Last Updated: November 28, 2026

Dainik Savera Times Logo

Talwandi Sabo : ਪਤੀ-ਪਤਨੀ ਦੀ ਭੇਤਭਰੀ ਹਾਲਤ ‘ਚ ਮੌਤ, ਉਲਟੀਆਂ ਤੋਂ ਬਾਅਦ ਹਸਪਤਾਲ ਕਰਵਾਇਆ ਸੀ ਭਰਤੀ

1 February 2026 ਅੱਪਡੇਟ ਕੀਤਾ ਗਿਆ

Talwandi Sabo : ਪਤੀ-ਪਤਨੀ ਦੀ ਭੇਤਭਰੀ ਹਾਲਤ ‘ਚ ਮੌਤ, ਉਲਟੀਆਂ ਤੋਂ ਬਾਅਦ ਹਸਪਤਾਲ ਕਰਵਾਇਆ ਸੀ ਭਰਤੀ

Husband Wife Death Case : ਤਲਵੰਡੀ ਸਾਬੋ (Talwandi Sabo) ਦੇ ਇੱਕ ਮੁਹੱਲੇ ‘ਚ ਬੀਤੀ ਦੇਰ ਰਾਤ ਪਤੀ-ਪਤਨੀ ਦੀ ਭੇਦਭਰੇ ਕਾਰਨਾਂ ਕਰਕੇ ਸਿਹਤ ਵਿਗੜ ਜਾਣ ਉਪਰੰਤ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ, ਨਗਰ ਦੇ ਮਹਿਰਮੀਆਂ ਭਾਈਚਾਰੇ ਨਾਲ ਸਬੰਧ ਰੱਖਦੇ ਰਮਨਦੀਪ ਸਿੰਘ ਅਤੇ ਉਸਦੀ ਪਤਨੀ ਮਨਜੋਤ ਕੌਰ ਦੀ ਬੀਤੀ ਦੇਰ ਰਾਤ ਉਦੋਂ ਸਿਹਤ ਵਿਗੜ ਗਈ, ਜਦੋਂ ਉਨ੍ਹਾਂ ਨੂੰ ਉਲਟੀਆਂ ਲੱਗ ਗਈਆਂ। ਉਪਰੰਤ, ਦੋਵਾਂ ਪਤੀ-ਪਤਨੀ ਨੂੰ ਤੁਰੰਤ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਮਨਜੋਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਬਾਅਦ ‘ਚ ਇਲਾਜ ਦੌਰਾਨ ਰਮਨਦੀਪ ਸਿੰਘ ਵੀ ਦਮ ਤੋੜ ਗਿਆ।

Big Breaking : ਕੇਂਦਰੀ ਬਜ਼ਟ ‘ਤੇ CM ਦਾ ਪਹਿਲਾ ਬਿਆਨ, ਕਿਹਾ – ‘ਪੰਜਾਬ ਦੀਆਂ ਉਮੀਦਾਂ ‘ਤੇ ਖਰ੍ਹਾ ਨਹੀਂ ਉਤਰਿਆ’

ਪਤਾ ਲੱਗਾ ਕਿ ਦੋਵਾਂ ਦਾ ਕਰੀਬ 11 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਧਰ, ਸਵੇਰੇ ਸੂਚਨਾ ਮਿਲਣ ਉਪਰੰਤ ਤਲਵੰਡੀ ਸਾਬੋ ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ, ਜਦੋਂਕਿ ਮੌਤ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ। ਡਾਕਟਰਾਂ ਮੁਤਾਬਿਕ, ਮ੍ਰਿਤਕ ਦੇਹਾਂ ਦੇ ਪੋਸਟ ਮਾਰਟਮ ਉਪਰੰਤ ਹੀ ਮੌਤ ਦੇ ਕਾਰਨਾਂ ਬਾਰੇ ਕੁਝ ਕਿਹਾ ਜਾ ਸਕੇਗਾ। ਦੂਜੇ ਪਾਸੇ ਦੋ ਮੌਤਾਂ ਨਾਲ ਨਗਰ ‘ਚ ਸੋਗ ਦੀ ਲਹਿਰ ਦੌੜ ਗਈ ਹੈ।

Budget 2026 : ਕੇਂਦਰੀ ਬਜ਼ਟ ‘ਚ ਪਹਾੜੀ ਮਾਰਗਾਂ ਦੇ ਐਲਾਨ ‘ਤੇ ਕੰਗਨਾ ਦਾ ਬਿਆਨ, ਕਿਹਾ – ਵਿਕਸਤ ਭਾਰਤ ਦਾ ਬਜਟ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.