skip to content

Last Updated: September 8, 2026

Dainik Savera Times Logo

26 ਸਾਲਾ ਨੌਜਵਾਨ ਨੂੰ ਮਿਲੀ ਮੌਤ ਦੀ ਸਜ਼ਾ ਟਰੰਪ ਨੇ ਦਿੱਤੀ ਸਖ਼ਤ ਚੇਤਾਵਨੀ: ਕੀ ਇਰਾਨੀ ਹਕੂਮਤ ਲੰਘਾਏਗੀ ਹੱਦਾਂ?

8 months ਪਹਿਲਾ

26 ਸਾਲਾ ਨੌਜਵਾਨ ਨੂੰ ਮਿਲੀ ਮੌਤ ਦੀ ਸਜ਼ਾ ਟਰੰਪ ਨੇ ਦਿੱਤੀ ਸਖ਼ਤ ਚੇਤਾਵਨੀ: ਕੀ ਇਰਾਨੀ ਹਕੂਮਤ ਲੰਘਾਏਗੀ ਹੱਦਾਂ?

ਅੰਤਰਰਾਸ਼ਟਰੀ ਡੈਕਸ: ਈਰਾਨ ਵਿੱਚ ਲੋਕਾਂ ਵੱਲੋਂ ਚਲਾਇਆ ਜਾ ਰਿਹਾ ਵਿਰੋਧ ਹੁਣ ਇੱਕ ਵੱਡੀ ਕ੍ਰਾਂਤੀ ਦਾ ਰੂਪ ਧਾਰ ਚੁੱਕਾ ਹੈ ਜੋ ਲਗਾਤਾਰ ਅਠਾਰਵੇਂ ਦਿਨ ਵੀ ਜਾਰੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦਿੱਤੀਆਂ ਚੇਤਾਵਨੀਆਂ ਦੇ ਮਾਹੌਲ ਵਿੱਚ ਖਾਮਨੇਈ ਸਰਕਾਰ ਵੱਲੋਂ ਪ੍ਰਦਰਸ਼ਨਕਾਰੀਆਂ ਉੱਤੇ ਕਾਫੀ ਸਖ਼ਤੀ ਕੀਤੀ ਜਾ ਰਹੀ ਹੈ। ਸੁਰੱਖਿਆ ਬਲਾਂ ਨਾਲ ਹੋਈ ਝੜਪਾਂ ਵਿੱਚ ਹੁਣ ਤੱਕ ਦੋ ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਦਸ ਹਜ਼ਾਰ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਿਸ ਨੌਜਵਾਨ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ ਉਹ ਇਰਫਾਨ ਸੁਲਤਾਨੀ ਹੈ। ਉਹ 26 ਸਾਲ ਦਾ ਇੱਕ ਨੌਜਵਾਨ ਹੈ ਜੋ ਮੱਧੀ ਈਰਾਨ ਦੇ ਫਾਰਦਿਸ ਸ਼ਹਿਰ ਵਿੱਚ ਕੱਪੜਿਆਂ ਦੀ ਦੁਕਾਨ ਚਲਾਉਂਦਾ ਸੀ।

ਉਸ ਨੂੰ 8 ਜਨਵਰੀ ਨੂੰ ਇੱਕ ਸਰਕਾਰ ਵਿਰੋਧੀ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿੱਚ 11 ਜਨਵਰੀ ਨੂੰ ਉਸ ਦੀ ਅਦਾਲਤੀ ਸੁਣਵਾਈ ਹੋਈ ਜਿਸ ਵਿੱਚ ਉਸ ਉੱਤੇ ‘ਮੋਹਾਰੇਬੇਹ’ ਅਰਥਾਤ ‘ਅੱਲਾਹ ਦੇ ਖ਼ਿਲਾਫ਼ ਜੰਗ ਛੇੜਨ’ ਦਾ ਦੋਸ਼ ਲਾਇਆ ਗਿਆ।

ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ CM ਮਾਨ ਦੀ ਪੇਸ਼ੀ ਸ਼ੁਰੂ ਹੋਈ Live update ਜਾਰੀ…..

ਇਹ ਮਾਮਲਾ ਅੰਤਰਰਾਸ਼ਟਰੀ ਪੱਧਰ ‘ਤੇ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਇਰਫਾਨ ਨੂੰ ਬੁਨਿਆਦੀ ਕਾਨੂੰਨੀ ਹੱਕਾਂ ਤੋਂ ਵਾਂਝਾ ਰੱਖਿਆ ਗਿਆ ਹੈ ਅਤੇ ਉਸ ਦੇ ਪਰਿਵਾਰ ਨੂੰ ਸਿਰਫ਼ ਦਸ ਮਿੰਟ ਦੀ ਆਖਰੀ ਮੁਲਾਕਾਤ ਦੀ ਇਜਾਜ਼ਤ ਦਿੱਤੀ ਗਈ ਹੈ।

ਇਰਫਾਨ ਦੀ ਭੈਣ ਜੋ ਕਿ ਇੱਕ ਲਾਇਸੈਂਸ ਪ੍ਰਾਪਤ ਵਕੀਲ ਹੈ ਉਸ ਨੇ ਮਾਮਲੇ ਨੂੰ ਕਾਨੂੰਨੀ ਤੌਰ ‘ਤੇ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕੇਸ ਦੀ ਫਾਈਲ ਤੱਕ ਪਹੁੰਚ ਨਹੀਂ ਦਿੱਤੀ ਗਈ। ਪਰਿਵਾਰ ਨੇ ਦੱਸਿਆ ਕਿ ਇਰਫਾਨ ਕਦੇ ਵੀ ਕੋਈ ਰਾਜਨੀਤਿਕ ਕਾਰਕੁਨ ਨਹੀਂ ਸੀ ਸਗੋਂ ਸਿਰਫ਼ ਇੱਕ ਨੌਜਵਾਨ ਸੀ ਜੋ ਦੇਸ਼ ਦੀ ਮੌਜੂਦਾ ਹਾਲਤ ਦੇ ਵਿਰੋਧ ਵਿੱਚ ਆਪਣੀ ਅਵਾਜ਼ ਉਠਾ ਰਿਹਾ ਸੀ।

ਇਸ ਮਾਮਲੇ ਨੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਧਿਆਨ ਖਿੱਚਿਆ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਫਾਂਸੀ ਦਿੱਤੀ ਜਾਂਦੀ ਹੈ ਤਾਂ ਅਮਰੀਕਾ ਵੱਲੋਂ ਸਖ਼ਤ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਉਹ ਆਪਣਾ ਸੰਘਰਸ਼ ਜਾਰੀ ਰੱਖਣ ਅਤੇ ਉਮੀਦ ਨਾ ਛੱਡਣ।

ਫਿਰੋਜ਼ਪੁਰ ‘ਚ ਨਸ਼ਾ ਤਸਕਰੀ ਦਾ ਵੱਡਾ ਪਰਦਾਫਾਸ਼ 4 ਕਿਲੋ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ

ਇਸ ਪੂਰੇ ਮਾਮਲੇ ਨੂੰ ਲੈ ਕੇ ਅੰਤਰਰਾਸ਼ਟਰੀ ਤਣਾਅ ਵਧਣ ਦੀ ਸੰਭਾਵਨਾ ਹੈ। ਜੇਕਰ ਇਰਫਾਨ ਨੂੰ ਸਰੇਆਮ ਫਾਂਸੀ ਦਿੱਤੀ ਜਾਂਦੀ ਹੈ ਤਾਂ ਇਹ ਖਾਮਨੇਈ ਸਰਕਾਰ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ ਅਤੇ ਇਹ ਘਟਨਾ ਸਰਕਾਰ ਦੇ ਖ਼ਿਲਾਫ਼ ਹੋ ਰਹੇ ਵਿਰੋਧ ਨੂੰ ਹੋਰ ਭੜਕਾ ਸਕਦੀ ਹੈ।

ਦੂਜੇ ਪਾਸੇ ਈਰਾਨ ਦੇ ਰਾਸ਼ਟਰੀ ਸੁਰੱਖਿਆ ਮੁਖੀ ਅਲੀ ਲਾਰੀਜਾਨੀ ਨੇ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਉੱਤੇ ਇਲਜ਼ਾਮ ਲਾਇਆ ਹੈ ਕਿ ਉਹ ਈਰਾਨ ਵਿੱਚ ਹੋ ਰਹੀਆਂ ਹਤਿਆਵਾਂ ਲਈ ਜ਼ਿੰਮੇਵਾਰ ਹਨ।

ਇਹ ਮਾਮਲਾ ਨਾ ਸਿਰਫ਼ ਇੱਕ ਨੌਜਵਾਨ ਦੀ ਜ਼ਿੰਦਗੀ ਬਾਰੇ ਹੈ ਸਗੋਂ ਇੱਕ ਪੂਰੇ ਰਾਜਨੀਤਿਕ ਅਤੇ ਸਮਾਜਿਕ ਸੰਘਰਸ਼ ਦੀ ਪਿਛੋਕੜ ਨੂੰ ਵੀ ਉਜਾਗਰ ਕਰਦਾ ਹੈ ਜੋ ਅੱਜ ਦੇ ਈਰਾਨ ਵਿੱਚ ਚੱਲ ਰਿਹਾ ਹੈ।

iran-death-sentence-trump-warning-26-year-old

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.