Last Updated: November 27, 2026

Dainik Savera Times Logo

ਜਲੰਧਰ ਦੇ ਕਈ ਇਲਾਕਿਆਂ ਵਿੱਚ ਅੱਜ ਬਿਜਲੀ ਸਪਲਾਈ ਬੰਦ, PSPCL ਦੀ ਲੋਂਕਾ ਨੂੰ ਅਪੀਲ

31 March 2026 ਅੱਪਡੇਟ ਕੀਤਾ ਗਿਆ

ਜਲੰਧਰ ਦੇ ਕਈ ਇਲਾਕਿਆਂ ਵਿੱਚ ਅੱਜ ਬਿਜਲੀ ਸਪਲਾਈ ਬੰਦ, PSPCL ਦੀ ਲੋਂਕਾ ਨੂੰ ਅਪੀਲ

PUNJAB DESK: ਜਲੰਧਰ ਦੇ ਕਈ ਇਲਾਕਿਆਂ ਵਿੱਚ ਅੱਜ ਬਿਜਲੀ ਸਪਲਾਈ ਬੰਦ ਰਹੇਗੀ ਕਿਉਂਕਿ ਪੀਐਸਪੀਸੀਐਲ (PSPCL) ਵੱਲੋਂ 31 ਮਾਰਚ ਨੂੰ ਸ਼ਟਡਾਊਨ ਲਿਆ ਜਾ ਰਿਹਾ ਹੈ। ਇਹ ਸ਼ਟਡਾਊਨ ਸਬ-ਡਿਵੀਜ਼ਨ ਟੀ-4, ਪਟੇਲ ਚੌਕ (ਵੈਸਟ) ਦੇ ਅਧੀਨ ਲਿਆ ਜਾ ਰਿਹਾ ਹੈ।

ਸ਼ਟਡਾਊਨ ਕਿਉਂ ਲਿਆ ਜਾ ਰਿਹਾ ਹੈ?

ਬਿਜਲੀ ਵਿਭਾਗ : 11 ਕੇਵੀ ਬਸਤੀ ਮਿੱਠੂ ਫੀਡਰ ‘ਤੇ ਨਵਾਂ ਵੰਡ (ਬਿਫਰਕੇਸ਼ਨ) ਕੰਮ ਕਰਨਾ ਹੈ, ਲੋਡ ਘਟਾਉਣ ਲਈ ਤਕਨੀਕੀ ਕੰਮ ਹੋਣਾ ਹੈ, ਸੁਰੱਖਿਆ ਕਾਰਨਾਂ ਕਰਕੇ 11 ਕੇਵੀ ਤੇਜ਼ ਮੋਹਨ ਨਗਰ ਅਤੇ 11 ਕੇਵੀ ਬਸਤੀ ਨੌ ਫੀਡਰ ਦੀ ਸਪਲਾਈ ਵੀ ਅਸਥਾਈ ਤੌਰ ‘ਤੇ ਬੰਦ ਰਹੇਗੀ, ਇਹ ਦੋਵੇਂ ਫੀਡਰ 66 ਕੇਵੀ ਟੀਵੀ ਸੈਂਟਰ ਤੋਂ ਕਾਮਨ ਐਚ-ਪੋਲ ਸਪਲਾਈ ਨਾਲ ਜੁੜੇ ਹਨ।

ਇਸ ਲਈ ਇਹ ਕੰਮ ਕਰਨ ਲਈ ਬਿਜਲੀ ਬੰਦ ਕਰਨੀ ਲਾਜ਼ਮੀ ਹੈ।

ਪਾਵਰਕਟ ਕਿੰਨੇ ਸਮੇਂ ਲਈ ਰਹੇਗਾ?

  • ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ
  • ਕੁੱਲ ਲਗਭਗ 6 ਘੰਟੇ ਬਿਜਲੀ ਬੰਦ ਰਹੇਗੀ

ਕਿਹੜੇ ਇਲਾਕਿਆਂ ਵਿੱਚ ਬਿਜਲੀ ਨਹੀਂ ਰਹੇਗੀ?

 

iPhone 15 ਅਤੇ 16 ਅਚਾਨਕ ਚੜ੍ਹ ਗਿਆ ਇਨ੍ਹੇਂ ਭਾਅ ਹੇਠ, ਵੇਚਣ ’ਤੇ ਕੁਝ ਰਕਮ ਵਾਪਸ ਮਿਲਣੀ ਵੀ ਬੰਦ..

  • ਬਸਤਿਆਤ ਰੋਡ
  • ਸਪੋਰਟਸ ਮਾਰਕੀਟ
  • ਗੁਰਜਾਲ ਨਗਰ
  • ਟੈਗੋਰ ਨਗਰ
  • ਵਿਜੇ ਨਗਰ
  • ਅਤੇ ਨੇੜਲੇ ਹੋਰ ਇਲਾਕੇ
  • ਮਾਡਲ ਟਾਊਨ ਡਿਵੀਜ਼ਨ ਦੇ ਕੁਝ ਹੋਰ ਇਲਾਕੇ ਵੀ ਪ੍ਰਭਾਵਿਤ ਹੋਣਗੇ

ਵਿਭਾਗ ਦੀ ਅਪੀਲ

ਪੀਐਸਪੀਸੀਐਲ ਨੇ ਲੋਕਾਂ ਨੂੰ ਕਿਹਾ ਹੈ ਕਿ:

  • ਆਪਣੇ ਜ਼ਰੂਰੀ ਕੰਮ ਪਹਿਲਾਂ ਹੀ ਕਰ ਲਓ
  • ਸ਼ਟਡਾਊਨ ਦੌਰਾਨ ਸਹਿਯੋਗ ਕਰੋ
  • ਇਹ ਰੱਖ-ਰਖਾਅ ਅਤੇ ਅੱਪਗ੍ਰੇਡੇਸ਼ਨ ਲਈ ਜ਼ਰੂਰੀ ਹੈ
  • ਇਸ ਨਾਲ ਭਵਿੱਖ ਵਿੱਚ ਬਿਜਲੀ ਸਪਲਾਈ ਹੋਰ ਬਿਹਤਰ ਹੋਵੇਗੀ
jalandhar-power-cut-today

jalandhar-power-cut-today

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.