Last Updated: November 22, 2026

Dainik Savera Times Logo

Jalalabad Accident : Jalalabad ‘ਚ ਵਾਪਰਿਆ ਹਾਦਸਾ, ਹਾਈਵੋਲਟੇਜ਼ ਤਾਰਾਂ ਦੀ ਚਪੇਟ ‘ਚ ਆਇਆ ਟਰੱਕ ਮਾਲਕ

24 September 2025 ਅੱਪਡੇਟ ਕੀਤਾ ਗਿਆ

Jalalabad Accident : Jalalabad ‘ਚ ਵਾਪਰਿਆ ਹਾਦਸਾ, ਹਾਈਵੋਲਟੇਜ਼ ਤਾਰਾਂ ਦੀ ਚਪੇਟ ‘ਚ ਆਇਆ ਟਰੱਕ ਮਾਲਕ

Jalalabad Accident : ਜਲਾਲਾਬਾਦ — ਸੋਮਵਾਰ ਦੇ ਸ਼ਾਮ ਨੂੰ ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਇਕ ਭਿਆਨਕ ਹਾਦਸਾ ਵਾਪਰਿਆ। ਜਦੋਂ ਟਰੱਕ ਮਾਲਕ, ਗੱਡੀ ਨੰਬਰ ਐਚ.ਪੀ-12ਐਨ-7810, ਨਾਲਾਗੜ ਤੋਂ ਬਾਰਦਾਨਾ ਭਰ ਕੇ ਜਲਾਲਾਬਾਦ ਦੇ ਪਿੰਡ ਟਿਵਾਣਾ ਕਲਾਂ ਮੋੜ ’ਤੇ ਜੀ.ਐਸ. ਟਰੇਡਿੰਗ ਕੰਪਨੀ ਵਿਖੇ ਛੱਡਣ ਆਇਆ, ਉਸ ਸਮੇਂ ਟਰੱਕ ਤੋਂ ਤ੍ਰਿਪਾਲ ਉਤਾਰਦੇ ਸਮੇਂ ਦੁਕਾਨ ਉਪਰੋਂ ਲੰਘ ਰਹੀਆਂ ਹਾਈਵੋਲਟੇਜ਼ ਤਾਰਾਂ ਦੀ ਲਪੇਟ ਵਿੱਚ ਆ ਗਿਆ। ਇਸ ਹਾਦਸੇ ਵਿੱਚ ਉਸ ਨੂੰ ਗੰਭੀਰ ਚੋਟਾਂ ਆਈਆਂ। ਮੌਕੇ ’ਤੇ ਕੰਮ ਕਰ ਰਹੀ ਲੇਬਰ ਨੇ ਜੱਦੋ-ਜਹਿਦ ਕਰਕੇ ਉਸ ਨੂੰ ਨਿੱਜੀ ਗੱਡੀ ਰਾਹੀਂ ਸਰਕਾਰੀ ਹਸਪਤਾਲ ਲਿਜਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.