
Islamabad Blast : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਜੁਮੇ ਦੀ ਨਮਾਜ਼ ਦੌਰਾਨ ਇੱਕ ਵੱਡਾ ਧਮਾਕਾ ਵਾਪਰਿਆ ਹੈ। ਜਿਸ ਵਿੱਚ ਹੁਣ ਤਕ 50 ਲੋਕ ਮਾਰੇ ਗਏ ਅਤੇ 169 ਤੋਂ ਵੱਧ ਜ਼ਖਮੀ ਹੋ ਗਏ। ਧਮਾਕੇ ਨਾਲ ਇਲਾਕੇ ਵਿੱਚ ਅਫ਼ੜਾ ਦਫ਼ੜੀ ਮਚ ਗਈ। ਧਮਾਕੇ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ।
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ (07-02-2026)
ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ੀਯੋਯੇਵ ਦੋ ਦਿਨਾਂ ਦੇ ਸਰਕਾਰੀ ਦੌਰੇ ‘ਤੇ ਇਸਲਾਮਾਬਾਦ ਵਿੱਚ ਹਨ। ਇਸ ਦੌਰਾਨ ਇਸਲਾਮਾਬਾਦ ਕੈਪੀਟਲ ਟੈਰੀਟਰੀ ਪੁਲਿਸ ਦੇ ਬੁਲਾਰੇ ਤਾਕੀ ਜਵਾਦ ਨੇ ਕਿਹਾ ਕਿ ਧਮਾਕੇ ਦੀ ਪ੍ਰਕਿਰਤੀ ਦਾ ਪਤਾ ਲਗਾਉਣਾ ਬਹੁਤ ਜਲਦੀ ਹੈ ਅਤੇ ਫੋਰੈਂਸਿਕ ਟੀਮਾਂ ਨੂੰ ਇਹ ਨਿਰਧਾਰਤ ਕਰਨ ਦੀ ਜ਼ਰੂਰਤ ਹੋਏਗੀ ਕਿ ਇਹ ਆਤਮਘਾਤੀ ਹਮਲਾ ਸੀ ਜਾਂ ਬੰਬ ਪਲਾਂਟ ਕੀਤਾ ਗਿਆ ਸੀ। ਹਾਲਾਂਕਿ, ਕੁਝ ਮੀਡੀਆ ਰਿਪੋਰਟਾਂ ਇਸਨੂੰ ਆਤਮਘਾਤੀ ਹਮਲਾ ਕਹਿ ਰਹੀਆਂ ਹਨ।
ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸਲਾਮਾਬਾਦ ਦੇ ਪ੍ਰਮੁੱਖ ਹਸਪਤਾਲਾਂ ਵਿੱਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕਰ ਦਿੱਤੀ ਗਈ ਹੈ। ਪੌਲੀਕਲੀਨਿਕ ਹਸਪਤਾਲ, ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (PIMS) ਅਤੇ CDA ਹਸਪਤਾਲ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਖ਼ਬਰਾਂ ਅਨੁਸਾਰ ਹਸਪਤਾਲ ਦੇ ਮੁੱਖ ਐਮਰਜੈਂਸੀ, ਆਰਥੋਪੀਡਿਕ ਵਿਭਾਗ, ਬਰਨ ਸੈਂਟਰ ਅਤੇ ਨਿਊਰੋਲੋਜੀ ਵਿਭਾਗ ਨੂੰ ਪੂਰੀ ਤਰ੍ਹਾਂ ਐਕਟਿਵ ਕਰ ਦਿੱਤਾ ਗਿਆ ਹੈ। ਜ਼ਖਮੀ ਮਰੀਜ਼ਾਂ ਨੂੰ ਲਗਾਤਾਰ PIMS ਅਤੇ ਪੌਲੀਕਲੀਨਿਕ ਹਸਪਤਾਲ ਲਿਆਂਦਾ ਜਾ ਰਿਹਾ ਹੈ। ਅਜੇ ਤੱਕ ਕਿਸੇ ਵੀ ਸੰਗਠਨ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

मेष: दिन शुभ रहेगा...