
ਭਾਰਤੀ ਰੇਲਵੇ 17 ਜੁਲਾਈ ਨੂੰ ਦੇਸ਼ ਦੀ ਪਹਿਲੀ ਹਾਈਡ੍ਰੋਜਨ ਫਿਊਲ ਸੈੱਲ ਟ੍ਰੇਨ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਟ੍ਰੇਨ ਨੂੰ ਹਰਿਆਣਾ ਦੇ ਜੀਂਦ-ਸੋਨੀਪਤ ਰੂਟ ‘ਤੇ ਹਰੀ ਝੰਡੀ ਦਿਖਾਉਣਗੇ। ਇਹ ਟ੍ਰੇਨ ਡੀਜ਼ਲ ਦੀ ਬਜਾਏ ਹਾਈਡ੍ਰੋਜਨ ਫਿਊਲ ਸੈੱਲ ਤਕਨਾਲੋਜੀ ਨਾਲ ਚੱਲੇਗੀ, ਜਿਸ ਨਾਲ ਕਾਰਬਨ ਨਿਕਾਸ ਲਗਭਗ ਨਾ ਦੇ ਬਰਾਬਰ ਹੋਵੇਗਾ ਅਤੇ ਵਾਤਾਵਰਣ ਨੂੰ ਵੱਡਾ ਲਾਭ ਮਿਲੇਗਾ।
10 ਕੋਚਾਂ ਵਾਲੀ ਇਹ ਟ੍ਰੇਨ ਦੋ ਪਾਵਰ ਕਾਰਾਂ ਰਾਹੀਂ ਕਰੀਬ 2400 ਕਿਲੋਵਾਟ ਸਮਰੱਥਾ ਪ੍ਰਾਪਤ ਕਰੇਗੀ। ਸ਼ੁਰੂਆਤੀ ਪੜਾਅ ਵਿੱਚ ਇਸ ਦੀ ਵੱਧ ਤੋਂ ਵੱਧ ਰਫ਼ਤਾਰ 75 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ, ਜਿਸ ਨੂੰ ਭਵਿੱਖ ਵਿੱਚ 110–140 ਕਿਲੋਮੀਟਰ ਪ੍ਰਤੀ ਘੰਟਾ ਤੱਕ ਵਧਾਉਣ ਦੀ ਯੋਜਨਾ ਹੈ। ਯਾਤਰੀਆਂ ਲਈ ਕਿਰਾਇਆ ਆਮ ਟ੍ਰੇਨਾਂ ਦੇ ਸਮਾਨ ਰਹੇਗਾ।
Instagram ਦੀ ਨਵੀਂ AI ਫੀਚਰ ਨਾਲ Privacy ‘ਤੇ ਸਵਾਲ, ਜਾਣੋ ਇਸਨੂੰ ਕਿਵੇਂ ਬੰਦ ਕਰੀਏ
ਰੇਲਵੇ ਨੇ ਸੁਰੱਖਿਆ ਲਈ ਆਧੁਨਿਕ ਹਾਈਡ੍ਰੋਜਨ ਲੀਕ ਡਿਟੈਕਟਰ, ਫਲੇਮ ਡਿਟੈਕਟਰ ਅਤੇ 24 ਘੰਟੇ ਨਿਗਰਾਨੀ ਪ੍ਰਣਾਲੀ ਵੀ ਸਥਾਪਤ ਕੀਤੀ ਹੈ। ‘ਹਾਈਡ੍ਰੋਜਨ ਫਾਰ ਹੈਰੀਟੇਜ’ ਪ੍ਰੋਜੈਕਟ ਤਹਿਤ ਆਉਣ ਵਾਲੇ ਸਾਲਾਂ ਵਿੱਚ 35 ਹਾਈਡ੍ਰੋਜਨ ਟ੍ਰੇਨਾਂ ਚਲਾਉਣ ਦੀ ਯੋਜਨਾ ਹੈ। ਇਸ ਪਹਿਲ ਨਾਲ ਭਾਰਤ ਸਾਫ਼ ਊਰਜਾ ਆਧਾਰਿਤ ਰੇਲ ਤਕਨਾਲੋਜੀ ਅਪਣਾਉਣ ਵਾਲੇ ਦੇਸ਼ਾਂ ਦੀ ਕਤਾਰ ਵਿੱਚ ਸ਼ਾਮਲ ਹੋ ਜਾਵੇਗਾ।
2026 ਦੇ ਗ੍ਰਹਿਣਾਂ ਦੀਆਂ ਤਾਰੀਖਾਂ ਆਈਆਂ ਸਾਹਮਣੇ, ਜਾਣੋ ਭਾਰਤ ‘ਚ ਕਦੋਂ ਦੇਖ ਸਕੋਗੇ ਨਜ਼ਾਰਾ