skip to content

Last Updated: November 27, 2026

Dainik Savera Times Logo

IDFC ਫਰਸਟ ਬੈਂਕ ਘੁਟਾਲਾ: ₹597 ਕਰੋੜ ਦੇ ਫੰਡ ਗਾਇਬ, ED ਦੀ ਵੱਡੀ ਕਾਰਵਾਈ ਚ ਹੋਇਆ ਵੱਡਾ ਖੁਲਾਸਾ

14 March 2026 ਅੱਪਡੇਟ ਕੀਤਾ ਗਿਆ

IDFC ਫਰਸਟ ਬੈਂਕ ਘੁਟਾਲਾ: ₹597 ਕਰੋੜ ਦੇ ਫੰਡ ਗਾਇਬ, ED ਦੀ ਵੱਡੀ ਕਾਰਵਾਈ ਚ ਹੋਇਆ ਵੱਡਾ ਖੁਲਾਸਾ

ਪੰਜਾਬ ਡੈਸਕ (ਦੈਨਿਕ ਸਵੇਰਾ): ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਜਿਨ੍ਹਾਂ ਸਰਕਾਰੀ ਫੰਡਾਂ ਨੂੰ ਬੈਂਕ ਵਿੱਚ ਫਿਕਸਡ ਡਿਪਾਜ਼ਿਟ ਵਜੋਂ ਰੱਖਣਾ ਚਾਹੀਦਾ ਸੀ, ਉਹਨਾਂ ਨੂੰ ਮੁਲਜ਼ਮਾਂ ਨੇ ਬਿਨਾਂ ਕਿਸੇ ਮਨਜ਼ੂਰੀ ਦੇ ਵੱਖ-ਵੱਖ ਖਾਤਿਆਂ ਅਤੇ ਫਰਜ਼ੀ ਕੰਪਨੀਆਂ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਟ੍ਰਾਂਸਫਰ ਕਰ ਦਿੱਤਾ।

LPG ਸੰਕਟ ਦੀ ਚੇਤਾਵਨੀ: ਸਰਕਾਰ ਨੇ ਵਧਾਈ ਉਤਪਾਦਨ, ਪਰ ਬੁਕਿੰਗਾਂ ਨੇ ਤੋੜੇ ਰਿਕਾਰਡ

 ਦੋਸ਼

ਇਸ ਕੇਸ ਵਿੱਚ IDFC ਫਰਸਟ ਬੈਂਕ ਦੇ ਸਾਬਕਾ ਕਰਮਚਾਰੀ ਰਿਭਵ ਰਿਸ਼ੀ ਅਤੇ ਅਭੈ ਕੁਮਾਰ ਦੇ ਘਰਾਂ ਸਮੇਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਕਈ ਸ਼ੱਕੀ ਕੰਪਨੀਆਂ ਅਤੇ ਵਪਾਰੀਆਂ ਦੇ ਸਥਾਨਾਂ ’ਤੇ ਛਾਪੇ ਮਾਰੇ ਗਏ। ਜਿਨ੍ਹਾਂ ਕੰਪਨੀਆਂ ਦੀ ਜਾਂਚ ਕੀਤੀ ਗਈ, ਉਹਨਾਂ ਵਿੱਚ ਸਵਾਸਤਿਕ ਦੇਸ਼ ਪ੍ਰੋਜੈਕਟਸ, ਕੈਪਕੋ ਫਿਨਟੈਕ ਸਰਵਿਸਿਜ਼, ਮਾਂ ਵੈਭਵ ਲਕਸ਼ਮੀ ਇੰਟੀਰੀਅਰਜ਼ ਅਤੇ ਐਸਆਰਆਰ ਪਲੈਨਿੰਗ ਗੁਰੂਜ਼ ਪ੍ਰਾਈਵੇਟ ਲਿਮਿਟਡ ਸ਼ਾਮਲ ਹਨ। ਇਸਦੇ ਨਾਲ ਹੀ ਸੌਵਨ ਜਵੈਲਰਜ਼ ਸਮੇਤ ਕਈ ਜਵੈਲਰਾਂ ਅਤੇ ਰੀਅਲ ਅਸਟੇਟ ਡਿਵੈਲਪਰ ਵਿਕਰਮ ਵਧਵਾ ਨਾਲ ਜੁੜੀਆਂ ਕੰਪਨੀਆਂ ਦੀ ਵੀ ਤਲਾਸ਼ੀ ਲਈ ਗਈ।

 

ਪੈਸਾ ਸਰਕੂਲੇਟ ਕੀਤਾ 

ਜਾਂਚ ਤੋਂ ਪਤਾ ਲੱਗਿਆ ਕਿ ਦੋਸ਼ੀ ਨੇ ਪਹਿਲਾਂ ਸਵਾਸਤਿਕ ਦੇਸ਼ ਪ੍ਰੋਜੈਕਟਸ ਨਾਮ ਦੀ ਇੱਕ ਫਰਜ਼ੀ ਕੰਪਨੀ ਬਣਾਈ ਅਤੇ ਇਸ ਵਿੱਚ ਸਰਕਾਰੀ ਫੰਡ ਟ੍ਰਾਂਸਫਰ ਕੀਤੇ। ਫਿਰ ਇਸ ਪੈਸੇ ਨੂੰ ਜਵੈਲਰਜ਼ ਦੇ ਬੈਂਕ ਖਾਤਿਆਂ ਰਾਹੀਂ ਘੁੰਮਾਇਆ ਗਿਆ ਅਤੇ ਸੋਨੇ ਦੀ ਖਰੀਦ ਦਾ ਦਿਖਾਵਾ ਕਰਨ ਲਈ ਜਾਅਲੀ ਬਿੱਲ ਬਣਾਏ ਗਏ।

ਈਡੀ ਦੇ ਅਨੁਸਾਰ, ਇਹ ਘੁਟਾਲਾ ਲਗਭਗ ਇੱਕ ਸਾਲ ਤੋਂ ਚੱਲ ਰਿਹਾ ਸੀ ਅਤੇ ਇਸ ਵਿੱਚ ਸਾਬਕਾ ਬੈਂਕ ਕਰਮਚਾਰੀਆਂ ਦੀ ਸ਼ਮੂਲੀਅਤ ਸੀ। ਰਿਭਵ ਰਿਸ਼ੀ ਨੇ ਜੂਨ 2025 ਵਿੱਚ ਬੈਂਕ ਤੋਂ ਅਸਤੀਫਾ ਦੇ ਦਿੱਤਾ ਸੀ।

ਅੰਬਾਲਾ ਦੇ ਬਰਾੜਾ ਵਿੱਚ ਸੰਦਿਗਧ ਧਮਾਕੇ ਵਾਲੀ ਸਮੱਗਰੀ ਮਿਲਣ ਨਾਲ ਹੜਕੰਪ

ਜਾਂਚ

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਘੁਟਾਲੇ ਦੀ ਕਮਾਈ ਮੋਹਾਲੀ ਸਥਿਤ ਹੋਟਲ ਮਾਲਕ ਅਤੇ ਰੀਅਲ ਅਸਟੇਟ ਡਿਵੈਲਪਰ ਵਿਕਰਮ ਵਧਵਾ ਦੇ ਖਾਤਿਆਂ ਤੱਕ ਵੀ ਪਹੁੰਚੀ। ਇਹ ਪੈਸਾ ਬਾਅਦ ਵਿੱਚ ਪ੍ਰਿਜ਼ਮਾ ਰੈਜ਼ੀਡੈਂਸੀ ਐਲਐਲਪੀ, ਕਿਨਸਪਾਇਰ ਰਿਐਲਟੀ ਐਲਐਲਪੀ, ਅਤੇ ਮਾਰਟੇਲ ਬਿਲਡਵੈੱਲ ਐਲਐਲਪੀ ਵਰਗੀਆਂ ਕੰਪਨੀਆਂ ਨੂੰ ਟ੍ਰਾਂਸਫਰ ਕੀਤਾ ਗਿਆ ਸੀ। ਛਾਪੇਮਾਰੀ ਦੌਰਾਨ ਵਿਕਰਮ ਵਧਵਾ ਨਹੀਂ ਮਿਲਿਆ ਅਤੇ ਇਸ ਵੇਲੇ ਫਰਾਰ ਦੱਸਿਆ ਜਾ ਰਿਹਾ ਹੈ।

 

90 ਤੋਂ ਵੱਧ ਬੈਂਕ ਖਾਤੇ ਫ੍ਰੀਜ਼

ਈਡੀ ਦੀ ਟੀਮ ਨੇ ਛਾਪੇਮਾਰੀ ਦੌਰਾਨ 90 ਤੋਂ ਵੱਧ ਬੈਂਕ ਖਾਤੇ ਫ੍ਰੀਜ਼ ਕੀਤੇ। ਡਿਜੀਟਲ ਅਤੇ ਦਸਤਾਵੇਜ਼ੀ ਸਬੂਤ ਵੀ ਜ਼ਬਤ ਕੀਤੇ ਗਏ। ਈਡੀ ਦੇ ਅਨੁਸਾਰ, ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਭਵਿੱਖ ਵਿੱਚ ਹੋਰ ਖੁਲਾਸੇ ਸਾਹਮਣੇ ਆ ਸਕਦੇ ਹਨ।

 

 

idfc-first-bank-scam-597-crore

idfc-first-bank-scam-597-crore

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.