skip to content

Last Updated: November 25, 2026

Dainik Savera Times Logo

ਭਾਰਤ-EU ਵਪਾਰ ਸਮਝੌਤੇ ਨੂੰ IMF ਵੱਲੋਂ ਮਿਲੀ ਹਰੀ ਝੰਡੀ

30 January 2026 ਅੱਪਡੇਟ ਕੀਤਾ ਗਿਆ

ਭਾਰਤ-EU ਵਪਾਰ ਸਮਝੌਤੇ ਨੂੰ IMF ਵੱਲੋਂ ਮਿਲੀ ਹਰੀ ਝੰਡੀ

ਨੈਸ਼ਨਲ ਡੈਸਕ: ਅੰਤਰਰਾਸ਼ਟਰੀ ਮੂਦਰਾ ਕੋਸ਼ (IMF) ਨੇ ਭਾਰਤ ਅਤੇ ਯੂਰਪੀ ਯੂਨियन (EU) ਦਰਮਿਆਨ ਹੋ ਰਹੇ ਮੁਫ਼ਤ ਵਪਾਰ ਸਮਝੌਤੇ ਨੂੰ ਇੱਕ ਸਕਾਰਾਤਮਕ ਕਦਮ ਕਰਾਰ ਦਿੱਤਾ ਹੈ। IMF ਦੇ ਆਰਥਿਕ ਸਲਾਹਕਾਰ ਅਤੇ ਰਿਸਰਚ ਡਾਇਰੈਕਟਰ ਪੀਅਰ ਓਲੀਵਿਏ ਗੋਰੀਂਚਾਸ ਨੇ ਕਿਹਾ ਕਿ ਇਹ ਸਮਝੌਤਾ ਦੱਸਦਾ ਹੈ ਕਿ ਵਿਸ਼ਵ ਵਪਾਰ ਵਿੱਚ ਚੱਲ ਰਹੀ ਤਣਾਅ ਅਤੇ ਅਣਿਸ਼ਚਿਤਤਾ ਦੇ ਬਾਵਜੂਦ ਕਈ ਦੇਸ਼ ਆਰਥਿਕ ਸਾਂਝ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਦਿੱਲੀ ਹਾਈ ਕੋਰਟ ਤੋਂ ਵਾਨਖੇਡੇ ਨੂੰ ਝਟਕਾ, 2 ਕਰੋੜ ਦੀ ਹਾਨੀਪੂਰਨ ਯਾਚਿਕਾ ਖਾਰਜ

IMF ਦਾ ਪੂਰਾ ਨਾਂ ਹੈ ਅੰਤਰਰਾਸ਼ਟਰੀ ਮੂਦਰਾ ਕੋਸ਼ (International Monetary Fund)। ਇਹ ਇੱਕ ਵਿਸ਼ਵ ਪੱਧਰੀ ਆਰਥਿਕ ਸੰਸਥਾ ਹੈ ਜੋ ਦੁਨੀਆ ਭਰ ਦੇ ਦੇਸ਼ਾਂ ਨੂੰ ਆਰਥਿਕ ਮਦਦ, ਸਲਾਹ ਅਤੇ ਤਕਨੀਕੀ ਸਹਾਇਤਾ ਦਿੰਦੀ ਹੈ।

IMF ਦੀ ਮੁੱਖ ਭੂਮਿਕਾ

  • ਆਰਥਿਕ ਸਥਿਰਤਾ ਬਣਾਈ ਰੱਖਣ: IMF ਦਾ ਮਕਸਦ ਵਿਸ਼ਵ ਆਰਥਿਕਤਾ ਵਿੱਚ ਸਥਿਰਤਾ ਲਿਆਉਣਾ ਹੈ।
  • ਮਾਲੀ ਮਦਦ: ਜੇ ਕਿਸੇ ਦੇਸ਼ ਦੀ ਆਰਥਿਕਤਾ ਸੰਕਟ ਵਿੱਚ ਆ ਜਾਂਦੀ ਹੈ ਤਾਂ IMF ਉਸ ਨੂੰ ਰਿਣ ਦੇ ਕੇ ਮਦਦ ਕਰਦਾ ਹੈ।
  • ਨੀਤੀ ਸਲਾਹ: ਇਹ ਸੰਸਥਾ ਦੇਸ਼ਾਂ ਨੂੰ ਵਿੱਤੀ ਨੀਤੀਆਂ ਬਾਰੇ ਸਲਾਹ ਦਿੰਦੀ ਹੈ।
  • ਤਕਨੀਕੀ ਸਹਾਇਤਾ: ਟੈਕਸ, ਬਜਟ, ਮੂਦਰਾ ਨੀਤੀ ਆਦਿ ਵਿੱਚ ਮਾਹਰ ਸਲਾਹਕਾਰਾਂ ਰਾਹੀਂ ਸਹਾਇਤਾ ਦਿੰਦੀ ਹੈ।

ਸਥਾਪਨਾ ਅਤੇ ਮੈਂਬਰਸ਼ਿਪ

  • ਸਥਾਪਨਾ: 1944 ਵਿੱਚ ਹੋਈ ਸੀ।
  • ਮੁੱਖ ਦਫ਼ਤਰ: ਵਾਸ਼ਿੰਗਟਨ ਡੀਸੀ, ਅਮਰੀਕਾ।
  • ਮੈਂਬਰ ਦੇਸ਼: ਲਗਭਗ 190 ਦੇਸ਼ ਇਸ ਦੇ ਮੈਂਬਰ ਹਨ, ਜਿਨ੍ਹਾਂ ਵਿੱਚ ਭਾਰਤ ਵੀ ਸ਼ਾਮਲ ਹੈ।

IMF ਦੁਆਰਾ ਦਿੱਤੀ ਜਾਣ ਵਾਲੀ ਮਦਦ ਨਾਲ ਕਈ ਦੇਸ਼ ਆਪਣੀ ਆਰਥਿਕਤਾ ਨੂੰ ਸੰਭਾਲਣ ਅਤੇ ਵਿਕਾਸ ਦੀ ਰਾਹ ‘ਤੇ ਲਿਜਾਣ ਵਿੱਚ ਸਫਲ ਰਹੇ ਹਨ।

ਲੁਧਿਆਣਾ ‘ਚ 3 ਸਾਲਾ ਬੱਚੀ ਨਾਲ ਦੁਰਵਿਵਹਾਰ, 9 ਸਾਲਾ ਨਾਬਾਲਿਗ ‘ਤੇ ਲੱਗੇ ਗੰਭੀਰ ਦੋਸ਼

ਉਨ੍ਹਾਂ ਨੇ ਕਿਹਾ ਕਿ ਹਾਲੀਆ ਵਪਾਰਕ ਸਮਝੌਤੇ ਇਹ ਦਰਸਾਉਂਦੇ ਹਨ ਕਿ ਸਰਕਾਰਾਂ ਹਾਲਾਤਾਂ ਨੂੰ ਦੇਖਦਿਆਂ ਹਕੀਕਤੀ ਰਾਹ ਲੱਭ ਰਹੀਆਂ ਹਨ ਤਾਂ ਜੋ ਵਪਾਰਕ ਰਿਸ਼ਤਿਆਂ ਨੂੰ ਹੋਰ ਵਧਾਇਆ ਜਾ ਸਕੇ। ਉਨ੍ਹਾਂ ਅਨੁਸਾਰ ਅਜਿਹੇ ਸਮਝੌਤੇ ਨਾ ਸਿਰਫ਼ ਨੀਤੀਕ ਸਥਿਰਤਾ ਲਿਆਉਂਦੇ ਹਨ ਸਗੋਂ ਵਿਸ਼ਵ ਪੱਧਰ ‘ਤੇ ਆ ਰਹੀ ਉਥਲ ਪੁਥਲ ਦੇ ਸਮੇਂ ਵਿੱਚ ਭਰੋਸਾ ਵੀ ਪੈਦਾ ਕਰਦੇ ਹਨ।

IMF ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਸਮਝੌਤੇ ਵਿਕਾਸਸ਼ੀਲ ਦੇਸ਼ਾਂ ਲਈ ਵਧੀਆ ਮੌਕੇ ਪੈਦਾ ਕਰਦੇ ਹਨ ਅਤੇ ਭਾਰਤ ਯੂਰਪੀ ਨਾਲ ਵਪਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਕੇ ਆਪਣੇ ਆਰਥਿਕ ਹਿੱਤਾਂ ਨੂੰ ਲਾਭ ਪਹੁੰਚਾ ਸਕਦਾ ਹੈ।

IMF ਤੋਂ ਸਿੱਧੀ ਮਦਦ ਲੈਣ ਲਈ ਕੋਈ ਵਿਅਕਤੀ ਜਾਂ ਨਿੱਜੀ ਸੰਸਥਾ ਅਰਜ਼ੀ ਨਹੀਂ ਦੇ ਸਕਦੀ। ਇਹ ਸਿਰਫ਼ ਦੇਸ਼ ਦੀ ਸਰਕਾਰ ਜਾਂ ਕੇਂਦਰੀ ਬੈਂਕ ਰਾਹੀਂ ਹੀ ਸੰਭਵ ਹੁੰਦਾ ਹੈ। ਹੇਠਾਂ ਇਹ ਸਮਝੋ ਕਿ ਇਹ ਪ੍ਰਕਿਰਿਆ ਕਿਵੇਂ ਚੱਲਦੀ ਹੈ:

IMF ਤੋਂ ਮਦਦ ਲੈਣ ਦੀ ਪ੍ਰਕਿਰਿਆ

  1. ਦੇਸ਼ ਦੀ ਮੰਗ
    ਜਦੋਂ ਕਿਸੇ ਦੇਸ਼ ਨੂੰ ਆਰਥਿਕ ਸੰਕਟ ਆਉਂਦਾ ਹੈ ਜਾਂ ਵਿਦੇਸ਼ੀ ਮੁਦਰਾ ਦੀ ਘਾਟ ਹੁੰਦੀ ਹੈ, ਤਾਂ ਉਸ ਦੇਸ਼ ਦੀ ਸਰਕਾਰ ਜਾਂ ਕੇਂਦਰੀ ਬੈਂਕ IMF ਕੋਲ ਮਦਦ ਦੀ ਅਰਜ਼ੀ ਕਰਦੇ ਹਨ।
  2. IMF ਦੀ ਜਾਂਚ
    IMF ਦੀ ਟੀਮ ਉਸ ਦੇਸ਼ ਦੀ ਆਰਥਿਕ ਹਾਲਤ ਦੀ ਜਾਂਚ ਕਰਦੀ ਹੈ ਅਤੇ ਦੇਖਦੀ ਹੈ ਕਿ ਮਦਦ ਦੀ ਲੋੜ ਕਿੰਨੀ ਹੈ।
  3. ਸਹਿਮਤੀ ਅਤੇ ਸ਼ਰਤਾਂ
    ਜੇ ਮਦਦ ਦੀ ਲੋੜ ਸਾਬਤ ਹੁੰਦੀ ਹੈ, ਤਾਂ IMF ਅਤੇ ਦੇਸ਼ ਵਿਚਕਾਰ ਇੱਕ ਸਮਝੌਤਾ ਹੁੰਦਾ ਹੈ ਜਿਸ ਵਿੱਚ ਕੁਝ ਆਰਥਿਕ ਸੁਧਾਰਾਂ ਦੀਆਂ ਸ਼ਰਤਾਂ ਹੁੰਦੀਆਂ ਹਨ।
  4. ਰਕਮ ਜਾਰੀ ਹੋਣਾ
    ਸਹਿਮਤੀ ਤੋਂ ਬਾਅਦ IMF ਵੱਲੋਂ ਰਕਮ ਕਿਸ਼ਤਾਂ ਵਿੱਚ ਜਾਰੀ ਕੀਤੀ ਜਾਂਦੀ ਹੈ ਅਤੇ ਨਿਗਰਾਨੀ ਕੀਤੀ ਜਾਂਦੀ ਹੈ ਕਿ ਦੇਸ਼ ਵੱਲੋਂ ਸ਼ਰਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਜਾਂ ਨਹੀਂ।

imf-gives-green-signal-to-india-eu-trade-agreement

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.