ਟਾਂਡਾ ਉੜਮੁੜ, (ਹੁਸ਼ਿਆਰਪੁਰ): ਦੇਰ ਰਾਤ ਟਾਂਡਾ ਸ਼ਹਿਰ ਦੇ ਨੇੜੇ ਜਲੰਧਰ–ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਟੋਲ ਪਲਾਜ਼ਾ ਵਿਖੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਦੁਰਘਟਨਾ ਵਿੱਚ ਤਿੰਨ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ, ਜਲੰਧਰ ਵੱਲੋਂ ਤੇਜ਼ ਰਫ਼ਤਾਰ ਨਾਲ ਆ ਰਹੀ ਕਾਰ ਚਲਾਂਗ ਟੋਲ ਪਲਾਜ਼ਾ ’ਤੇ ਖੜੀ ਮਹਿੰਦਰਾ ਪਿਕਅੱਪ ਨਾਲ ਜਾ ਟਕਰਾਈ, ਜਿਸ ਕਾਰਨ ਇਹ ਹਾਦਸਾ ਹੋਇਆ।
ਅਰਸ਼ਦ ਵਾਰਸੀ ਨੇ 35 ਸਾਲ ਦੀ ਸਿਗਰਟ ਲਤ ਸਿਰਫ਼ 7 ਦਿਨ ਵਿੱਚ ਛੱਡੀ ਜਾਣੋਂ ਕਿਵੇਂ…!
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਵਿੱਚ ਸਵਾਰ ਸ਼ਬਨਮ ਕੌਰ, ਪਤਨੀ ਮਾਨਵ ਸੈਣੀ, ਅਤੇ ਉਨ੍ਹਾਂ ਦਾ 19 ਸਾਲਾ ਪੁੱਤਰ ਤੋਂਸ਼ਾਂਤ ਸੈਣੀ, ਜੋ ਦਸੂਹਾ ਦੇ ਰਹਿਣ ਵਾਲੇ ਸਨ, ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਇਸ ਤੋਂ ਇਲਾਵਾ, ਮਿੱਠੂ ਨਾਮਕ ਇਕ ਹੋਰ ਵਿਅਕਤੀ, ਜੋ ਜ਼ਿਲ੍ਹਾ ਗੁਰਦਾਸਪੁਰ ਦਾ ਵਸਨੀਕ ਦੱਸਿਆ ਜਾ ਰਿਹਾ ਹੈ, ਦੀ ਵੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਇਕ ਹੋਰ ਵਿਅਕਤੀ ਜ਼ਖ਼ਮੀ ਹੋਇਆ, ਜਿਸ ਨੂੰ ਐਂਬੂਲੈਂਸ ਰਾਹੀਂ ਟਾਂਡਾ ਹਸਪਤਾਲ ਪਹੁੰਚਾਇਆ ਗਿਆ।
ਮੋਬਾਈਲ ਚਾਰਜਰ ‘ਤੇ ਕਵਰ ਲਗਾਉਣਾ ਖਤਰਨਾਕ — ਗਰਮੀ ਵਿੱਚ ਵੱਧਦਾ ਅੱਗ ਦਾ ਖਤਰਾ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਟਾਂਡਾ ਦੇ ਐਸ.ਐਚ.ਓ ਗੁਰਿੰਦਰਜੀਤ ਸਿੰਘ ਨਾਗਰਾ ਨੇ ਕਿਹਾ ਕਿ ਹਾਦਸੇ ਦੀ ਜਾਂਚ ਜਾਰੀ ਹੈ ਅਤੇ ਡਾਕਟਰਾਂ ਨੇ ਤਿੰਨ ਲੋਕਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ।
मेष: दिन शुभ रहेगा...