ਮਸ਼ਹੂਰ ਬਾਲੀਵੁੱਡ ਅਦਾਕਾਰਾ ਮਹਿਮਾ ਚੌਧਰੀ ਇੱਕ ਵਾਰ ਫਿਰ ਚਰਚਾ ਵਿੱਚ ਹੈ। “ਪਰਦੇਸ ਗਰਲ” ਵਜੋਂ ਜਾਣੀ ਜਾਂਦੀ ਮਹਿਮਾ ਨੇ ਬ੍ਰਾਈਡਲ ਲੁੱਕ ਨਾਲ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। ਮਹਿਮਾ ਚੌਧਰੀ ਨੇ ਆਪਣਾ ਫਿਲਮੀ ਕਰੀਅਰ ‘ਪਰਦੇਸ‘ (1997) ਨਾਲ ਸ਼ੁਰੂ ਕੀਤਾ, ਜਿਸ ਲਈ ਉਸਨੇ ਫਿਲਮਫੇਅਰ ਅਵਾਰਡ ਜਿੱਤਿਆ। ਉਸਨੇ ‘ਧੜਕਨ‘, ‘ਦਿਲ ਹੈ ਤੁਮਹਾਰਾ’, ਅਤੇ ‘ਬਾਗ਼ਬਾਨ‘ ਵਰਗੀਆਂ ਸਫਲ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। 1999 ਵਿੱਚ ਇੱਕ ਗੰਭੀਰ ਕਾਰ ਹਾਦਸੇ ਦਾ ਸ਼ਿਕਾਰ ਹੋਣ ਤੋ ਬਾਦ ਉਸਦਾ ਕਰੀਅਰ ਹੌਲੀ ਹੋ ਗਿਆ। ਲੰਮੇ ਸਮੇਂ ਬਾਦ ਮਹਿਮਾ ਫਿਰ ਚਰਚਾ ਵਿੱਚ ਦਿਖਾਈ ਦੇ ਰਹੀ ਹੈ | ਸੂਤਰਾਂ ਮੁਤਾਬੀਕ ਦਸਿਆ ਜਾ ਰਿਹਾ ਹੈ ਕਿ ਮਹਿਮਾ ਨੇ 52 ਸਾਲ ਦੀ ਉਮਰ ਵਿੱਚ ਮਸ਼ਹੂਰ ਐਕਟਰ ਸੰਜੇ ਮਿਸ਼ਰਾ ਨਾਲ ਵਿਆਹ ਕਰਵਾ ਲਿਆ ਹੈ | ਸੋਸ਼ਲ ਮੀਡੀਆ ਤੇ ਇੱਕ ਵੀਡੀਓ viral ਹੋ ਰਹੀ ਹੈ ਜਿਸ ਵਿੱਚ ਮਹਿਮਾ ਬਹੁਤ ਹੀ ਸੋਹਣੇ ਲਾਲ ਲਹਿੰਗੇ ਵਿੱਚ ਦਨਜ਼ਰ ਆ ਰਹੀ ਹੈ | ਉਸਦੇ ਨਾਲ ਅਦਾਕਾਰ ਸੰਜੇ ਮਿਸ਼ਰਾ ਵੀ ਸਨ। ਦੋਵਾਂ ਨੂੰ ਇਕੱਠੇ ਦੇਖ ਕੇ, ਹਰ ਕੋਈ ਪੁੱਛਣ ਲੱਗਾ ਕਿ ਕੀ ਮਹਿਮਾ ਨੇ ਸੱਚਮੁੱਚ ਦੂਜੀ ਵਾਰ ਵਿਆਹ ਕਰਵਾ ਲਿਆ ਹੈ।
ਇਹ ਵੀ ਪੜੋ : ਜਿਊਲਰੀ ਸ਼ੋਪ ਤੇ ਲੱਖਾਂ ਦੀ ਲੁੱਟ ਆਰੋਪੀ ਹੋਏ ਫ਼ਰਾਰ

ਇਹ ਵੀ ਪੜੋ : ਰਾਮ ਮੰਦਰ ਨਿਰਮਾਣ ‘ਚ ₹1,500 ਕਰੋੜ ਦੀ ਲਾਗਤ, ਦਾਨ ਦੁੱਗਣਾ
ਇਸ viral ਦਾ ਸੱਚ
ਮਹਿਮਾ ਚੌਧਰੀ ਲੰਬੇ ਸਮੇਂ ਤੋਂ ਫਿਲਮੀ ਦੁਨੀਆ ਤੋਂ ਦੂਰ ਸੀ ਪਰ ਇਸ ਵਾਰ ਐਸੀ ਐਂਟਰੀ ਮਾਰੀ ਕਿ ਸਾਰਿਆਂ ਨੂੰ ਇਸ ਤਰਾਂ ਲੱਗਣ ਲੱਗ ਪਿਆ ਕਿ ਉਨ੍ਹਾਂ ਨੇ ਦੂਜਾ ਵਿਆਹ ਕਰਵਾ ਲਿਆ ਹੈ | ਅਸਲ ਵਿੱਚ ਇਹ ਇੱਕ ਫ਼ਿਲਮ ਦਾ ਕਲਿੱਪ ਸੀ | ‘ Durlabh Prasad Ki Doosri Shaadi ‘ ਜਿਸ ਵਿੱਚ ਸੰਜੇ ਮਿਸ਼ਰਾ 62 ਸਾਲ ਦੀ ਉਮਰ ਵਿੱਚ ਦੁਬਾਰਾ ਲਾੜਾ ਬਣਨਗੇ। ਤੇ ਮਹਿਮਾ 52 ਸਾਲ ਦੀ ਉਮਰ ਚ ਲਾੜੀ ਬਨੀ ਨਜ਼ਰ ਦਿਖਾਈ ਦੇਨਗੇ | ਮਹਿਮਾ ਅਤੇ ਸੰਜੇ ਨੇ ਆਪਣੀ ਆਉਣ ਵਾਲੀ ਫਿਲਮ ‘ ਦੁਰਲਭ ਪ੍ਰਸਾਦ ਦੀ ਦੋਸਰੀ ਸ਼ਾਦੀ ‘ ਦੇ ਪ੍ਰਮੋਸ਼ਨ ਲਈ ਇਸ ਤਰਾਂ ਦਾ ਰੂਪ ਤਿਆਰ ਕੀਤਾ | ਇਹ ਫ਼ਿਲਮ ਜਰੂਰ ਲੋਕਾਂ ਦੇ ਦਿਲਾਂ ਤੇ ਰਾਜ ਕਰੇਗੀ |






