ਅੰਤਰਰਾਸ਼ਟਰੀ ਡੈਕਸ (ਦੈਨਿਕ ਸਵੇਰਾ): ਅਮਰੀਕਾ ਅਤੇ ਇਜ਼ਰਾਇਲ ਵੱਲੋਂ ਇਰਾਨ ਦੇ ਕਈ ਸੈਨਿਕ ਅਤੇ ਰਣਨੀਤਿਕ ਥਾਵਾਂ ’ਤੇ ਸਾਂਝੇ ਹਮਲੇ ਕਰਨ ਤੋਂ ਬਾਅਦ ਇਰਾਕ ਨੇ ਆਪਣਾ ਪੂਰਾ ਹਵਾਈ ਖੇਤਰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਹੈ। ਇਰਾਕ ਦੇ ਟਰਾਂਸਪੋਰਟ ਮੰਤਰਾਲੇ ਨੇ ਸਵੇਰੇ ਜਾਰੀ ਬਿਆਨ ਵਿੱਚ ਕਿਹਾ ਕਿ ਖੇਤਰ ਵਿੱਚ ਤਣਾਅ ਤੇਜ਼ੀ ਨਾਲ ਵਧਣ ਕਾਰਨ ਇਹ ਕਦਮ ਲੈਣਾ ਲਾਜ਼ਮੀ ਹੋ ਗਿਆ ਸੀ। ਤੇਹਰਾਨ ਅਤੇ ਹੋਰ ਸ਼ਹਿਰਾਂ ਵਿੱਚ ਧਮਾਕਿਆਂ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਇਹ ਫੈਸਲਾ ਤੁਰੰਤ ਲਾਗੂ ਕੀਤਾ ਗਿਆ।
ਇਰਾਕੀ ਅਧਿਕਾਰੀਆਂ ਦੇ ਮੁਤਾਬਕ, ਦੇਸ਼ ਵਿੱਚ ਆਉਣ ਵਾਲੀਆਂ ਅਤੇ ਇੱਥੋਂ ਉੱਡਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ। ਜਿਹੜੇ ਜਹਾਜ਼ ਪਹਿਲਾਂ ਹੀ ਹਵਾਈ ਰਸਤੇ ਵਿੱਚ ਸਨ, ਉਨ੍ਹਾਂ ਨੂੰ ਇਰਾਕੀ ਹਵਾਈ ਖੇਤਰ ਤੋਂ ਬਾਹਰ ਜਾਣ ਜਾਂ ਵਿਕਲਪਿਕ ਰਸਤੇ ਅਪਣਾਉਣ ਲਈ ਕਿਹਾ ਗਿਆ। ਕੁਰਦਿਸਤਾਨ ਖੇਤਰ ਦੇ ਅਰਬਿਲ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਸਭ ਤੋਂ ਪਹਿਲਾਂ ਉਡਾਣਾਂ ਰੋਕਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਹ ਕਦਮ ਐਮਰਜੈਂਸੀ ਸੁਰੱਖਿਆ ਪ੍ਰੋਟੋਕੋਲ ਦੇ ਤਹਿਤ ਲਿਆ ਗਿਆ ਹੈ।
6 ਮਿੰਟ 22 ਸੈਕੰਡ ਲਈ ਸੂਰਜ ਗਾਇਬ — 2026 ਦਾ ਗ੍ਰਹਿਣ ਲਿਆਵੇਗਾ ਰੌਂਗਟੇ ਖੜੇ ਕਰਨ ਵਾਲਾ ਪਲ!”
ਇਰਾਕੀ ਸਿਵਲ ਏਵੀਏਸ਼ਨ ਅਥਾਰਟੀ ਨੇ ਇਹ ਫੈਸਲਾ ਉਸ ਵੇਲੇ ਲਿਆ ਜਦੋਂ ਤੇਹਰਾਨ ਦੇ ਉੱਪਰ ਤਿੰਨ ਵੱਡੇ ਧਮਾਕਿਆਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ। ਖ਼ਬਰਾਂ ਮੁਤਾਬਕ, ਇਹ ਹਮਲੇ ਅਮਰੀਕਾ ਅਤੇ ਇਜ਼ਰਾਇਲ ਦੀ ਸਾਂਝੀ ਕਾਰਵਾਈ ਦਾ ਹਿੱਸਾ ਸਨ, ਜਿਨ੍ਹਾਂ ਦਾ ਨਿਸ਼ਾਨਾ ਇਰਾਨ ਦੇ ਮਹੱਤਵਪੂਰਨ ਸੈਨਿਕ ਢਾਂਚੇ ਸਨ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਦਿਨ ਦੇ ਸਮੇਂ ਕੀਤੇ ਗਏ ਇਹ ਹਮਲੇ ਇਰਾਨ ਨੂੰ ਅਚਾਨਕ ਘੇਰਣ ਦੀ ਰਣਨੀਤੀ ਦਾ ਹਿੱਸਾ ਸਨ, ਤਾਂ ਜੋ ਤੁਰੰਤ ਜਵਾਬੀ ਕਾਰਵਾਈ ਦੀ ਸੰਭਾਵਨਾ ਘੱਟ ਰਹੇ।
TODAY STOCK MARKET: ਨਿਫਟੀ–ਸੈਂਸੈਕਸ ਡਿੱਗੇ, ਪਰ ਕੁਝ ਸੈਕਟਰਾਂ ਨੇ ਕੀਤਾ ਸਭ ਨੂੰ ਹੈਰਾਨ
ਮੱਧ-ਪੂਰਬ ਵਿੱਚ ਇਸ ਘਟਨਾ ਤੋਂ ਬਾਅਦ ਚੌਕਸੀ ਵਧ ਗਈ ਹੈ ਅਤੇ ਡਰ ਹੈ ਕਿ ਇਹ ਟਕਰਾਅ ਵੱਡੇ ਖੇਤਰੀ ਸੰਘਰਸ਼ ਵਿੱਚ ਨਾ ਬਦਲ ਜਾਵੇ। ਕਈ ਦੇਸ਼ਾਂ ਨੇ ਤਣਾਅ ਘਟਾਉਣ ਦੀ ਅਪੀਲ ਕੀਤੀ ਹੈ, ਜਦਕਿ ਵਿਸ਼ਵ ਬਾਜ਼ਾਰਾਂ ਅਤੇ ਤੇਲ ਦੀਆਂ ਕੀਮਤਾਂ ’ਤੇ ਇਸਦਾ ਅਸਰ ਪੈਣ ਦੀ ਸੰਭਾਵਨਾ ਹੈ।
मेष: दिन शुभ रहेगा...