skip to content

Last Updated: October 10, 2026

Dainik Savera Times Logo

ਚਾਵਲ ਉਤਪਾਦਨ ਵਿੱਚ ਭਾਰਤ ਨੇ ਚੀਨ ਨੂੰ ਪਿੱਛੇ ਪਛਾੜਿਆਂ ਦੁਨੀਆ ਦਾ ਸਭ ਤੋਂ ਵੱਡਾ ਬਣਿਆ ਉਤਪਾਦਕ….

9 months ਪਹਿਲਾ

ਚਾਵਲ ਉਤਪਾਦਨ ਵਿੱਚ ਭਾਰਤ ਨੇ ਚੀਨ ਨੂੰ ਪਿੱਛੇ ਪਛਾੜਿਆਂ ਦੁਨੀਆ ਦਾ ਸਭ ਤੋਂ ਵੱਡਾ ਬਣਿਆ ਉਤਪਾਦਕ….

ਨਵੀਂ ਦਿਲੀ: ਭਾਰਤ ਨੇ ਚੀਨ ਨੂੰ ਪਿੱਛੇ ਛੱਡਦਿਆਂ ਦੁਨੀਆ ਦਾ ਸਭ ਤੋਂ ਵੱਡਾ ਚਾਵਲ ਉਤਪਾਦਕ ਦੇਸ਼ ਬਣਨ ਦੀ ਉਪਲਬਧੀ ਹਾਸਲ ਕੀਤੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ ਵਿੱਚ ਕਿਹਾ ਕਿ ਭਾਰਤ ਦੀ ਚਾਵਲ ਉਤਪਾਦਨ ਸਮਰੱਥਾ 150.18 ਮਿਲੀਅਨ ਟਨ ਤੱਕ ਪਹੁੰਚ ਗਈ ਹੈ ਜਦਕਿ ਚੀਨ ਦੀ ਉਤਪਾਦਨ 145.28 ਮਿਲੀਅਨ ਟਨ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਰਤ ਹੁਣ ਵਿਦੇਸ਼ੀ ਬਾਜ਼ਾਰਾਂ ਵਿੱਚ ਵੀ ਚਾਵਲ ਸਪਲਾਈ ਕਰ ਰਿਹਾ ਹੈ।

ਪੰਜਾਬ ਦੀ ਭੂਮਿਕਾ: ਪੰਜਾਬ, ਭਾਰਤ ਦੇ ਸਿਖਰਲੇ ਚਾਵਲ ਉਤਪਾਦਕ ਰਾਜਾਂ ਵਿੱਚ ਸ਼ਾਮਲ ਹੈ। 2025 ਦੇ ਅੰਕੜਿਆਂ ਅਨੁਸਾਰ ਪੰਜਾਬ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਆਂਧ੍ਰ ਪ੍ਰਦੇਸ਼ ਅਤੇ ਤੇਲੰਗਾਨਾ ਮਿਲ ਕੇ ਭਾਰਤ ਦੇ ਚਾਵਲ ਉਤਪਾਦਨ ਦਾ ਸਭ ਤੋਂ ਵੱਡਾ ਹਿੱਸਾ ਪੈਦਾ ਕਰਦੇ ਹਨ।

ਪੰਜਾਬ ਦੇ ਚਾਵਲ ਨੂੰ ਵਿਦੇਸ਼ੀ ਬਾਜ਼ਾਰਾਂ ਵਿੱਚ ਵੀ ਵੱਡੀ ਮੰਗ ਮਿਲਦੀ ਹੈ, ਖ਼ਾਸ ਕਰਕੇ ਬਾਸਮਤੀ ਚਾਵਲ…

ਇਹ ਵੀ ਪੜ੍ਹੋ: ਬਾਰਿਸ਼ ਚੀਲਾ ਤੇ ਢੋਲਕੀ ਦਿਲਜੀਤ ਦੇ ਵਲੌਗ ਨੇ ਫੈਨਜ਼ ਨੂੰ ਕੀਤਾ ਮੋਹਿਤ

ਇਸ ਮੌਕੇ ‘ਤੇ ਮੰਤਰੀ ਨੇ ਭਾਰਤੀ ਖੇਤੀਬਾੜੀ ਅਨੁਸੰਧਾਨ ਪਰਿਸ਼ਦ ਵੱਲੋਂ ਤਿਆਰ ਕੀਤੀਆਂ 25 ਫਸਲਾਂ ਦੀਆਂ 184 ਸੁਧਰੀਆਂ ਕਿਸਮਾਂ ਜਾਰੀ ਕੀਤੀਆਂ। ਇਨ੍ਹਾਂ ਵਿੱਚ 122 ਅਨਾਜ, 6 ਦਾਲਾਂ, 13 ਤੇਲਦਾਰ ਫਸਲਾਂ, 11 ਚਾਰੇ ਦੀਆਂ ਕਿਸਮਾਂ, 6 ਗੰਨੇ ਦੀਆਂ ਕਿਸਮਾਂ, 24 ਕਪਾਹ ਅਤੇ ਇੱਕ ਇੱਕ ਕਿਸਮ ਜੂਟ ਤੇ ਤਮਾਕੂ ਦੀ ਸ਼ਾਮਲ ਹੈ।

ਚੌਹਾਨ ਨੇ ਕਿਹਾ ਕਿ ਦੇਸ਼ ਨੇ ਉੱਚ ਉਪਜ ਵਾਲੇ ਬੀਜਾਂ ਦੇ ਵਿਕਾਸ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਹ ਨਵੀਆਂ ਕਿਸਮਾਂ ਜਲਦੀ ਤੋਂ ਜਲਦੀ ਕਿਸਾਨਾਂ ਤੱਕ ਪਹੁੰਚਣ। ਮੰਤਰੀ ਨੇ ਜ਼ੋਰ ਦਿੱਤਾ ਕਿ ਉੱਚ ਗੁਣਵੱਤਾ ਵਾਲੇ ਬੀਜ ਹਰ ਕਿਸਾਨ ਦੇ ਖੇਤ ਤੱਕ ਪਹੁੰਚਣੇ ਚਾਹੀਦੇ ਹਨ ਤਾਂ ਜੋ ਉਤਪਾਦਨ ਵਧੇ ਅਤੇ ਗੁਣਵੱਤਾ ਸੁਧਰੇ।

2024–25 ਵਿੱਚ ਖੇਤੀਬਾੜੀ ਅਨੁਸੰਧਾਨ ਅਤੇ ਸਿੱਖਿਆ ਲਈ ₹9,876.60 ਕਰੋੜ ਦਾ ਬਜਟ ਸੀ।

2025–26 ਵਿੱਚ ਇਹ ਵਧਾ ਕੇ ₹9,941.09 ਕਰੋੜ ਕੀਤਾ ਗਿਆ ਹੈ।

  • ਖਰਚੇ ਦੇ ਖੇਤਰ:
  • ਫਸਲ ਵਿਗਿਆਨ: ਉੱਚ ਉਪਜ ਵਾਲੇ ਅਤੇ ਮੌਸਮੀ ਤਬਦੀਲੀਆਂ ਨਾਲ ਟੱਕਰ ਲੈਣ ਵਾਲੇ ਬੀਜਾਂ ਦਾ ਵਿਕਾਸ।
  • ਪਸ਼ੂ ਵਿਗਿਆਨ ਅਤੇ ਚਾਰੇ ਦੀਆਂ ਕਿਸਮਾਂ: ਪਸ਼ੂ ਪਾਲਣ ਨੂੰ ਮਜ਼ਬੂਤ ਕਰਨ ਲਈ।
  • ਕਲਾਈਮਟ ਰੇਜ਼ੀਲਿਅੰਟ ਖੇਤੀ: ਮੌਸਮੀ ਤਬਦੀਲੀਆਂ ਨਾਲ ਜੁੜੀਆਂ ਚੁਣੌਤੀਆਂ ਦਾ ਹੱਲ।
  • ਖੇਤੀਬਾੜੀ ਵਿਸਥਾਰ: ਨਵੀਆਂ ਕਿਸਮਾਂ ਨੂੰ ਜਲਦੀ ਤੋਂ ਜਲਦੀ ਕਿਸਾਨਾਂ ਤੱਕ ਪਹੁੰਚਾਉਣ ਲਈ।

ਇਹ ਵੀ ਪੜ੍ਹੋ: RBI ਦਾ ਵੱਡਾ ਐਲਾਨ ₹2000 ਦੇ ਨੋਟ ਕਰ ਸਕਦੇ ਹੋਂ ਵਾਪਸ 19 ਦਫ਼ਤਰਾਂ ‘ਤੇ ਹੋਵੇਗੀ ਕਾਰਵਾਹੀ….

ਉਨ੍ਹਾਂ ਨੇ ਖੇਤੀ ਵਿਗਿਆਨੀਆਂ ਨੂੰ ਦਾਲਾਂ ਅਤੇ ਤੇਲਦਾਰ ਫਸਲਾਂ ਦੀ ਉਤਪਾਦਨ ਵਧਾਉਣ ‘ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਤਾਂ ਜੋ ਭਾਰਤ ਖੁਦ ਨਿਰਭਰ ਬਣ ਸਕੇ। ਚੌਹਾਨ ਨੇ ਇਹ ਵੀ ਕਿਹਾ ਕਿ ਉੱਚ ਉਪਜ ਵਾਲੇ ਅਤੇ ਮੌਸਮੀ ਤਬਦੀਲੀਆਂ ਦਾ ਸਾਹਮਣਾ ਕਰਨ ਵਾਲੇ ਬੀਜਾਂ ਦੇ ਵਿਕਾਸ ਨਾਲ ਦੇਸ਼ ਖੇਤੀਬਾੜੀ ਕ੍ਰਾਂਤੀ ਦੇ ਨਵੇਂ ਯੁੱਗ ਵਿੱਚ ਦਾਖਲ ਹੋ ਗਿਆ ਹੈ।

ਇਹ ਉਪਲਬਧੀ ਆਈਸੀਆਰ ਦੇ ਆਲ ਇੰਡੀਆ ਕੋਆਰਡੀਨੇਟਡ ਪ੍ਰੋਜੈਕਟਾਂ ਰਾਜ ਅਤੇ ਕੇਂਦਰੀ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਨਿੱਜੀ ਬੀਜ ਕੰਪਨੀਆਂ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ।

india-overtakes-china-rice-production-world-largest-producer

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.