Dainik Savera Times Logo

ਜਿਊਲਰੀ ਸ਼ੋਪ ਤੇ ਲੱਖਾਂ ਦੀ ਲੁੱਟ, ਆਰੋਪੀ ਹੋਏ ਫ਼ਰਾਰ

2 months पहले

ਜਿਊਲਰੀ ਸ਼ੋਪ ਤੇ ਲੱਖਾਂ ਦੀ ਲੁੱਟ, ਆਰੋਪੀ ਹੋਏ ਫ਼ਰਾਰ

ਜਲੰਧਰ : ਜਲੰਧਰ ਸ਼ਹਿਰ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੇ ਚੋਰਾਂ ਵਲੋਂ ਇੱਕ ਵੱਡੀ ਵਾਰਦਾਤ ਨੂੰ ਅੰਜ਼ਾਮ ਦਿਤਾ ਗਿਆ | ਜਿਸ ਵਿੱਚ ਚੋਰਾਂ ਨੇ ਮਿਲ ਕੇ ਇੱਕ ਸੁਨਿਆਰੇ ਦੀ ਦੂਕਾਰ ਨੂੰ ਨਿਸ਼ਾਨਾ ਬਣਾਇਆ| ਇਹ ਘਟਨਾ ਜਲੰਧਰ ਦੇ ਭਾਰਗਵ ਕੈਂਪ ਦੇ ਨੇੜੇ ਇੱਕ ਜਿਊਲਰਜ਼ ਦੀ ਸ਼ੋਪ ਤੇ ਵਾਪਰੀ | ਦੁਕਾਨਦਾਰ ਵਲੋ ਦਸਿਆ ਜਾ ਰਿਹਾ ਹੈ ਕਿ ਚਾਰ ਲੁਟੇਰੇ ਦੁਕਾਨ ਦੇ ਅੰਦਰ ਆਏ ਜਿਨ੍ਹਾਂ ਨੇ ਪਸਤੌਲ ਨਾਲ ਡਰਾ ਧਮਕਾ ਕੇ ਲੁੱਟ ਖੋ ਕੀਤੀ ਤੇ ਰਫੂਚੱਕਰ ਹੋ ਗਏ | ਲੁਟੇਰਿਆਂ ਦੇ ਕੋਲ ਕਈ ਤਰਾਂ ਦੇ ਤਿੱਖੇ ਹਥਿਆਰ ਵੀ ਸਨ|ਪਸਤੌਲ ਦੀ ਨੋਕ ਤੇ ਚੋਰਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿਤਾ | ਮੌਕੇ ਦੀ ਸਾਰੀ ਵਾਰਦਾਤ ਦੁਕਾਨ ਦੇ CCTV ਕੈਮਰੇ ‘ਚ ਹੋਈ ਕੈਦ ਹੋ ਗਈ ਹੈ | ਲੁਟੇਰੇ 2.5 ਲੱਖ ਦੇ ਕਰੀਬ ਲੁੱਟ ਕਰਕੇ ਫ਼ਰਾਰ ਹੋ ਗਏ | ਦੁਕਾਨਦਾਰ ਵਲੋ ਮਦਦ ਲਈ ਉੱਚੀ ਉੱਚੀ ਅਵਾਜ਼ਾਂ ਵੀ ਮਾਰੀਆ ਗਈਆ ਪਰ ਕੋਈ ਵੀ ਦੁਕਾਨ ਦੇ ਅੰਦਰ ਦਾਖ਼ਿਲ ਨਾ ਹੋਇਆ | ਬਚਾਓ-ਬਚਾਓ ਕਰਦਾ ਰਿਹਾ ਵਿਚਾਰਾ ਪਰ ਲੁਟੇਰਿਆਂ ਨੇ ਕਰ ਤਾ ਵੱਡਾ ਕਾਂਡ |

ਇਹ ਵੀ ਦੇਖੋ : LIVE | ਨੰਗੇ ਹਥਿ/ਆਰ ਲੈ ਕੇ ਸੁਨਿਆਰੇ ਦੀ ਦੁਕਾਨ ਚ ਵੜ੍ਹੇ ਲੁ.ਟੇਰੇ ਬਚਾਓ-ਬਚਾਓ ਕਰਦਾ ਰਿਹਾ ਵਿਚਾਰਾ ਪਰ ਹੋ ਗਿਆ ਕਾਂਡ

ਕਿਵੇਂ ਵਾਪਰੀ ਘਟਨਾ

ਜਿਊਲਰਜ਼ ਦੀ ਦੁਕਾਨ ਦੇ ਮਾਲਕ ਵਿਜੇ ਨੇ ਦਸਿਆ ਹੈ ਕਿ ਉਹ ਸਵੇਰੇ ਆਪਣੇ ਪੁੱਤਰ ਨਾਲ ਦੁਕਾਨ ਤੇ ਆਏ ਸਨ | ਸਵੇਰ ਦੇ ਕਰੀਬ 11 ਵਜੇ 5 ਲੁਟੇਰੇ ਦੁਕਾਨ ਤੇ ਆਏ ਜਿਨ੍ਹਾਂ ਵਿੱਚੋ ਤਿੰਨ ਹਥਿਆਰਬੰਦ ਸਨ|ਜਿਨ੍ਹਾਂ ਨੇ ਹਥਿਆਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿਤਾ | 2 ਲੱਖ ਦੇ ਕਰੀਬ ਨਗਦੀ ਤੇ ਲੱਖਾਂ ਦਾ ਸੋਨਾ ਲੈਕੇ ਫਰਾਰ ਹੋ ਗਏ | ਦੁਕਾਨ ਦੇ ਮਾਲਕ ਵਿਜੇ ਵਲੋ ਦਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਵਲੋ ਦੁਕਾਰ ਦੀ ਭੰਣ ਤੋੜ ਵੀ ਕੀਤੀ ਗਈ ਹੈ | ਸਾਰਾ ਸੁਨਿਆਰਾ ਭਾਈਚਾਰਾ ਇਕੱਠਾ ਹੋਇਆ ਤੇ ਆਖਿਆ ਕਿ ਅੱਜ ਦੇ ਸਮੇਂ ਵਿੱਚ ਕੋਈ ਵੀ ਦੁਕਾਨਦਾਰ ਸੁਰੱਖਿਅਤ ਨਹੀ | ਇਸ ਤਰਾਂ ਦੀਆਂ ਘਟਨਾਵਾਂ ਅਕਸਰ ਸਾਮਣੇ ਆਉਦੀਆਂ ਰਹਿੰਦੀਆਂ ਹਨ | ਸਰਕਾਰ ਨੂੰ ਇਹਨਾਂ ਖ਼ਿਲਾਫ਼ ਕੋਈ ਸਖ਼ਤ ਕਦਮ ਚੁੱਕਣਾ ਚਾਹੀਦਾ ਹੈ |ਦੁਕਾਨਦਾਰ ਵਲੋ ਜਲੰਧਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ | ਪੁਲਿਸ ਵਲੋਂ ਜਾਂਚ ਜਾਰੀ ਹੈ | ਜਲਦੀ ਹੀ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ |

ਇਹ ਵੀ ਦੇਖੋ : ਮਹਿਮਾ ਚੌਧਰੀ 52 ਸਾਲ ਦੀ ਉਮਰ ਵਿੱਚ ਬਣੀ ਦੁਲਹਨ

खबरें और भी हैं...

Copyright © 2025 Dainik Savera Times. All rights reserved.