
ਰਾਏਪੁਰ: ਦੱਖਣੀ ਅਫਰੀਕਾ ਨੇ ਭਾਰਤ ਨੂੰ ਦੂਜੇ ਵਨਡੇ ਵਿੱਚ 4 ਵਿਕਟਾਂ ਨਾਲ ਹਰਾਕਾਰ ਮੈਚ ਜਿੱਤ ਕੇ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਮੈਚ ਸ਼ਹੀਦ ਵੀਰ ਨਾਰਾਇਣ ਸਿੰਘ ਅੰਤਰਰਾਸ਼ਟਰੀ ਸਟੇਡੀਅਮ, ਰਾਏਪੁਰ ਵਿੱਚ ਬੁੱਧਵਾਰ ਨੂੰ ਖੇਡਿਆ ਗਿਆ।
ਭਾਰਤ ਦੀ ਬੱਲੇਬਾਜ਼ੀ
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ਵਿੱਚ 5 ਵਿਕਟਾਂ ‘ਤੇ 358 ਦੌੜਾਂ ਬਣਾਈਆਂ।
ਵਿਰਾਟ ਕੋਹਲੀ ਅਤੇ ਰੁਤੁਰਾਜ ਗਾਇਕਵਾੜ ਨੇ ਸੈਂਕੜੇ ਦੌੜਾਂ ਦਾ ਸ਼ਾਨਦਾਰ ਯੋਗਦਾਨ ਦਿੱਤਾ।
READ ALSO : ਸਵਦੇਸ਼ੀ ਕਲਾਕਾਰਾਂ ਦਾ ਕੀਤਾ ਸਨਮਾਨ,ਨੀਤਾ ਅੰਬਾਨੀ ਦੇ ਲੁੱਕ ਨੇ ਬਖੇਰਿਆਂ ਜਲਵਾ
ਦੱਖਣੀ ਅਫਰੀਕਾ ਦੀ ਜਵਾਬੀ ਪਾਰੀ
ਦੱਖਣੀ ਅਫਰੀਕਾ ਨੇ 49.2 ਓਵਰਾਂ ਵਿੱਚ 6 ਵਿਕਟਾਂ ‘ਤੇ 362 ਦੌੜਾਂ ਬਣਾਈਆਂ ਅਤੇ ਮੈਚ ਜਿੱਤ ਲਿਆ।
ਮੈਚ ਵਿੱਚ ਮਾਰਕਰਾਮ, ਬ੍ਰਿਟਜ਼ਕੇ ਅਤੇ ਬ੍ਰੇਵਿਸ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਟੀਮ ਨੂੰ ਜਿੱਤ ਦਿਵਾਈ।
ਸੀਰੀਜ਼ ਹੁਣ 1-1
ਇਸ ਜਿੱਤ ਨਾਲ ਦੱਖਣੀ ਅਫਰੀਕਾ ਨੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਦੋਹਾਂ ਟੀਮਾਂ 6 ਦਸੰਬਰ ਨੂੰ ਵਿਸ਼ਾਖਾਪਟਨਮ ਵਿੱਚ ਆਖਰੀ ਅਤੇ ਫੈਸਲਾਕੁੰਨ ਮੈਚ ਵਿੱਚ ਮੁਕਾਬਲਾ ਕਰਨਗੀਆਂ।
ਭੀਮ ਰਾਓ ਅੰਬੇਡਕਰ ਨੂੰ ਮਹਾਪਰਿਨਿਰਵਾਨ ਦਿਵਸ ‘ਤੇ ਸ਼ਰਧਾਂਜਲੀ
