Site icon Dainik Savera Punjab

Today weather: ਪੰਜਾਬ ਮੌਸਮ ਲਗਾਤਾਰ ਗਰਮੀਂ ਤੋਂ ਅੱਕ ਕੇ ਮੀਂਹ ਵੱਲ ਨੂੰ ਆਇਆ, ਕੀ ਪੈਣਗੀਆਂ ਹਣੇਰੀਆਂ ਤੇ ਬਿਜਲੀ ਗੂੰਜ!

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਇਸ ਸਮੇਂ ਤਪਦੀ ਗਰਮੀ ਦੇ ਕਾਰਨ ਕਾਫ਼ੀ ਲੋਕ ਪ੍ਰਭਾਵਿਤ ਹੋ ਸਕਦੇ ਹਨ। ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਲਗਾਤਾਰ ਵੱਧ ਰਿਹਾ ਹੈ, ਜਿਸ ਨਾਲ ਦਿਨਾਂ ਦੇ ਨਾਲ ਰਾਤਾਂ ਵੀ ਗਰਮ ਮਹਿਸੂਸ ਹੋ ਰਹੀਆਂ ਹਨ। ਬਠਿੰਡਾ, ਲੁਧਿਆਣਾ, ਪਟਿਆਲਾ, ਫਿਰੋਜ਼ਪੁਰ ਅਤੇ ਮੋਗਾ ਵਰਗੇ ਇਲਾਕਿਆਂ ਵਿੱਚ ਪਾਰਾ 39 ਤੋਂ 40 ਡਿਗਰੀ ਦੇ ਨੇੜੇ ਪਹੁੰਚ ਚੁੱਕਾ ਹੈ। ਦੂਜੇ ਪਾਸੇ ਗੁਰਦਾਸਪੁਰ, ਹੋਸ਼ਿਆਰਪੁਰ ਅਤੇ ਰੂਪਨਗਰ ਵਰਗੇ ਉੱਤਰੀ ਜ਼ਿਲ੍ਹਿਆਂ ਵਿੱਚ ਰਾਤ ਦਾ ਤਾਪਮਾਨ ਕੁਝ ਹੱਦ ਤੱਕ ਕਾਬੂ ਵਿੱਚ ਹੈ, ਪਰ ਦਿਨ ਦੀ ਗਰਮੀ ਇੱਥੇ ਵੀ ਵਧ ਰਹੀ ਹੈ।

ਮੌਸਮ ਵਿਭਾਗ ਨੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਗਰਜ-ਚਮਕ, ਬਿਜਲੀ ਚਮਕਣ ਅਤੇ ਧੂੜ-ਭਰੀਆਂ ਹਵਾਵਾਂ ਦੀ ਸੰਭਾਵਨਾ ਜਤਾਈ ਹੈ, ਪਰ ਇਹ ਰਾਹਤ ਬਹੁਤ ਛੋਟੀ ਹੋਵੇਗੀ। ਅਗਲੇ ਕੁਝ ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ, ਜਿਸ ਨਾਲ ਬਿਜਲੀ ਦੀ ਮੰਗ ਵੀ ਤੇਜ਼ੀ ਨਾਲ ਵਧ ਰਹੀ ਹੈ। ਕਈ ਜ਼ਿਲ੍ਹਿਆਂ ਵਿੱਚ ਪਾਵਰਕੱਟ ਅਤੇ ਵੋਲਟੇਜ ਦੀ ਸਮੱਸਿਆ ਵੀ ਸਾਹਮਣੇ ਆ ਰਹੀ ਹੈ।

 

18 ਤੋਂ 22 ਅਪ੍ਰੈਲ ਤੱਕ ਮੌਸਮ ਸੁੱਕਾ ਰਹਿਣ ਦੀ ਉਮੀਦ ਹੈ।

ਰਾਜਸਥਾਨ: ਵਿਆਹ ‘ਚ ਦਹੇਜ ਨਾ ਲੈਣ ਦਾ ਝੂਠਾ ਦਾਅਵਾ? Lecturer ਸਸਪੈਂਡ

 

punjab-weather

 

Exit mobile version