skip to content

Last Updated: November 27, 2026

Dainik Savera Times Logo

ਜਗਰਾਓਂ ਦੇ ਪਿੰਡ ਵਿੱਚ ਖੂਨੀ ਵਿਵਾਦ—ਪੁੱਤ ਨੇ ਪਿਤਾ ਨੂੰ ਮੌਤ ਦੇ ਘਾਟ ਉਤਾਰਿਆਂ

19 March 2026 ਅੱਪਡੇਟ ਕੀਤਾ ਗਿਆ

ਜਗਰਾਓਂ ਦੇ ਪਿੰਡ ਵਿੱਚ ਖੂਨੀ ਵਿਵਾਦ—ਪੁੱਤ ਨੇ ਪਿਤਾ ਨੂੰ ਮੌਤ ਦੇ ਘਾਟ ਉਤਾਰਿਆਂ

ਪੰਜਾਬ ਡੈਸਕ (ਦੈਨਿਕ ਸਵੇਰਾ): ਜਗਰਾਓਂ ਦੇ ਸਿਧਵਾਂ ਬੇਟ ਥਾਣੇ ਦੇ ਅਧੀਨ ਆਉਂਦੇ ਪਿੰਡ ਜੰਡੀ ਵਿੱਚ ਜ਼ਮੀਨ ਦੀ ਵੰਡ ਨੂੰ ਲੈ ਕੇ ਘਰਲੂ ਝਗੜੇ ਦੌਰਾਨ ਪੁੱਤਰ ਵੱਲੋਂ ਪਿਤਾ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਪੁੱਤਰ ਕਤਲ ਕਰਨ ਤੋਂ ਬਾਅਦ ਸ਼ਾਂਤੀ ਨਾਲ ਮੌਕੇ ਤੋਂ ਫਰਾਰ ਹੋ ਗਿਆ। ਜਦੋਂ ਦੁਪਹਿਰ ਤੱਕ ਘਰ ਦਾ ਦਰਵਾਜ਼ਾ ਨਾ ਖੁਲਿਆ, ਤਾਂ ਮ੍ਰਿਤਕ ਦੇ ਭਰਾ ਨੇ ਸ਼ੱਕ ਹੋਣ ‘ਤੇ ਘਰ ਵਿੱਚ ਝਾਤ ਮਾਰੀ ਅਤੇ ਅੰਦਰ ਖੂਨ ਨਾਲ ਲਥਪਥ ਲਾਸ਼ ਪਈ ਮਿਲੀ। ਸੂਚਨਾ ਮਿਲਣ ‘ਤੇ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

 

ਭਾਰਤੀ ਕਿਸਾਨ ਮਜ਼ਦੂਰ Union ਵਲੋਂ ਟਰੈਕਟਰ ਮਾਰਚ ਕਡਣਗੇ ਲੋਕੀ, ਇਸ ਦਿਨ ਹੋਵੇਗਾ ਇਸ ਇਲਾਕੇ ਚ ਵੱਡਾ ਜਾਮ..

ਮ੍ਰਿਤਕ ਦੀ ਪਹਿਚਾਣ ਹਰਜਿੰਦਰ ਸਿੰਘ ਵਜੋਂ ਹੋਈ ਹੈ। ਉਸਦਾ ਆਪਣੇ ਪੁੱਤਰ ਜਸਕਰਨ ਅਤੇ ਪਤਨੀ ਨਾਲ ਜ਼ਮੀਨ ਦੀ ਵੰਡ ਨੂੰ ਲੈ ਕੇ ਲੰਮੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਘਟਨਾ ਵਾਲੇ ਦਿਨ ਹਰਜਿੰਦਰ ਸਿੰਘ ਘਰ ਵਿੱਚ ਇਕੱਲਾ ਸੀ, ਜਦਕਿ ਉਸਦੀ ਪਤਨੀ ਅਤੇ ਪੁੱਤਰ ਬਾਹਰ ਗਏ ਹੋਏ ਸਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਤਲ ਇਸੇ ਝਗੜੇ ਦਾ ਨਤੀਜਾ ਹੈ। ਮ੍ਰਿਤਕ ਦੇ ਸਿਰ ‘ਤੇ ਚੋਟਾਂ ਦੇ ਨਿਸ਼ਾਨ ਮਿਲੇ ਹਨ।

Spain ਦੀ ਫੈਕਟਰੀ ਚ ਰਾਇਕੋਟ ਦੇ ਨੌਜਵਾਨ ਦੀ ਰਹੱਸਮਈ ਮੌਤ, ਪਰਿਵਾਰ ਨੇ ਕੀਤੀ ਨਿਆਂ ਦੀ ਮੰਗ

ਮ੍ਰਿਤਕ ਦੇ ਭਤੀਜੇ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਮੰਗਲਵਾਰ ਨੂੰ ਪਿੰਡ ਵਿੱਚ ਲੱਗੇ ਟੂਰਨਾਮੈਂਟ ਨੂੰ ਦੇਖ ਕੇ ਘਰ ਵਾਪਸ ਆਇਆ ਸੀ ਅਤੇ ਉਸਨੇ ਅੰਦਰੋਂ ਦਰਵਾਜ਼ਾ ਲਾ ਲਿਆ ਸੀ। ਜਦੋਂ ਬੁੱਧਵਾਰ ਦੁਪਹਿਰ ਤੱਕ ਵੀ ਦਰਵਾਜ਼ਾ ਨਾ ਖੁਲਿਆ, ਤਾਂ ਲੋਕਾਂ ਨੂੰ ਸ਼ੱਕ ਹੋਇਆ। ਸੂਚਨਾ ਮਿਲਣ ‘ਤੇ ਕੁਲਜਿੰਦਰ ਸਿੰਘ ਘਰ ਪਹੁੰਚਿਆ, ਕੰਧ ਫਾਢ ਕੇ ਅੰਦਰ ਗਿਆ ਅਤੇ ਆਪਣੇ ਚਾਚੇ ਨੂੰ ਖੂਨ ਦੇ ਤਲਾਬ ਵਿੱਚ ਪਿਆ ਦੇਖਿਆ।

22 ਭਾਰਤੀ ਜਹਾਜ਼ ਫਸਣ ਦਾ ਦਾਅਵਾ ਗਲਤ— ਝੂਠੇ ਦਾਅਵਿਆਂ ਤੇ ਵਿਦੇਸ਼ ਮੰਤਰਾਲੇ ਦਾ ਸਪਸ਼ਟੀਕਰਨ ਪੜੋਂ ਕੀ ਕਿਹਾ…

ਦੋਸ਼ੀ ਪੁੱਤਰ ਖ਼ਿਲਾਫ਼ ਮਾਮਲਾ ਦਰਜ; ਪੁਲਿਸ ਪੁੱਛਗਿੱਛ ਕਰ ਰਹੀ ਹੈ

ਸਿਧਵਾਂ ਬੇਟ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੋਸ਼ੀ ਪੁੱਤਰ ਜਸਕਰਨ ਸਿੰਘ ਨੂੰ ਕਾਬੂ ਕਰ ਲਿਆ ਹੈ ਅਤੇ ਉਸਦੀ ਪੁੱਛਗਿੱਛ ਜਾਰੀ ਹੈ। ਪੁਲਿਸ ਦੇ ਮੁਤਾਬਕ ਦੋਸ਼ੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ।

 

jagraon-village-son-kills-father-case-registered

jagraon-village-son-kills-father-case-registered

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.