
ਨਵੀਂ ਦਿਲੀ: ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਪਿਛਲੇ ਕਈ ਦਿਨਾਂ ਤੋਂ ਗੰਭੀਰ ਸੰਚਾਲਨ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਸ ਕਾਰਨ ਵੀਰਵਾਰ ਨੂੰ ਵੀ ਸੈਂਕੜੇ ਉਡਾਣਾਂ ਰੱਦ ਹੋਈਆਂ ਜਿਸ ਨਾਲ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲਗਾਤਾਰ ਉਡਾਣਾਂ ਰੱਦ ਹੋਣ ਅਤੇ ਨੈੱਟਵਰਕ ਵਿੱਚ ਵਿਘਨ ਦੇ ਮੱਦੇਨਜ਼ਰ ਹੁਣ ਏਅਰਲਾਈਨ ਨੇ ਅਧਿਕਾਰਤ ਤੌਰ ‘ਤੇ ਆਪਣੀ ਚੁੱਪੀ ਤੋੜਦਿਆਂ ਤਹਿ ਦਿਲੋਂ ਮੁਆਫ਼ੀ ਮੰਗੀ ਹੈ।
ਸ੍ਰੀਲੰਕਾ ਵਿੱਚ ਚਕਰਵਾਤ ਦਿਤਵਾਹ ਦੀ ਤਬਾਹੀ 486 ਮੌਤਾਂ 341 ਲੋਕ ਅਜੇ ਵੀ ਲਾਪਤਾ: ਭਾਰਤ ਦਾ “ਓਪਰੇਸ਼ਨ ਸਾਗਰ ਬੰਧੂ”
ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਵੀ ਇਸ ਸੰਕਟ ਦਾ ਗੰਭੀਰ ਅਸਰ ਪਿਆ ਹੈ। ਵੀਰਵਾਰ ਨੂੰ ਲਗਭਗ 150 ਉਡਾਣਾਂ ਪ੍ਰਭਾਵਿਤ ਹੋਈਆਂ। ਰਿਪੋਰਟਾਂ ਮੁਤਾਬਕ ਇੰਡੀਗੋ ਰੋਜ਼ਾਨਾ ਕਰੀਬ 170 ਤੋਂ 200 ਉਡਾਣਾਂ ਰੱਦ ਕਰ ਰਹੀ ਹੈ ਜਿਸ ਨਾਲ ਯਾਤਰੀਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਚੰਬਾ ਦੇ ਨੇਰਾ ਪਿੰਡ ਵਿੱਚ ਘਰ ਨੂੰ ਲੱਗ ਗਈ ਅੱਗ
ਇਹ ਸੰਕਟ ਦਰਸਾਉਂਦਾ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਵੀ ਕਈ ਵਾਰ ਅਣਪੇਖੀਆਂ ਸਥਿਤੀਆਂ ਕਾਰਨ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਸਕਦੀ ਹੈ। ਕੰਪਨੀ ਨੇ ਯਕੀਨ ਦਵਾਇਆ ਹੈ ਕਿ ਉਹ ਸਥਿਤੀ ਨੂੰ ਜਲਦੀ ਆਮ ਕਰਨ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ ਅਤੇ ਯਾਤਰੀਆਂ ਦੀ ਸਹੂਲਤ ਨੂੰ ਸਭ ਤੋਂ ਪਹਿਲੀ ਤਰਜੀਹ ਦੇ ਰਹੀ ਹੈ।
