skip to content

Last Updated: June 7, 2026

Dainik Savera Times Logo

ਪਟਿਆਲਾ: ਦਿਲਜੀਤ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਹੰਗਾਮਾ ਦੁਕਾਨਦਾਰਾਂ ਨੇ “ਬਿਨਾਂ ਇਜਾਜ਼ਤ ਸ਼ੂਟਿੰਗ, ਬੋਰਡ ਪਾੜੇ”

6 months पहले

ਪਟਿਆਲਾ: ਦਿਲਜੀਤ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਹੰਗਾਮਾ ਦੁਕਾਨਦਾਰਾਂ ਨੇ “ਬਿਨਾਂ ਇਜਾਜ਼ਤ ਸ਼ੂਟਿੰਗ, ਬੋਰਡ ਪਾੜੇ”

ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਪਟਿਆਲਾ ਵਿੱਚ ਵੱਡਾ ਹੰਗਾਮਾ ਹੋ ਗਿਆ। ਵਾਣ ਬਾਜ਼ਾਰ ਵਿੱਚ ਫਿਲਮਬੰਦੀ ਕਰ ਰਹੀ ਟੀਮ ਦੇ ਖ਼ਿਲਾਫ਼ ਦੁਕਾਨਦਾਰਾਂ ਨੇ ਜ਼ਬਰਦਸਤ ਵਿਰੋਧ ਕੀਤਾ ਅਤੇ ਦੋਸ਼ ਲਗਾਏ ਕਿ ਬਿਨਾਂ ਕਿਸੇ ਮਨਜ਼ੂਰੀ ਦੇ ਉਨ੍ਹਾਂ ਦੇ ਇਲਾਕੇ ’ਚ ਸ਼ੂਟਿੰਗ ਕੀਤੀ ਜਾ ਰਹੀ ਹੈ।

1947 ਦੀ ਵੰਡ ਦਾ ਸੀਨ, ਪਾਕਿਸਤਾਨ ਵਾਂਗ ਬਦਲਿਆ ਪਟਿਆਲਾ ਬਾਜ਼ਾਰ

ਅਮਤਾਜ ਅਲੀ ਵੱਲੋਂ ਬਣਾਈ ਜਾ ਰਹੀ ਦਿਲਜੀਤ ਦੋਸਾਂਝ ਦੀ ਅਗਲੀ ਫਿਲਮ ਵਿੱਚ 1947 ਦੀ ਵੰਡ ਨਾਲ ਜੁੜੇ ਸਿਨ ਦਿਖਾਏ ਜਾ ਰਹੇ ਹਨ। ਇਸ ਸਬੰਧੀ ਪਟਿਆਲਾ ਦੇ ਪੁਰਾਣੇ ਬਾਜ਼ਾਰ ਨੂੰ ਪਾਕਿਸਤਾਨ ਦੇ ਰੂਪ ਵਿੱਚ ਤਬਦੀਲ ਕੀਤਾ ਗਿਆ।

ਇਮਾਰਤਾਂ ’ਤੇ ਉਰਦੂ ਦੇ ਬੋਰਡ ਲਗਾਏ ਗਏ। ਰਵਾਇਤੀ ਦ੍ਰਿਸ਼ ਬਣਾਉਣ ਲਈ ਪੂਰਾ ਇਲਾਕਾ ਵੱਖਰੇ ਗੈਟਅਪ ਨਾਲ ਸਜਾਇਆ ਗਿਆ।ਇਹ ਸਭ ਦੇਖਣ ਲਈ ਸਥਾਨਕ ਲੋਕਾਂ ਦੀ ਵੱਡੀ ਭੀੜ ਵੀ ਇਕੱਠੀ ਹੋ ਗਈ।ਦੁਕਾਨਦਾਰਾਂ ਦਾ ਦੋਸ਼ “ਬੋਰਡ ਪਾੜੇ, ਛੱਤ ’ਤੇ ਚੜ੍ਹ ਗਏ, ਸਾਨੂੰ ਰੋਕਿਆ ਗਿਆ”

READ ALSO : ਗੋਲਡੀ ਬਰਾੜ ਨੂੰ ਮਿਲੀ ਖੁੱਲੀ ਧਮਕੀ:ਗੈਂਗਸਟਰ ਸਾਬਾ ਦੇ ਆਡੀਓ ਨਾਲ ਮਚੀ ਹੜਕੰਪ

ਦੁਕਾਨਦਾਰਾਂ ਨੇ ਸਖ਼ਤ ਵਿਰੋਧ ਕਰਦੇ ਹੋਏ ਕਈ ਗੰਭੀਰ ਦਾਅਵੇ ਕੀਤੇ:

ਦੁਕਾਨਾਂ ਦੇ ਬੋਰਡ ਬਿਨਾਂ ਪੁੱਛੇ ਪਾੜੇ ਗਏ। ਸ਼ੂਟਿੰਗ ਟੀਮ ਦੇ ਲੋਕ ਦੁਕਾਨਾਂ ਦੀਆਂ ਛੱਤਾਂ ’ਤੇ ਚੜ੍ਹ ਗਏ। ਸਵੇਰੇ ਬਾਜ਼ਾਰ ਨੂੰ ਬੈਰੀਕੇਡ ਕਰਕੇ ਬੰਦ ਕਰ ਦਿੱਤਾ ਗਿਆ। 9:30 ਵਜੇ ਤੱਕ ਦੁਕਾਨਾਂ ਖੋਲ੍ਹਣ ਨਹੀਂ ਦਿੱਤੀਆਂ ਗਈਆਂ।

ਗਾਹਕਾਂ ਨੂੰ ਬਾਜ਼ਾਰ ਵਿੱਚ ਆਉਣ ਦੀ ਇਜਾਜ਼ਤ ਨਹੀਂ ਸੀ।

ਇੱਕ ਦੁਕਾਨਦਾਰ ਨੇ ਕਿਹਾ: “ਇੱਥੇ ਸ਼ੂਟਿੰਗ ਕਰਨ ਲਈ ਸਾਡੇ ਤੋਂ ਕੋਈ ਇਜਾਜ਼ਤ ਨਹੀਂ ਲਈ ਗਈ। ਇਹ ਸਾਡੀ ਨਿੱਜੀ ਜਾਇਦਾਦ ਹੈ।”

ਉਨ੍ਹਾਂ ਦਾ ਦੋਸ਼ ਹੈ ਕਿ ਗੋਲੀਬਾਰੀ ਦੇ ਸੀਨ ਦੀ ਵੀ ਸੂਚਨਾ ਨਹੀਂ ਦਿੱਤੀ ਗਈ, ਜਿਸ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ।

ਪੁਲਿਸ ਦੀ ਮੌਜੂਦਗੀ, ਪਰ ਕੋਈ ਸਪੱਸ਼ਟ ਜਾਣਕਾਰੀ ਨਹੀਂ

ਇਲਾਕਾ ਕੋਤਵਾਲੀ ਪੁਲਿਸ ਸਟੇਸ਼ਨ ਅਧੀਨ ਆਉਂਦਾ ਹੈ। ਪੁਲਿਸ ਵੱਲੋਂ ਸ਼ੂਟਿੰਗ ਲਈ ਬੇਰੀਕੇਡ ਲਗਾਏ ਗਏ।ਟ੍ਰੈਫ਼ਿਕ ਅਤੇ ਲੋਕਾਂ ਦੀ ਆਵਾਜਾਈ ਰੋਕੀ ਗਈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਦੇ ਵੀ ਅਧਿਕਾਰਕ ਤੌਰ ’ਤੇ ਸ਼ੂਟਿੰਗ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ।

ਕਿਲ੍ਹਾ ਮੁਬਾਰਕ ਸਮੇਤ ਕਈ ਸਥਾਨਾਂ ’ਤੇ ਸ਼ੂਟਿੰਗ ਜਾਰੀ

ਦਿਲਜੀਤ ਦੋਸਾਂਝ ਦੀ ਇਸ ਫਿਲਮ ਦੀ ਸ਼ੂਟਿੰਗ ਪਟਿਆਲਾ ਦੀਆਂ ਵਿਰਾਸਤੀ ਇਮਾਰਤਾਂ, ਕਿਲ੍ਹਾ ਮੁਬਾਰਕ, ਅਤੇ ਹੋਰ ਪੁਰਾਤਨ ਥਾਵਾਂ ’ਤੇ ਕੀਤੀ ਜਾ ਰਹੀ ਹੈ। ਵੰਡ ਦੇ ਸਮੇਂ ਨਾਲ ਜੁੜੇ ਕਈ ਮਹੱਤਵਪੂਰਨ ਦ੍ਰਿਸ਼ ਇਥੇ ਫਿਲਮਾਏ ਜਾ ਰਹੇ ਹਨ।

ਸਥਿਤੀ ਤਣਾਓਪੂਰਨ, ਪਰ ਕੋਈ ਵੱਡਾ ਹਾਦਸਾ ਨਹੀਂ

ਦੁਕਾਨਦਾਰਾਂ ਦੇ ਵੱਡੇ ਵਿਰੋਧ ਅਤੇ ਹੰਗਾਮੇ ਦੇ ਬਾਵਜੂਦ: ਹਾਲਾਤ ਕਾਬੂ ਵਿੱਚ ਰਹੇ। ਸ਼ੂਟਿੰਗ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ। ਫਿਲਮ ਯੂਨਿਟ ਦੀ ਅਧਿਕਾਰਕ ਪ੍ਰਤੀਕਿਰਿਆ ਹਾਲੇ ਸਾਹਮਣੇ ਨਹੀਂ ਆਈ।

MP Balbir Singh Seechewal ਦਾ ਬਿਆਨ,’ਮੁੱਦਿਆਂ ‘ਤੇ ਚਰਚਾ ਕਰਨ ਦੀ ਬਜਾਏ ਸਮਾਂ ਬਰਬਾਦ ਕੀਤਾ ਜਾ ਰਿਹਾ’

Ruckus during shooting of Diljit Dosanjh's film

खबरें और भी हैं...

Copyright © 2026 Dainik Savera Times. All rights reserved.