Site icon Dainik Savera Punjab

83 ਕਰੋੜ ਡਰੱਗ ਸਪਲਾਈ ਮਾਮਲਾ: ਕਿਵੇਂ ਕੀਤੀ ਪਲੇਂਲਿੰਗ, ਪੁਲਿਸ ਨੇ ਫ਼ੜੀ ਇਹ ਗੱਲ ਤੋਂ ਹੋਈ ਗ੍ਰਿਫ਼ਤਾਰ

ਪੰਜਾਬ ਡੈਸਕ (ਦੈਨਿਕ ਸਵੇਰਾ): ਕੈਨੇਡਾ ਵਿੱਚ ਇੱਕ ਪੰਜਾਬੀ ਲੇਡੀ ਰੇਡੀਓ ਹੋਸਟ ਨੂੰ ਡਰੱਗ ਤਸਕਰੀ ਦੇ ਕੇਸ ਵਿੱਚ ਸਾਢੇ ਪੰਜ ਸਾਲ ਦੀ ਸਜ਼ਾ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਪਹਿਲਾਂ ਜਨਤਕ ਮੰਚਾਂ ‘ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੰਦੀ ਸੀ, ਪਰ ਪਿੱਛੇ ਉਹ ਖੁਦ ਹੀ ਖਤਰਨਾਕ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਹੋ ਗਈ। 83 ਕਰੋੜ ਰੁਪਏ ਦੀ ਡਰੱਗ ਨਾਲ ਫੜੀ ਜਾਣ ਤੋਂ ਬਾਅਦ ਵੀ ਉਸਨੇ ਇਹ ਗੱਲ ਆਪਣੇ ਪਰਿਵਾਰ ਤੋਂ ਲੁਕਾਈ। ਕੋਰਟ ਵਿੱਚ ਕਈ ਦਲੀਲਾਂ ਦਿੱਤੀਆਂ, ਪਰ ਉਸਦੇ ਮੋਬਾਈਲ ਤੋਂ ਮਿਲੇ ਸੁਨੇਹਿਆਂ ਨੇ ਸਾਬਤ ਕਰ ਦਿੱਤਾ ਕਿ ਉਹ ਡਰੱਗ ਗਿਰੋਹ ਦੀ ਭਰੋਸੇਮੰਦ ਸਾਥੀ ਸੀ।

 

ਉਹ ਜਲੰਧਰ ਦੇ ਨਕੋਦਰ ਦੀ ਰਹਿਣ ਵਾਲੀ ਹੈ ਅਤੇ ਤਿੰਨ ਬੱਚਿਆਂ ਦੀ ਮਾਂ ਹੈ। ਪਤੀ ਤੋਂ ਤਲਾਕ ਹੋਇਆ ਹੈ ਅਤੇ ਕੈਨੇਡਾ ਵਿੱਚ ਆਪਣੇ ਮੱਝਲੇ ਪੁੱਤਰ ਅਤੇ 78 ਸਾਲ ਦੀ ਬੀਮਾਰ ਮਾਂ ਨਾਲ ਰਹਿੰਦੀ ਸੀ। ਬ੍ਰਿਟਿਸ਼ ਕੋਲੰਬੀਆ ਵਿੱਚ ਉਹ 10 ਸਾਲ ਤੋਂ ਪੰਜਾਬੀ ਰੇਡੀਓ ਅਤੇ ਟੀਵੀ ਹੋਸਟ ਸੀ। ਇਸਦੇ ਨਾਲ ਉਹ ਫਾਰਮੇਸੀ ਟੈਕਨੀਸ਼ਨ ਵੀ ਸੀ, ਜਿਸ ਕਰਕੇ ਉਸਨੂੰ ਦਵਾਈਆਂ ਅਤੇ ਉਨ੍ਹਾਂ ਦੇ ਪ੍ਰਭਾਵਾਂ ਬਾਰੇ ਪੂਰੀ ਜਾਣਕਾਰੀ ਸੀ।

Today weather: ਪੰਜਾਬ ਮੌਸਮ ਲਗਾਤਾਰ ਗਰਮੀਂ ਤੋਂ ਅੱਕ ਕੇ ਮੀਂਹ ਵੱਲ ਨੂੰ ਆਇਆ, ਕੀ ਪੈਣਗੀਆਂ ਹਣੇਰੀਆਂ ਤੇ ਬਿਜਲੀ ਗੂੰਜ!

ਉਹ ਕਿਵੇਂ ਰੇਡੀਓ ਹੋਸਟ ਤੋਂ ਡਰੱਗ ਤਸਕਰ ਬਣੀ, ਇਹ ਕਹਾਣੀ ਕਾਫ਼ੀ ਚੌਕਾਉਣ ਵਾਲੀ ਹੈ। ਆਪਣੀ ਪਹਿਚਾਣ ਅਤੇ ਰਸੂਖ ਦਾ ਫਾਇਦਾ ਲੈ ਕੇ ਉਹ ਬਾਰਡਰ ਆਸਾਨੀ ਨਾਲ ਪਾਰ ਕਰ ਲੈਂਦੀ ਸੀ। ਇੱਕ ਪਾਸੇ ਉਹ ਨਸ਼ਿਆਂ ਦੇ ਖ਼ਿਲਾਫ਼ ਰੈਲੀਆਂ ਕਰਦੀ ਸੀ, ਦੂਜੇ ਪਾਸੇ ਖੁਦ ਹੀ ਨਸ਼ਿਆਂ ਦੀ ਤਸਕਰੀ ਕਰ ਰਹੀ ਸੀ। 2021 ਵਿੱਚ ਉਸਦੇ ਅਮਰੀਕਾ ਦੇ ਵਾਰ-ਵਾਰ ਦੌਰਿਆਂ ਨੇ ਸ਼ੱਕ ਪੈਦਾ ਕੀਤਾ। ਉਹ ਇੱਕ-ਦੋ ਦਿਨ ਲਈ ਸਿਐਟਲ ਜਾਂ ਲਾਸ ਐਂਜਲਸ ਜਾ ਕੇ ਵਾਪਸ ਆ ਜਾਂਦੀ ਸੀ। ਜਾਂਚ ਵਿੱਚ ਪਤਾ ਲੱਗਾ ਕਿ ਇਹ ਦੌਰੇ ਡਰੱਗ ਤਸਕਰੀ ਦੇ ਨੈੱਟਵਰਕ ਨੂੰ ਸਮਝਣ ਲਈ ਕੀਤੇ ਜਾ ਰਹੇ ਸਨ।

 

ਉਸਨੇ ਆਪਣੀ ਇੱਕ ਸਹੇਲੀ ਨੂੰ ਵੀ ਇਸ ਕੰਮ ਵਿੱਚ ਸ਼ਾਮਲ ਕੀਤਾ ਅਤੇ ਉਸਨੂੰ ਸਿਖਾਇਆ ਕਿ ਬਾਰਡਰ ‘ਤੇ ਰੋਕਿਆ ਜਾਵੇ ਤਾਂ ਕੀ ਕਹਿਣਾ ਹੈ। 18 ਅਕਤੂਬਰ 2021 ਨੂੰ ਜਦੋਂ ਉਹ 108 ਕਿਲੋ ਖ਼ਾਲਿਸ ਮੈਥਾਮਫੈਟਾਮਾਈਨ ਨਾਲ ਫੜੀ ਗਈ, ਤਾਂ ਇਹ ਸਪੱਸ਼ਟ ਹੋ ਗਿਆ ਕਿ ਉਹ ਕਿਸੇ ਵੱਡੇ ਅੰਤਰਰਾਸ਼ਟਰੀ ਗਿਰੋਹ ਲਈ ਕੰਮ ਕਰ ਰਹੀ ਸੀ।

83 ਕਰੋੜ ਰੁਪਏ ਦੇ ਨਸ਼ੇ ਲੈ ਕੇ ਜਾਂਦੀ ਜਲੰਧਰ ਦੀ ਹੋਸਟ ਕੈਨੇਡਾ ‘ਚ ਗ੍ਰਿਫ਼ਤਾਰ

ਕੋਰਟ ਵਿੱਚ ਉਸਨੇ ਕਿਹਾ ਕਿ ਉਸਦੇ ਪੁੱਤਰ ਨੂੰ ਮਾਰਣ ਦੀ ਧਮਕੀ ਮਿਲੀ ਸੀ ਅਤੇ ਫਿਰੌਤੀ ਦੇ ਪੈਸੇ ਦੇਣ ਲਈ ਉਹ ਇਹ ਕੰਮ ਕਰ ਰਹੀ ਸੀ। ਪਰ ਜੱਜ ਨੇ ਇਹ ਦਲੀਲਾਂ ਮੰਨਣ ਤੋਂ ਇਨਕਾਰ ਕਰ ਦਿੱਤਾ। ਜੱਜ ਨੇ ਕਿਹਾ ਕਿ ਇੱਕ ਜਾਗਰੂਕ ਪੱਤਰਕਾਰ ਹੋਣ ਦੇ ਨਾਤੇ ਉਸਨੂੰ ਪੁਲਿਸ ਕੋਲ ਜਾਣਾ ਚਾਹੀਦਾ ਸੀ, ਨਾ ਕਿ ਅਪਰਾਧ ਦਾ ਰਸਤਾ ਚੁਣਨਾ ਚਾਹੀਦਾ ਸੀ। ਆਖ਼ਿਰਕਾਰ ਉਸਨੂੰ 15 ਅਪ੍ਰੈਲ 2026 ਨੂੰ ਸਾਢੇ ਪੰਜ ਸਾਲ ਦੀ ਸਜ਼ਾ ਸੁਣਾ ਦਿੱਤੀ ਗਈ।

ਉਹ ਕਿਵੇਂ ਫੜੀ ਗਈ, ਇਹ ਵੀ ਦਿਲਚਸਪ ਹੈ। 18 ਅਕਤੂਬਰ 2021 ਨੂੰ ਉਹ ਅਮਰੀਕਾ ਤੋਂ ਕੈਨੇਡਾ ਵਾਪਸ ਆ ਰਹੀ ਸੀ। ਬਾਰਡਰ ‘ਤੇ ਉਸਨੇ ਕਿਹਾ ਕਿ ਉਹ ਚਾਚੀ ਦੇ ਅੰਤਿਮ ਸੰਸਕਾਰ ਤੋਂ ਆ ਰਹੀ ਹੈ। ਪਰ ਅਧਿਕਾਰੀਆਂ ਨੂੰ ਉਸਦੀ ਗੱਲਾਂ ‘ਤੇ ਸ਼ੱਕ ਹੋ ਗਿਆ ਅਤੇ ਗੱਡੀ ਦੀ ਤਲਾਸ਼ੀ ਲਈ ਕਿਹਾ। ਤਲਾਸ਼ੀ ਤੋਂ ਬਚਣ ਲਈ ਉਹ ਗੱਡੀ ਭਜਾ ਕੇ ਲੈ ਗਈ, ਪਰ ਕੁਝ ਦੂਰ ਟ੍ਰੈਫਿਕ ਵਿੱਚ ਫਸ ਗਈ ਅਤੇ ਫੜੀ ਗਈ। ਗੱਡੀ ਵਿੱਚੋਂ 108 ਕਿਲੋ ਡਰੱਗ, ਦੋ ਆਈਫੋਨ ਅਤੇ ਇੱਕ ਆਈਪੈਡ ਮਿਲਿਆ ਜਿਸਦਾ ਡਾਟਾ ਮਿਟਾਇਆ ਹੋਇਆ ਸੀ।

 

ਮੈਥਾਮਫੈਟਾਮਾਈਨ ਇੱਕ ਬਹੁਤ ਖ਼ਤਰਨਾਕ ਨਸ਼ੀਲਾ ਪਦਾਰਥ ਹੈ ਜੋ ਦਿਮਾਗ ਅਤੇ ਸਰੀਰ ‘ਤੇ ਤੀਬਰ ਪ੍ਰਭਾਵ ਪਾਂਦਾ ਹੈ। ਇਹ ਤੁਰੰਤ ਲਤ ਲਾ ਦਿੰਦਾ ਹੈ ਅਤੇ ਲੰਬੇ ਸਮੇਂ ਤੱਕ ਇਸਦਾ ਇਸਤੇਮਾਲ ਸਰੀਰ ਅਤੇ ਮਨ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ।

jalandhar-radio-host-case-83-crore

Exit mobile version