
PUNJAB NEWS: ਪ੍ਰਸਤਾਵਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜਗਤ ਜੋਤ ਸੁਰੱਖਿਆ ਐਕਟ 2026’ ਨੂੰ ਲੈ ਕੇ ਸਿੱਖ ਜਗਤ ਵਿੱਚ ਵਧ ਰਹੀਆਂ ਚਿੰਤਾਵਾਂ ਦਰਮਿਆਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 15 ਜੂਨ ਨੂੰ ਇੱਕ ਅਹਿਮ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ। ਮੀਟਿੰਗ ਦੌਰਾਨ ਐਕਟ ਦੀਆਂ ਵਿਵਾਦਿਤ ਧਾਰਾਵਾਂ, ਧਾਰਮਿਕ ਮਰਿਆਦਾ ਅਤੇ ਗੁਰਦੁਆਰਾ ਪ੍ਰਬੰਧਨ ਨਾਲ ਜੁੜੇ ਮੁੱਦਿਆਂ ‘ਤੇ ਵਿਸਥਾਰ ਨਾਲ ਵਿਚਾਰ ਕੀਤਾ ਜਾਵੇਗਾ।
ਇਸ ਇਕੱਤਰਤਾ ਵਿੱਚ ਨਿਹੰਗ ਸਿੰਘ ਜਥੇਬੰਦੀਆਂ, ਦਮਦਮੀ ਟਕਸਾਲਾਂ, ਕਾਰ ਸੇਵਾ ਸੰਸਥਾਵਾਂ, ਸਿੱਖ ਸਟੂਡੈਂਟਸ ਫੈਡਰੇਸ਼ਨਾਂ, ਪੰਥਕ ਵਿਦਵਾਨਾਂ ਅਤੇ ਸਿਆਸੀ ਨੁਮਾਇੰਦਿਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਪੰਜਾਬ ਮਨੀ ਲਾਂਡਰਿੰਗ ਮਾਮਲਾ: ED ਦੀ ਜਾਂਚ ਦਾ ਦਾਇਰਾ ਵਧਿਆ, ਗਮਾਡਾ ਤੱਕ ਪਹੁੰਚ
ਮੀਟਿੰਗ ਦੀ ਮੀਡੀਆ ਕਵਰੇਜ ‘ਤੇ ਪਾਬੰਦੀ ਰਹੇਗੀ, ਜਦਕਿ ਮੀਟਿੰਗ ਮਗਰੋਂ ਜਥੇਦਾਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਅਹਿਮ ਫੈਸਲਿਆਂ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਚਰਚਾ ਦਾ ਕੇਂਦਰ ਰਹਿ ਸਕਦਾ ਹੈ।
MP ਦੇ ਅਗਰ-ਮਾਲਵਾ ‘ਚ ਕੈਮੀਕਲ ਟਰੱਕ ਨੂੰ ਅੱਗ, ਹਾਈਵੇਅ ‘ਤੇ ਹਫੜਾ-ਦਫੜੀ