Last Updated: November 24, 2026

Dainik Savera Times Logo

ਦਰਦਨਾਕ ਹਾਦਸਾ: ਦਰਿਆ ‘ਚ ਡੁੱਬਣ ਨਾਲ ਭਾਰਤੀ ਮੂਲ ਦੇ ਚਾਚੇ-ਭਤੀਜੇ ਦੀ ਮੌਤ, ਪਰਿਵਾਰ ‘ਚ ਛਾਇਆ ਮਾਤਮ

21 July 2026 ਅੱਪਡੇਟ ਕੀਤਾ ਗਿਆ

ਦਰਦਨਾਕ ਹਾਦਸਾ: ਦਰਿਆ ‘ਚ ਡੁੱਬਣ ਨਾਲ ਭਾਰਤੀ ਮੂਲ ਦੇ ਚਾਚੇ-ਭਤੀਜੇ ਦੀ ਮੌਤ, ਪਰਿਵਾਰ ‘ਚ ਛਾਇਆ ਮਾਤਮ

ਵਿਦੇਸ਼ ਡੈਕਸ: ਇਟਲੀ ਦੇ ਲੰਬਾਰਦੀਆ ਸੂਬੇ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਭਾਰਤੀ ਮੂਲ ਦੇ ਇੱਕ ਚਾਚੇ ਅਤੇ ਉਸ ਦੇ 4 ਸਾਲਾ ਭਤੀਜੇ ਦੀ ਦਰਿਆ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇਹ ਹਾਦਸਾ ਰੀਵੋਲਤਾ ਦਿ’ਅੱਦਾ ਇਲਾਕੇ ਵਿੱਚ ਵਾਪਰਿਆ।

ਜਾਣਕਾਰੀ ਮੁਤਾਬਕ ਪੁਰਤਗਾਲ ਤੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਪਣੇ ਪਰਿਵਾਰ ਨੂੰ ਮਿਲਣ ਆਇਆ 47 ਸਾਲਾ ਭਾਰਤੀ ਵਿਅਕਤੀ ਆਪਣੇ ਭਰਾ ਦੇ ਪਰਿਵਾਰ ਨਾਲ ਅੱਦਾ ਦਰਿਆ ਦੇ ਕੰਢੇ ਸੈਰ ਕਰਨ ਗਿਆ ਸੀ। ਇਸ ਦੌਰਾਨ ਪਰਿਵਾਰ ਦਾ 4 ਸਾਲਾ ਬੱਚਾ ਅਚਾਨਕ ਦੌੜਦਾ ਹੋਇਆ ਦਰਿਆ ਦੇ ਪਾਣੀ ਵਿੱਚ ਚਲਾ ਗਿਆ।

ਬੱਚੇ ਨੂੰ ਤੇਜ਼ ਵਹਾਅ ਵਾਲੇ ਪਾਣੀ ਵਿੱਚ ਡੁੱਬਦਾ ਦੇਖ ਕੇ ਉਸ ਦਾ ਚਾਚਾ ਅਤੇ ਪਿਤਾ ਤੁਰੰਤ ਉਸ ਨੂੰ ਬਚਾਉਣ ਲਈ ਦਰਿਆ ਵਿੱਚ ਛਾਲ ਮਾਰ ਗਏ। ਬਚਾਅ ਦੀ ਕੋਸ਼ਿਸ਼ ਦੌਰਾਨ ਚਾਚੇ ਨੇ ਬੱਚੇ ਨੂੰ ਸੰਭਾਲਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਪਾਣੀ ਦਾ ਵਹਾਅ ਬਹੁਤ ਤੇਜ਼ ਹੋਣ ਕਾਰਨ ਉਹ ਖੁਦ ਵੀ ਪਾਣੀ ਵਿੱਚ ਰੁੜ੍ਹ ਗਿਆ।

Common wealth Games 2026: ਭਾਰਤ ਦੀ ਉਮੀਦ ਬਣੀ ਬਾਕਸਰ ਸਾਕਸ਼ੀ ਚੌਧਰੀ, ਸੋਨੇ ਦੇ ਤਮਗੇ ‘ਤੇ ਨਜ਼ਰ

 

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐਮਰਜੈਂਸੀ ਟੀਮਾਂ ਅਤੇ ਗੋਤਾਖੋਰ ਮੌਕੇ ’ਤੇ ਪਹੁੰਚੇ। ਕਾਫ਼ੀ ਤਲਾਸ਼ੀ ਤੋਂ ਬਾਅਦ ਚਾਚੇ ਦੀ ਲਾਸ਼ ਘਟਨਾ ਸਥਾਨ ਤੋਂ ਲਗਭਗ 300 ਮੀਟਰ ਦੂਰੋਂ ਬਰਾਮਦ ਕੀਤੀ ਗਈ।

ਉੱਧਰ, 4 ਸਾਲਾ ਬੱਚੇ ਨੂੰ ਗੰਭੀਰ ਹਾਲਤ ਵਿੱਚ ਦਰਿਆ ਵਿੱਚੋਂ ਬਾਹਰ ਕੱਢ ਕੇ ਹੈਲੀਕਾਪਟਰ ਰਾਹੀਂ ਬੇਰਗਾਮੋ ਦੇ ਹਸਪਤਾਲ ਪਹੁੰਚਾਇਆ ਗਿਆ। ਹਾਲਾਂਕਿ ਡਾਕਟਰਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਬੱਚੇ ਦੀ ਜਾਨ ਨਹੀਂ ਬਚਾਈ ਜਾ ਸਕੀ।

ਇਸ ਦਰਦਨਾਕ ਘਟਨਾ ਨੇ ਪਰਿਵਾਰ ਅਤੇ ਭਾਈਚਾਰੇ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ।

Indian-Origin Uncle and Nephew Drown to Death in River in Italy’s Lombardy Region

Indian-Origin Uncle and Nephew Drown to Death in River in Italy’s Lombardy Region

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.