skip to content

Last Updated: October 10, 2026

Dainik Savera Times Logo

ਫਰੀਦਕੋਟ ਦੇ ਪਿੰਡਾਂ ‘ਚ ਸਿਲੰਡਰ ਨਹੀਂ ਪਹੁੰਚਣਗੇ ਘਰ-ਘਰ, ਲੋਕਾਂ ਦਾ ਲਈਨਾਂ ਚ ਖੜ ਹੋਇਆ ਬੁਰਾ ਹਾਲ

7 months ਪਹਿਲਾ

ਫਰੀਦਕੋਟ ਦੇ ਪਿੰਡਾਂ ‘ਚ ਸਿਲੰਡਰ ਨਹੀਂ ਪਹੁੰਚਣਗੇ ਘਰ-ਘਰ, ਲੋਕਾਂ ਦਾ ਲਈਨਾਂ ਚ ਖੜ ਹੋਇਆ ਬੁਰਾ ਹਾਲ

ਪੰਜਾਬ ਡੈਸਕ (ਦੈਨਿਕ ਸਵੇਰਾ): ਇਜ਼ਰਾਈਲ, ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਦੇ ਕਾਰਨ ਦੇਸ਼ ਵਿੱਚ ਐਲਪੀਜੀ ਸਿਲੰਡਰਾਂ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਇਸ ਘਾਟ ਦਾ ਅਸਰ ਫਰੀਦਕੋਟ ਵਿੱਚ ਵੀ ਸਾਫ਼ ਨਜ਼ਰ ਆ ਰਿਹਾ ਹੈ, ਜਿੱਥੇ ਗੈਸ ਏਜੰਸੀਆਂ ਨੇ ਪੇਂਡੂ ਖੇਤਰਾਂ ਵਿੱਚ ਘਰੇਲੂ ਸਿਲੰਡਰਾਂ ਦੀ ਹੋਮ ਡਿਲੀਵਰੀ ਅਸਥਾਈ ਤੌਰ ‘ਤੇ ਰੋਕ ਦਿੱਤੀ ਹੈ।

ਅਗਲੇ ਹਫ਼ਤੇ 4 ਦਿਨ ਲਈ ਬੈਂਕ ਠੱਪ: ਕੰਮ ‘ਚ ਵਿਘਨ ਪੈਣ ਤੋਂ ਪਹਿਲਾਂ ਹੀ ਕਰ ਲੋਂ Online system..

ਹੋਮ ਡਿਲੀਵਰੀ ਰੁਕਣ ਕਾਰਨ ਹੁਣ ਲੋਕਾਂ ਨੂੰ ਖੁਦ ਗੈਸ ਏਜੰਸੀ ਦਫ਼ਤਰਾਂ ਅਤੇ ਗੋਦਾਮਾਂ ‘ਤੇ ਜਾ ਕੇ ਸਿਲੰਡਰ ਲੈਣਾ ਪੈ ਰਿਹਾ ਹੈ। ਇਸ ਸਥਿਤੀ ਨੇ ਖਪਤਕਾਰਾਂ ਲਈ ਕਾਫ਼ੀ ਦਿੱਕਤ ਪੈਦਾ ਕਰ ਦਿੱਤੀ ਹੈ, ਕਿਉਂਕਿ ਬੁਕਿੰਗ ਤੋਂ ਲੈ ਕੇ ਸਿਲੰਡਰ ਪ੍ਰਾਪਤੀ ਤੱਕ ਏਜੰਸੀ ਦਫ਼ਤਰਾਂ ਦੇ ਬਾਹਰ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ ਅਤੇ ਲੋਕ ਘੰਟਿਆਂ ਤੱਕ ਇੰਤਜ਼ਾਰ ਕਰਨ ਲਈ ਮਜਬੂਰ ਹਨ।

 

ਲੁਧਿਆਣਾ ਵਿਖੇਂ ਫੈਕਟਰੀ ‘ਚ ਹੋਇਆਂ ਜ਼ੋਰ ਦਾਰ ਧਮਾਕਾ, ਇਕ ਦੀ ਦਰਦਨਾਕ ਮੌਤ

ਕੋਟਕਪੂਰਾ ਸ਼ਹਿਰ ਦੀਆਂ ਕਈ ਗੈਸ ਏਜੰਸੀਆਂ ਅਤੇ ਗੋਦਾਮਾਂ ‘ਤੇ ਵੀ ਖਪਤਕਾਰਾਂ ਦੀ ਭਾਰੀ ਭੀੜ ਇਕੱਠੀ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਆਨਲਾਈਨ ਬੁਕਿੰਗ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੀ, ਜਿਸ ਕਰਕੇ ਉਨ੍ਹਾਂ ਨੂੰ ਸਿੱਧਾ ਏਜੰਸੀ ਦਫ਼ਤਰ ਜਾਣਾ ਪੈਂਦਾ ਹੈ। ਉੱਥੇ ਪਹਿਲਾਂ ਬੁਕਿੰਗ ਕਰਕੇ ਡਿਲੀਵਰੀ ਸਲਿੱਪ ਲੈਣੀ ਪੈਂਦੀ ਹੈ ਅਤੇ ਫਿਰ ਗੋਦਾਮ ਤੋਂ ਸਿਲੰਡਰ ਪ੍ਰਾਪਤ ਕਰਨਾ ਪੈਂਦਾ ਹੈ।

lpg-shortage-faridkot-villages-cylinders

lpg-shortage-faridkot-villages-cylinders

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.