Last Updated: November 7, 2026

Dainik Savera Times Logo

ਇੰਡਿਆਨਾ ਦਾ ਵੱਡਾ ਝਟਕਾ: 1790 ਪੰਜਾਬੀ ਟਰੱਕ ਡਰਾਈਵਰਾਂ ਦੇ ਲਾਇਸੈਂਸ ਇੱਕ ਰਾਤ ਵਿੱਚ ਰੱਦ

3 April 2026 ਅੱਪਡੇਟ ਕੀਤਾ ਗਿਆ

ਇੰਡਿਆਨਾ ਦਾ ਵੱਡਾ ਝਟਕਾ: 1790 ਪੰਜਾਬੀ ਟਰੱਕ ਡਰਾਈਵਰਾਂ ਦੇ ਲਾਇਸੈਂਸ ਇੱਕ ਰਾਤ ਵਿੱਚ ਰੱਦ

ਅੰਤਰਰਾਸ਼ਟਰੀ ਡੈਕਸ (ਦੈਨਿਕ ਸਵੇਰਾ): ਅਮਰੀਕਾ ਦੇ ਇੰਡਿਆਨਾ ਸੂਬੇ ਨੇ ਉਹਨਾਂ ਸਾਰੇ ਪੰਜਾਬੀ ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ ਜੋ ਗੈਰ-ਕਾਨੂੰਨੀ ਤਰੀਕੇ ਨਾਲ ਉੱਥੇ ਗਏ ਸਨ। ਨਵੇਂ ਕਾਨੂੰਨ ਕਾਰਨ 1790 ਡਰਾਈਵਰਾਂ ਦੀ ਨੌਕਰੀ ਖਤਮ ਹੋ ਗਈ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬੀ ਹਨ। ਗਵਰਨਰ ਮਾਈਕ ਬਰੌਨ ਨੇ ਮਾਰਚ 2026 ਵਿੱਚ ਹਾਊਸ ਐਨਰੋਲਡ ਐਕਟ 1200 ‘ਤੇ ਦਸਤਖ਼ਤ ਕੀਤੇ ਸਨ। 16 ਮਾਰਚ ਨੂੰ ਇੰਡਿਆਨਾ ਬੀਐਮਵੀ (BMV) ਨੇ 1790 ਡਰਾਈਵਰਾਂ ਨੂੰ ਨੋਟਿਸ ਭੇਜਿਆ ਸੀ ਕਿ ਉਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ। ‘On March 16, the Indiana BMV sent notices to 1,790 drivers that their licenses were being revoked’

1 ਅਪ੍ਰੈਲ ਨੂੰ ਨਵਾਂ ਕਾਨੂੰਨ ਲਾਗੂ ਹੋਇਆ, ਅਤੇ ਜਿਨ੍ਹਾਂ ਡਰਾਈਵਰਾਂ ਕੋਲ H‑2A, H‑2B ਜਾਂ E‑2 ਵੀਜ਼ਾ ਨਹੀਂ ਸੀ, ਉਨ੍ਹਾਂ ਦੇ ਨਾਨ‑ਡੋਮਿਸਾਈਲਡ CDL ਲਾਇਸੈਂਸ ਆਪਣੇ ਆਪ ਰੱਦ ਹੋ ਗਏ।

ਜਲੰਧਰ ਦੀ ANTF ਟੀਮ ਨੇ 1 ਕਿਲੋ ਤੋਂ ਵੱਧ ਹੇਰੋਇਨ ਨਾਲ ਤਸਕਰ ਗ੍ਰਿਫ਼ਤਾਰ ਕੀਤਾ..

ਰੱਦ ਲਾਇਸੈਂਸ ਵਾਲੇ ਡਰਾਈਵਰਾਂ ਨੂੰ ਨੌਕਰੀ ਦੇਣ ਵਾਲੇ ਟਰੱਕ ਮਾਲਕਾਂ ‘ਤੇ 50 ਹਜ਼ਾਰ ਡਾਲਰ ਜੁਰਮਾਨਾ ਲੱਗੇਗਾ:  ਇੰਡਿਆਨਾ ਅਮਰੀਕਾ ਦਾ ਪਹਿਲਾ ਸੂਬਾ ਹੈ ਜਿਸ ਨੇ ਗੈਰ-ਕਾਨੂੰਨੀ ਤਰੀਕੇ ਨਾਲ ਟਰੱਕ ਚਲਾਉਣ ਵਾਲੇ ਪਰਵਾਸੀਆਂ ‘ਤੇ ਕਾਰਵਾਈ ਕੀਤੀ ਹੈ। ਗਵਰਨਰ ਨੇ ਕਿਹਾ ਕਿ ਇਹ ਫੈਸਲਾ ਫਰਵਰੀ 2026 ਵਿੱਚ ਪੰਜਾਬੀ ਡਰਾਈਵਰਾਂ ਦੁਆਰਾ ਹੋਏ ਦੋ ਵੱਡੇ ਹਾਦਸਿਆਂ ਤੋਂ ਬਾਅਦ ਲਿਆ ਗਿਆ। ਖ਼ਾਸ ਕਰਕੇ ਇੱਕ ਹਾਦਸੇ ਵਿੱਚ 64 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ ਸੀ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਅਣ-ਟ੍ਰੇਨਡ ਅਤੇ ਅਣ-ਕੁਆਲੀਫਾਈਡ ਡਰਾਈਵਰਾਂ ਨੂੰ ਰੋਕਿਆ ਜਾ ਸਕੇਗਾ ਅਤੇ ਸੜਕਾਂ ਸੁਰੱਖਿਅਤ ਰਹਿਣਗੀਆਂ। ਨਵੇਂ ਨਿਯਮਾਂ ਵਿੱਚ ਅੰਗਰੇਜ਼ੀ ਜਾਣਨਾ ਲਾਜ਼ਮੀ ਕੀਤਾ ਗਿਆ ਹੈ। ਰੱਦ ਲਾਇਸੈਂਸ ਵਾਲੇ ਡਰਾਈਵਰਾਂ ਨੂੰ ਨੌਕਰੀ ਦੇਣ ਵਾਲੇ ਟਰੱਕ ਮਾਲਕਾਂ ‘ਤੇ 50 ਹਜ਼ਾਰ ਡਾਲਰ ਜੁਰਮਾਨਾ ਲੱਗੇਗਾ।

 

ਇੰਡਿਆਨਾ ਦੇ ਅਟਾਰਨੀ ਜਨਰਲ ਟੌਡ ਰੋਕੀਟਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਨਹੀਂ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਸਟੀਅਰਿੰਗ ‘ਤੇ ਬੈਠਾ ਵਿਅਕਤੀ ਪੂਰੀ ਤਰ੍ਹਾਂ ਟ੍ਰੇਨਡ ਅਤੇ ਕਾਨੂੰਨੀ ਤੌਰ ‘ਤੇ ਯੋਗ ਹੋਵੇ।

‘ਚੰਗਾ ਹੋਇਆ ਬੱਚੀ ਮਰ ਗਈ’: ਦੋਸ਼ੀ ਦੀ ਪਤਨੀ ਦੇ ਕਥਿਤ ਬਿਆਨ ਨਾਲ ਮਾਹੌਲ ਗਰਮ

ਪਿਛਲੇ ਕੁਝ ਮਹੀਨਿਆਂ ਵਿੱਚ ਗੈਰ-ਕਾਨੂੰਨੀ ਇਮੀਗ੍ਰੈਂਟ ਡਰਾਈਵਰਾਂ ਵੱਲੋਂ ਕਈ ਗੰਭੀਰ ਹਾਦਸੇ ਹੋਏ, ਇਸ ਕਰਕੇ ਇਹ ਨਵਾਂ ਕਾਨੂੰਨ ਬਣਾਇਆ ਗਿਆ। ਇੱਕ ਹਾਦਸੇ ਵਿੱਚ ਤਰਨਤਾਰਨ ਦੇ ਨੌਜਵਾਨ ਨੇ ਗਲਤ ਯੂ-ਟਰਨ ਲਿਆ ਅਤੇ ਵੈਨ ਨੂੰ ਟੱਕਰ ਮਾਰੀ, ਜਿਸ ਨਾਲ ਤਿੰਨ ਲੋਕ ਮਰ ਗਏ। ਦੂਜੇ ਹਾਦਸੇ ਵਿੱਚ ਪੰਜਾਬੀ ਮੂਲ ਦੇ ਸੁਖਦੀਪ ਸਿੰਘ ਨੇ ਰੈੱਡ ਲਾਈਟ ਤੋੜ ਕੇ ਟੱਕਰ ਮਾਰੀ, ਜਿਸ ਨਾਲ 64 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ। ਕੈਲੀਫੋਰਨੀਆ ਵਿੱਚ ਵੀ ਇੱਕ ਪੰਜਾਬੀ ਡਰਾਈਵਰ ਨੇ ਲਗਭਗ 10 ਵਾਹਨਾਂ ਨੂੰ ਟੱਕਰ ਮਾਰੀ ਸੀ, ਜਿਸ ਵਿੱਚ ਤਿੰਨ ਲੋਕ ਮਾਰੇ ਗਏ।

 

ਫਰਵਰੀ 2026 ਵਿੱਚ ਇੰਡਿਆਨਾ ਵਿਧਾਨ ਸਭਾ ਵਿੱਚ HEA 1200 ਪੇਸ਼ ਕੀਤਾ ਗਿਆ ਅਤੇ ਭਿਆਨਕ ਹਾਦਸਿਆਂ ਤੋਂ ਬਾਅਦ ਇਹ ਬਿਲ ਪਾਸ ਹੋਇਆ। ਮਾਰਚ 2026 ਵਿੱਚ ਗਵਰਨਰ ਨੇ ਇਸ ‘ਤੇ ਸਾਈਨ ਕਰ ਦਿੱਤੇ। 16 ਮਾਰਚ ਨੂੰ ਬੀਐਮਵੀ ਨੇ ਨੋਟਿਸ ਭੇਜੇ ਅਤੇ 1 ਅਪ੍ਰੈਲ ਤੋਂ ਕਾਨੂੰਨ ਲਾਗੂ ਹੋ ਗਿਆ। ਹੁਣ ਨਵਾਂ CDL ਸਿਰਫ਼ ਉਹੀ ਲੈ ਸਕਦੇ ਹਨ ਜਿਨ੍ਹਾਂ ਕੋਲ H-2A, H-2B ਜਾਂ E-2 ਵੀਜ਼ਾ ਹੈ।

 

ਨਵੇਂ ਕਾਨੂੰਨ ਅਨੁਸਾਰ ਲਾਇਸੈਂਸ ਦਾ ਟੈਸਟ ਸਿਰਫ਼ ਅੰਗਰੇਜ਼ੀ ਜਾਂ ਅਮਰੀਕਨ ਸਾਈਨ ਲੈਂਗਵੇਜ ਵਿੱਚ ਹੀ ਹੋਵੇਗਾ। ਡਰਾਈਵਰ ਨੂੰ ਅੰਗਰੇਜ਼ੀ ਵਿੱਚ ਗੱਲਬਾਤ, ਟ੍ਰੈਫਿਕ ਸਾਈਨ ਸਮਝਣ ਅਤੇ ਰਿਪੋਰਟ ਲਿਖਣੀ ਆਉਣੀ ਲਾਜ਼ਮੀ ਹੈ। ਜੇ ਕੋਈ ਕੰਪਨੀ ਜਾਂ ਡਰਾਈਵਿੰਗ ਸਕੂਲ ਅਣਯੋਗ ਡਰਾਈਵਰ ਨੂੰ ਟ੍ਰੇਨਿੰਗ ਜਾਂ ਨੌਕਰੀ ਦੇਵੇਗਾ ਤਾਂ ਉਸ ‘ਤੇ 50 ਹਜ਼ਾਰ ਡਾਲਰ ਜੁਰਮਾਨਾ ਲੱਗੇਗਾ। ਫਰਜ਼ੀ ਦਸਤਾਵੇਜ਼ ਦੇਣ ‘ਤੇ ਵੀ ਇਹੀ ਜੁਰਮਾਨਾ ਲੱਗੇਗਾ।

indiana-big-blow-1790-punjabi-truck-drivers

indiana-big-blow-1790-punjabi-truck-drivers

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.