੇ ਲੈ ਕੇ ਜਾਂਦੀ ਜਲੰਧਰ ਦੀ ਹੋਸਟ ਕੈਨੇਡਾ ‘ਚ ਗ੍ਰਿਫ਼ਤਾਰ

16 April 2026 ਅੱਪਡੇਟ ਕੀਤਾ ਗਿਆ

83 ਕਰੋੜ ਰੁਪਏ ਦੇ ਨਸ਼ੇ ਲੈ ਕੇ ਜਾਂਦੀ ਜਲੰਧਰ ਦੀ ਹੋਸਟ ਕੈਨੇਡਾ ‘ਚ ਗ੍ਰਿਫ਼ਤਾਰ

ਪੰਜਾਬ ਡੈਸਕ (ਦੈਨਿਕ ਸਵੇਰਾ): ਕੈਨੇਡਾ ਵਿੱਚ ਰਹਿੰਦੀ ਪੰਜਾਬੀ ਰੇਡੀਓ ਬ੍ਰਾਡਕਾਸਟਰ ਸੁਖਵਿੰਦਰ ਕੌਰ ਸੰਘਾ ਨੂੰ ਅਮਰੀਕਾ ਤੋਂ ਡਰੱਗ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। 15 ਅਪ੍ਰੈਲ ਨੂੰ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ 5.5 ਸਾਲ ਦੀ ਕੈਦ ਦੀ ਸਜ਼ਾ ਸੁਣਾਈ।

 

ਕੌਣ ਹੈ ਸੁਖਵਿੰਦਰ ਸੰਘਾ

  • ਉਮਰ 47 ਸਾਲ
  • ਪਰਿਵਾਰ ਜ਼ਿਲ੍ਹਾ ਜਲੰਧਰ ਦੇ ਨਕੋਦਰ ਨਾਲ ਸੰਬੰਧਿਤ
  • ਜਨਮ ਕੈਨੇਡਾ ਦੇ ਪ੍ਰਿੰਸ ਜਾਰਜ ਵਿੱਚ
  • ਪਿਛਲੇ ਦਹਾਕੇ ਵਿੱਚ ਪੰਜਾਬੀ ਰੇਡੀਓ ਜਗਤ ਦਾ ਜਾਣਿਆ-ਮਾਣਿਆ ਚਿਹਰਾ
  • ਫ੍ਰੀਲਾਂਸ ਰੇਡੀਓ/ਟੀਵੀ ਹੋਸਟ
  • ਉਨ੍ਹਾਂ ਦੇ ਸ਼ੋਅ ਵਿੱਚ ਅਕਸਰ ਹਾਈ-ਪ੍ਰੋਫ਼ਾਈਲ ਨੇਤਾ, ਅਧਿਕਾਰੀ ਅਤੇ ਸੈਲੀਬ੍ਰਿਟੀਆਂ ਸ਼ਾਮਲ ਹੁੰਦੇ ਸਨ

ਗ੍ਰਿਫ਼ਤਾਰੀ ਕਿਵੇਂ ਹੋਈ

  • ਅਕਤੂਬਰ 2021 ਵਿੱਚ ਉਹ ਫਲੋਰਿਡਾ ਨੰਬਰ ਪਲੇਟ ਵਾਲੀ ਰੈਂਟਲ ਕਾਰ ਵਿੱਚ ਅਮਰੀਕਾ ਤੋਂ ਕੈਨੇਡਾ ਦਾਖ਼ਲ ਹੋ ਰਹੀ ਸੀ।
  • ਸਰਹੱਦ ‘ਤੇ ਸੈਕੰਡਰੀ ਚੈਕਿੰਗ ਲਈ ਰੋਕਿਆ ਗਿਆ ਤਾਂ ਉਹ ਕਾਰ ਭਗਾ ਕੇ ਲੈ ਗਈ।
  • ਪੁਲਿਸ ਨੇ ਪਿੱਛਾ ਕਰਕੇ ਸਰੇ ਦੀ 16ਵੀਂ ਐਵੇਨਿਊ ‘ਤੇ ਕਾਬੂ ਕੀਤਾ।
  • ਕਾਰ ਵਿੱਚੋਂ 108 ਕਿਲੋ ਮੈਥਾਮਫੈਟਾਮਾਈਨ ਮਿਲੀ, ਜਿਸਦੀ ਕੀਮਤ ਲਗਭਗ 83 ਕਰੋੜ ਰੁਪਏ ਬਣਦੀ ਹੈ।

ਲੱਖਨਊ ਦੇ ਵਿਕਾਸ ਨਗਰ ਦੀ ਭਿਆਨਕ ਅੱਗ: ਆਖ਼ਿਰ ਕਿਵੇਂ ਝੁਲਸੀ 200 ਤੋਂ ਵੱਧ ਝੁੱਗੀਆਂ?

ਕੋਰਟ ਵਿੱਚ ਕੀ ਹੋਇਆ

  • ਸੰਘਾ ਨੇ ਕਿਹਾ ਕਿ ਉਹ ਬੇਕਸੂਰ ਹੈ ਅਤੇ ਉਸਨੂੰ ਡਰਾ ਕੇ ਇਹ ਕੰਮ ਕਰਵਾਇਆ ਗਿਆ।
  • ਜੱਜ ਨੇ ਇਹ ਦਾਅਵੇ ਰੱਦ ਕਰ ਦਿੱਤੇ।
  • ਮੋਬਾਈਲ ਮੈਸੇਜਾਂ ਤੋਂ ਪਤਾ ਲੱਗਿਆ ਕਿ ਉਹ ਪਹਿਲਾਂ ਵੀ ਤਸਕਰੀ ਕਰ ਚੁੱਕੀ ਸੀ ਅਤੇ ਗਿਰੋਹ ਦੀ ਭਰੋਸੇਮੰਦ ਮੈਂਬਰ ਸੀ।
  • ਜੱਜ ਨੇ ਕਿਹਾ ਕਿ ਨਸ਼ੇ ਦੀ ਤਸਕਰੀ ਸਮਾਜ ਲਈ ਘਾਤਕ ਹੈ ਅਤੇ ਉਹ ਜੇਲ੍ਹ ਵਿੱਚ ਰਹਿ ਕੇ ਆਪਣੇ ਕੀਤੇ ਬਾਰੇ ਸੋਚੇ।

ਪੰਜਾਬੀ ਕਮਿਊਨਿਟੀ ‘ਤੇ ਅਸਰ

  • ਕੈਨੇਡਾ ਵਿੱਚ ਰਹਿੰਦੇ ਪੰਜਾਬੀਆਂ ਨੂੰ ਇਸ ਘਟਨਾ ਨਾਲ ਵੱਡਾ ਝਟਕਾ।
  • ਲੋਕਾਂ ਨੂੰ ਡਰ ਹੈ ਕਿ ਇਸ ਨਾਲ ਪੂਰੇ ਪੰਜਾਬੀ ਸਮਾਜ ਨੂੰ ਡਰੱਗ ਤਸਕਰੀ ਨਾਲ ਜੋੜ ਕੇ ਦੇਖਿਆ ਜਾਵੇਗਾ।
  • ਪਹਿਲਾਂ ਹੀ ਹੇਟ ਸਪੀਚ ਦੇ ਮਾਮਲੇ ਵੱਧ ਰਹੇ ਹਨ।
jalandhar-radio-host-drug-trafficking

jalandhar-radio-host-drug-trafficking

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.