Dainik Savera Times Logo

BIG NEWS: ਪੰਜਾਬ ’ਚ ਚੋਣ ਕਮਿਸ਼ਨ ਦੀ ਵੱਡੀ ਕਾਰਵਾਈ:ਨਾਭਾ ਦੀ BDPO ਦਾ ਤੁਰੰਤ ਤਬਾਦਲਾ

1 month पहले

BIG NEWS: ਪੰਜਾਬ ’ਚ ਚੋਣ ਕਮਿਸ਼ਨ ਦੀ ਵੱਡੀ ਕਾਰਵਾਈ:ਨਾਭਾ ਦੀ BDPO ਦਾ ਤੁਰੰਤ ਤਬਾਦਲਾ

PUNJAB NEWS : ਪੰਜਾਬ ਵਿੱਚ ਚੋਣ ਪ੍ਰਕਿਰਿਆ ਦੇ ਵਿਚਕਾਰ ਚੋਣ ਕਮਿਸ਼ਨ ਵੱਲੋਂ ਇੱਕ ਵੱਡਾ ਇੱਕਸ਼ਨ ਕੀਤਾ ਗਿਆ ਹੈ। ਨਾਭਾ ਦੀ ਬਲਾਕ ਡਿਵੈਲਪਮੈਂਟ ਐਂਡ ਪੰਚਾਇਤ ਅਫਸਰ (BDPO) ਬਲਜੀਤ ਕੌਰ ਦਾ ਤੁਰੰਤ ਤਬਾਦਲਾ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਅਕਾਲੀ ਦਲ ਵੱਲੋਂ ਕੀਤੀ ਗਈ ਇੱਕ ਗੰਭੀਰ ਸ਼ਿਕਾਇਤ ਤੋਂ ਬਾਅਦ ਲਿਆ ਗਿਆ ਹੈ।

ਕਿਉਂ ਹੋਇਆ ਤਬਾਦਲਾ?

ਸਰੋਤਾਂ ਮੁਤਾਬਕ, ਅਕਾਲੀ ਦਲ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ ਕਿ BDPO ਬਲਜੀਤ ਕੌਰ ਵੱਲੋਂ ਕੁਝ ਪੰਚਾਇਤੀ ਕਾਰਜਾਂ ਲਈ ਐਨਓਸੀ ਜਾਰੀ ਨਹੀਂ ਕੀਤੀ ਜਾ ਰਹੀ ਸੀ,ਜਿਸ ਕਾਰਨ ਕਈ ਕੰਮ ਅਟਕੇ ਪਏ ਸਨ ਅਤੇ ਚੋਣ ਪ੍ਰਕਿਰਿਆ ’ਤੇ ਅਸਰ ਪੈਣ ਦੀ ਸ਼ਿਕਾਇਤ ਕੀਤੀ ਗਈ।

READ ALSO : ਪਟਿਆਲਾ: ਦਿਲਜੀਤ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਹੰਗਾਮਾ ਦੁਕਾਨਦਾਰਾਂ ਨੇ “ਬਿਨਾਂ ਇਜਾਜ਼ਤ ਸ਼ੂਟਿੰਗ, ਬੋਰਡ ਪਾੜੇ”

ਇਸ ਤੋਂ ਇਲਾਵਾ, ਇੱਕ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਵਿੱਚ ਬਲਜੀਤ ਕੌਰ ਵੱਲੋਂ ਸਾਰੀਆਂ ਪਾਰਟੀਆਂ ਬਾਰੇ ਗੈਰ-ਉਚਿਤ ਟਿੱਪਣੀ ਕੀਤੀ ਗਈ ਦੱਸੀ ਜਾ ਰਹੀ ਹੈ। ਵੀਡੀਓ ’ਚ ਉਹ ਕਹਿੰਦੀ ਸੁਣਾਈ ਦਿੰਦੀ ਹੈ ਕਿ “ਕਿਸੇ ਪਾਰਟੀ ਕੋਲ ਕੋਈ ਉਮੀਦਵਾਰ ਨਹੀਂ ਹੈ” ਜਿਸ ਨਾਲ ਕਾਫ਼ੀ ਵਿਵਾਦ ਖੜ੍ਹਾ ਹੋਇਆ ਸੀ।

ਚੋਣ ਕਮਿਸ਼ਨ ਦਾ ਫ਼ੈਸਲਾ

ਚੋਣ ਕਮਿਸ਼ਨ ਨੇ ਤੁਰੰਤ ਇੱਕਸ਼ਨ ਲੈਂਦਿਆਂ ਬਲਜੀਤ ਕੌਰ ਦਾ ਤਬਾਦਲਾ SAS ਨਗਰ (ਜ਼ਿਲ੍ਹਾ ਮੋਹਾਲੀ) ਹੈੱਡ ਆਫ਼ਿਸ ਕਰ ਦਿੱਤਾ ਹੈ।ਉਨ੍ਹਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਹੈੱਡ ਆਫ਼ਿਸ ਵਿੱਚ ਆਪਣੀ ਰੋਜ਼ਾਨਾ ਅਟੈਂਡੈਂਸ ਰਿਪੋਰਟ ਜਮ੍ਹਾਂ ਕਰਵਾਉਣ।ਵਿਭਾਗ ਵੱਲੋਂ ਇਸ ਬਾਰੇ ਲਿਖਤੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।

ਹੰਗਾਮੇ ਤੋਂ ਬਾਅਦ ਸ਼ਾਂਤੀ

ਇਸ ਮਾਮਲੇ ਨੂੰ ਲੈ ਕੇ ਸਥਾਨਕ ਪੱਧਰ ’ਤੇ ਕਾਫ਼ੀ ਹੰਗਾਮਾ ਅਤੇ ਰਾਜਨੀਤਿਕ ਤਣਾਅ ਪੈਦਾ ਹੋ ਗਿਆ ਸੀ, ਪਰ ਚੋਣ ਕਮਿਸ਼ਨ ਦੀ ਕਾਰਵਾਈ ਤੋਂ ਬਾਅਦ ਸਥਿਤੀ ਕੁਝ ਹੱਦ ਤੱਕ ਠੰਡੀ ਹੋਈ ਹੈ।

ਪੰਜਾਬ ਸਰਕਾਰ ਆਉਣ ਵਾਲੇ ਬਜਟ ਸੈਸ਼ਨ ਤੋਂ ਮਹਿਲਾਵਾਂ ਨੂੰ 1000 ਰੁਪਏ ਦੇਣ ਵਾਲੇ ਵਾਅਦੇ ਨੂੰ ਕਰੇਗੀ ਪੂਰਾ’

Immediate transfer of BDPO of Nabha

खबरें और भी हैं...

Copyright © 2025 Dainik Savera Times. All rights reserved.