
ਅਮਰੀਕਾ ਵਿੱਚ ਮਹਿੰਗਾਈ ਤਿੰਨ ਸਾਲਾਂ ਦੇ ਉੱਚ ਪੱਧਰ ‘ਤੇ ਪਹੁੰਚ ਗਈ ਹੈ, ਜਦਕਿ ਮੱਧ-ਪੂਰਬ ਵਿੱਚ ਚੱਲ ਰਹੇ ਤਣਾਅ ਅਤੇ ਜੰਗੀ ਹਾਲਾਤਾਂ ਕਾਰਨ ਰੋਜ਼ਾਨਾ ਵਰਤੋਂ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਹੋਰ ਵਾਧੇ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜੰਗ ਸ਼ੁਰੂ ਹੋਣ ਤੋਂ ਬਾਅਦ ਗੈਸੋਲੀਨ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ ਆਇਆ ਹੈ, ਜਿਸ ਨਾਲ ਘਰੇਲੂ ਬਜਟ ‘ਤੇ ਸਿੱਧਾ ਅਸਰ ਪਿਆ ਹੈ।
ਤਾਜ਼ਾ ਅੰਕੜਿਆਂ ਮੁਤਾਬਕ ਟਮਾਟਰਾਂ ਦੀਆਂ ਕੀਮਤਾਂ 32 ਫੀਸਦੀ, ਲੈਟਸ 25 ਫੀਸਦੀ ਅਤੇ ਕੌਫੀ 18 ਫੀਸਦੀ ਮਹਿੰਗੀ ਹੋ ਚੁੱਕੀ ਹੈ। ਇਸ ਕਾਰਨ ਆਮ ਪਰਿਵਾਰਾਂ ਦਾ ਗਰੋਸਰੀ ਖ਼ਰਚਾ ਪਿਛਲੇ ਸਾਲ ਦੇ ਮੁਕਾਬਲੇ 2.7 ਫੀਸਦੀ ਵਧ ਗਿਆ ਹੈ।
TMC ‘ਚ ਬਗਾਵਤ ਦੀਆਂ ਅਟਕਲਾਂ ਵਿਚਾਲੇ ਸ਼ਤਰੂਘਨ ਸਿਨਹਾ ਨੇ ਮਮਤਾ ਬੈਨਰਜੀ ਦਾ ਕੀਤਾ ਖੁੱਲ੍ਹਾ ਸਮਰਥਨ
ਹਾਲਾਂਕਿ ਕੁਝ ਖੇਤਰਾਂ ਵਿੱਚ ਰਾਹਤ ਵੀ ਮਿਲੀ ਹੈ। ਨਵੀਆਂ ਗੱਡੀਆਂ, ਘਰੇਲੂ ਫਰਨੀਚਰ ਅਤੇ ਕੁਝ ਦਵਾਈਆਂ ਦੀਆਂ ਕੀਮਤਾਂ ਵਿੱਚ ਕਮੀ ਦਰਜ ਕੀਤੀ ਗਈ ਹੈ। ਦੂਜੇ ਪਾਸੇ ਹਵਾਈ ਯਾਤਰਾ ਦਾ ਖ਼ਰਚਾ ਲਗਾਤਾਰ ਵੱਧ ਰਿਹਾ ਹੈ।
ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਜੁਲਾਈ ਤੋਂ ਮਹਿੰਗਾਈ ਦੇ ਦਬਾਅ ਵਿੱਚ ਕੁਝ ਕਮੀ ਆ ਸਕਦੀ ਹੈ, ਪਰ 17 ਜੂਨ ਨੂੰ ਹੋਣ ਵਾਲੀ ਫੈਡਰਲ ਰਿਜ਼ਰਵ ਦੀ ਮੀਟਿੰਗ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ। ਇਸ ਦੀ ਬਜਾਏ ਵਿਆਜ ਦਰਾਂ ਵਧਾਉਣ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ।
TMC ‘ਚ ਵੱਡੀ ਬਗਾਵਤ! MPs ਤੇ MLAs ਦੇ ਅਸਤੀਫ਼ਿਆਂ ਨਾਲ ਮਮਤਾ ਬੈਨਰਜੀ ‘ਤੇ ਵਧਿਆ ਦਬਾਅ
मेष: दिन शुभ रहेगा...